Description
Wahi Khata / ਵਹੀ ਖਾਤਾ
ਡਾ. ਦੇਵਿੰਦਰ ਕੌਰ ਦੀ ਇਹ ਜੀਵਨੀ ਆਮ ਰਿਵਾਇਤੀ ਜੀਵਨੀਆਂ ਤੋਂ ਹਟਵੀਂ ਹੈ। ਜੀਵਨ ਵਿਚ ਜੋ ਕੁਝ ਉਸ ਨਾਲ ਵਾਪਰਿਆ, ਜੋ ਕੁਝ ਉਸ ਨੇ ਹੰਢਾਇਆ, ਉਸਨੂੰ ਉਵੇਂ ਹੀ ਬਿਆਨ ਕੀਤਾ ਹੈ।
ਆਪਣੀ ਕਹਾਣੀ ਨੂੰ ਕਿਸੇ ਵੀ ਕਿਸਮ ਦੀ ਕਲਪਨਾ ਦੀ ਪੁੱਠ ਨਹੀਂ ਦਿੱਤੀ।
ਦੇਵਿੰਦਰ ਆਪਣੇ ਉਪਰ ਹੋ ਰਹੇ ਮਾਨਸਿਕ ਤੇ ਸਰੀਰਕ ਤਸ਼ੱਦਦ ਦਾ ਸਾਹਮਣਾ ਆਪਣੀ ਰਚਨ ਪ੍ਰਕਿਰਿਆ ਰਾਹੀਂ ਕਰਦੀ ਹੈ। ਦੇਵਿੰਦਰ ਦਾ ਸੁਭਾਅ ਇਸ ਕਥਾਨਕ ਦਾ ਮੁੱਖ ਕਿਰਦਾਰ ਬਣਕੇ ਉਭਰਦਾ ਹੈ।
ਉਸਦਾ ਸੁਭਾਅ ਉਸ ਉਪਰ ਤਸ਼ੱਦਦ ਕਰਨ ਵਾਲੇ ਨੂੰ ਉਕਸਾਉਂਦਾ ਹੈ। ਇਸ ਦੁਖਾਂਤਕ ਰਚਨਾ ਵਿਚਲਾ ਦੁਖਾਂਤ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਦੇ ਜੀਵਨ ਵਿਚ ਵਾਪਰਦਾ ਹੈ ਜਿਹਨਾਂ ਨੂੰ ‘ਘਰ’ ਦਾ ਸੁਫਨਾ ਆਪਣੇ ਤੋਂ ਬਹੁਤ ਦੂਰ ਤਕ ਇਕਾਂਤ ਵਿਚ ਲੈ ਜਾਂਦਾ ਹੈ ਜਿਥੇ ਫਰਿਆਦ ਸੁਣਨ ਵਾਲਾ ਕੋਈ ਆਪਣਾ ਨਹੀਂ ਹੁੰਦਾ ਤੇ ਵਾਪਸ ਮੁੜਨ ਦਾ ਰਾਹ ਵੀ ਨਹੀਂ ਰਹਿੰਦਾ। ਦੇਵਿੰਦਰ ਕੌਰ ਦੀ ਇਹ ਕਿਤਾਬ ‘ਵਹੀ ਖਾਤਾ’ ਪਾਠਕ ਨੂੰ ਅੱਖ ਭਰਨ ਲਈ ਮਜਬੂਰ ਕਰਦੀ ਹੈ ਤੇ ਬਹੁਤ ਕੁਝ ਸੋਚਣ ਵੀ ਲਾਉਂਦੀ ਹੈ ਤੇ ‘ਘਰ’ਦੇ ਸੁਫਨਿਆਂ ਬਾਰੇ ਚੇਤੰਨ ਵੀ ਕਰਦੀ ਹੈ। ਇਹ ਇਕ ਮਾਰਮਿਕ ਰਚਨਾ ਹੈ।
-ਜਿੰਦਰ






Reviews
There are no reviews yet.