Sale!

Samundernama | ਸਮੁੰਦਰਨਾਮਾ

Original price was: ₹250.00.Current price is: ₹240.00.

Samundernama | ਸਮੁੰਦਰਨਾਮਾ

ਛੱਲਾਂ ਨਾਲ ਗੱਲਾਂ ।

ਸਮੁੰਦਰੀ ਸਫ਼ਰ ਬਾਰੇ ਆਪਣੀ ਕਿਸਮ ਦੀ ਇੱਕੋ ਇੱਕ ਕਿਤਾਬ
ਪਰਮਜੀਤ ਸਿੰਘ ਮਾਨ
ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਕਟਰ ਐਮ ਐਸ ਰੰਧਾਵਾ ਪੁਰਸਕਾਰ 2024 ਪ੍ਰਾਪਤ ਪੁਸਤਕ ।

Description

Samundernama | ਸਮੁੰਦਰਨਾਮਾ

ਛੱਲਾਂ ਨਾਲ ਗੱਲਾਂ ।

ਪਰਮਜੀਤ ਸਿੰਘ ਮਾਨ
ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤਾਂ ਰਿਹਾ ਹੈ, ਪਰ ਸੱਤ ਸਮੁੰਦਰਾਂ ਤੋਂ ਵਾਂਝਾ ਰਿਹਾ ਹੈ । ਇਹੀ ਕਾਰਨ ਹੈ ਕਿ ਪੰਜਾਬੀ ਲੋਕ ਧਾਰਾ ਵਿੱਚ ਦਰਿਆਈ ਜੀਵਨ ਨਾਲ ਸਬੰਧਿਤ ਕਥਾ ਕਹਾਣੀਆਂ / ਲੋਕ ਗੀਤਾਂ ਦੇ ਹਵਾਲੇ ਤਾਂ ਮਿਲਦੇ ਹਨ, ਪਰ ਸਮੁੰਦਰੀ ਜੀਵਨ ਤੋਂ ਪੰਜਾਬੀ ਅਨੁਭਵ ਕੋਰਾ ਹੈ। ਪੰਜਾਬ ਦੀ ਭੂਗੋਲਿਕ ਬਣਤਰ ਸਦਕਾ ਪੰਜਾਬੀ ਲੋਕ ਮਾਨਸ ਜਲ-ਜੀਵਨ ਨਾਲੋਂ ਥਲ-ਜੀਵਨ ਦੇ ਵੱਧ ਨੇੜੇ ਰਿਹਾ ਹੈ। ਜਿਸ ਕਰਕੇ ਪੰਜਾਬੀਆਂ ਦਾ ਅਹਾਰ, ਕੰਮ-ਕਾਜ, ਆਵਾਜਾਈ, ਖੇਡਾਂ, ਯਾਤਰਾਵਾਂ, ਪਰਵਾਸ ਆਦਿ ਦਾ ਠੋਸ ਆਧਾਰ ਜਮੀਨ ਹੀ ਰਹੀ ਹੈ । ਸਾਡੇ ਲੰਬੇ ਸਫਰ ‘ਤੇ ਨਿਕਲੇ ਨਾਇਕ ਪੈਦਲ ਤੁਰਨ ਵਾਲੇ ਬਾਬਾ ਨਾਨਕ ਜਿਹੇ ਤਾਂ ਹਨ ਪਰ ਕੋਲੰਬਸ ਜਾਂ ਵਾਸਕੋ ਡੀ ਗਾਮਾ ਵਰਗੇ ਨਹੀਂ । ਕਿਸੇ ਵੇਲੇ ਦੇਸ਼ ਦੀ ਥਲ-ਸੈਨਾ ਵਿੱਚ ਪੰਜਾਬੀ ਪਹਿਲੇ ਸਥਾਨ ਉਤੇ ਹੁੰਦੇ ਸਨ। ਇਹਨਾਂ ਪੰਜਾਬੀ ਫੌਜੀਆਂ ਬਾਰੇ ਸਾਡੇ ਸਾਹਿਤ ਵਿੱਚ ਢੇਰ ਵਿਖਿਆਨ ਮਿਲਦੇ ਹਨ ਅਤੇ ਫੌਜੀ ਕਿੱਤੇ ਵਿੱਚੋ ਆਏ ਕਈ ਸਥਾਪਿਤ ਤੇ ਚਰਚਿਤ ਸਾਹਿਤਕਾਰ ਵੀ ਹਨ। ਇਹਨਾਂ ਸਾਹਿਤਕਾਰਾਂ ਨੇ ਥਲ-ਸੈਨਾ ਵਿੱਚ ਹੰਢਾਏ ਅਨੁਭਵਾਂ ਨੂੰ ਸੁਹਜਾਤਮਿਕ ਤੇ ਕਲਾਤਮਿਕ ਗਲਪ ਵਿੱਚ ਪੇਸ਼ ਕੀਤਾ ਹੈ। ਪਰਮਜੀਤ ਮਾਨ ਨੇ ਆਪਣੀ ਜਿੰਦਗੀ ਦਾ ਗਭਰੀਟ ਸਮਾਂ ਪਹਿਲਾਂ ਜਲ-ਸੈਨਾ ਤੇ ਫਿਰ ਵਿਉਪਾਰਕ ਜਹਾਜ਼ਰਾਨੀ ਵਿੱਚ ਗੁਜ਼ਾਰਿਆ ਹੈ । ਉਸ ਵਾਂਗ ਹੋਰ ਵੀ ਪੰਜਾਬੀ ਮੁੰਡੇ ਇਸ ਨੌਕਰੀ ਵਿੱਚ ਗਏ ਹੋਣਗੇ। ਪਰ ਪਰਮਜੀਤ ਸੰਵੇਦਨਸ਼ੀਲ ਸ਼ਖਸੀਅਤ ਦਾ ਮਾਲਕ ਹੈ। ਇਸ ਸੰਵੇਦਨਸ਼ੀਲਤਾ ਨੇ ਪਹਿਲਾਂ ਉਸਨੂੰ ਕਾਵਿ-ਸਿਰਜਨਾ ਦੇ ਰਾਹ ਤੋਰਿਆ ਤੇ ਫਿਰ ਸਮੁੰਦਰੀ ਜੀਵਨ ਦੇ ਅਨੁਭਵਾਂ ਦੀ ਸਿਰਜਨਕਾਰੀ ਲਈ ਪ੍ਰੇਰਿਆ। ਇਸ ਪ੍ਰੇਰਨਾ ਦੀ ਉਪਜ ਪਹਿਲਾ ਉਸ ਦਾ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ “ਸਮੁੰਦਰ ਦਾ ਆਦਮੀ” ਹੈ ਤੇ ਹੁਣ “ਸਮੁੰਦਰਨਾਮਾ”। ਉਹ ਖੁਦ ਕਹਾਣੀਕਾਰ ਹੋਣ ਸਦਕਾ ਇਸ ਵਾਰਤਕ ਦੀ ਪੁਸਤਕ ਦੇ ਹਰ ਕਾਂਡ ਵਿੱਚ ਕਥਾ-ਰਸ ਬਾਖੂਬੀ ਬਰਕਰਾਰ ਰੱਖਦਾ ਹੈ । ਉਸ ਦੀ ਵਾਰਤਕ ਸ਼ੈਲੀ ਅਜਿਹੀ ਹੈ, ਜਿਵੇਂ ਛੱਲਾਂ ਨਾਲ ਗੱਲਾਂ ਕਰ ਰਹੀ ਹੋਵੇ । ਪਰਮਜੀਤ ਮਾਨ ਪੰਜਾਬੀ ਸਾਹਿਤ ਵਿੱਚ ਸ਼ਾਇਦ ਪਲੇਠਾ ਲੇਖਕ ਹੋਵੇਗਾ, ਜਿਹੜਾ ਸਮੁੰਦਰੀ ਜੀਵਨ ਦੀ ਵਿਸ਼ਾਲਤਾ, ਜੋਖਮਤਾ, ਚੰਚਲਤਾ, ਵੰਨ-ਸੁਵੰਨਤਾ, ਸਹਿਜਤਾ ਅਤੇ ਵਚਿੱਤਰਤਾ ਨੂੰ ਕਲਮਬੱਧ ਕਰ ਰਿਹਾ ਹੈ । ਇਹ ਪੁਸਤਕ ਪੀਪਲਜ਼ ਫੋਰਮ, ਬਰਗਾੜੀ ਨੇ ਛਾਪੀ ਹੈ ਅਤੇ ਹੁਣ ਇਸਦਾ ਦੂਜਾ ਸੰਸਕਰਨ ਛਪਿਆ ਹੈ। ਨੌਜਵਾਨਾਂ ਨੂੰ ਲਾਜ਼ਮੀ ਪੜ੍ਹਨੀ ਚਾਹੀਦੀ ਹੈ।

Reviews

There are no reviews yet.

Be the first to review “Samundernama | ਸਮੁੰਦਰਨਾਮਾ”

Your email address will not be published. Required fields are marked *