Description
ਫਨੀਅਰ / Fanniar
ਦਰਸ਼ਨ ਜੋਗਾ
‘ਨਮਸਕਾਰ ‘ ਤੇ ‘ ਮੁੱਕਦੀ ਗੱਲ ‘ ਮਗਰੋਂ ਦਰਸ਼ਨ ਜੋਗਾ ਤੀਜਾ ਕਹਾਣੀ ਸੰਗ੍ਰਹਿ ‘ਫਨੀਅਰ’ ਲੈ ਕੇ ਪਾਠਕਾਂ ਦੇ ਪੇਸ਼ ਹੋਇਆ । ਸਾਹਿਤਿਕ ਸਿਆਣਿਆਂ ਦਾ ਮੱਤ ਹੈ ਕਿ ਸਾਹਿਤ ਦੇ ਪਿੜ ਵਿੱਚ ਸਾਹਿਤਕਾਰ ਦਾ ਮੁਕਾਬਲਾ ਦੂਜੇ ਸਾਹਿਤਕਾਰਾਂ ਨਾਲ ਨਹੀਂ ਆਪਣੇ ਆਪ ਨਾਲ ਹੁੰਦਾ ਹੈ , ਕਸਵੱਟੀ ਵੀ ਸਾਫ ਸਪਸ਼ੱਟ ਹੈ ਉਹ ਨਵੀਂ ਰਚਨਾ ਨਾਲ ਆਪਣੀ ਪਿਛਲੀ ਰਚਨਾ ਤੋਂ ਪਿੱਛੇ ਖਿਸਕਿਆ ਜਾਂ ਉਸੇ ਵਾਲੀ ਥਾਂ ਖਲੋਤਾ ਰਹਿ ਗਿਆ ਜਾਂ ਫਿਰ ਅੱਗੇ ਵਧਿਆ ਹੈ । ਦਰਸ਼ਨ ਦੀਆਂ ਇਹ ਕਹਾਣੀਆਂ ਪੜ੍ਹ ਕੇ ਉਹਦਾ ਕਲਮੀ ਵਿਕਾਸ ਤਸੱਲੀ ਦਿੰਦਾ । ਉਹਦੀਆਂ ਕਹਾਣੀਆਂ ਦੀ ਨਿਘਰਤਾ ਦਾ ਇੱਕ ਆਧਾਰ ਉਹਦਾ ਮੁੱਖ ਪਾਤਰਾਂ ਨਾਲ ਅਭੇਦ ਹੋ ਜਾਣਾ । ਇਸ ਅਭੇਦ ਲਈ ਉਸਨੇ ਸਾਰੀਆਂ ਕਹਾਣੀਆਂ ‘ਮੈਂ ‘ ਵਿੱਚ ਲਿਖਣ ਦੀ ਜੁਗਤ ਅਪਣਾਈ ਹੈ। ਉੱਤਮ ਪੁਰਖ ਵਿੱਚ ਲਿਖਦਾ ਉਹ ਪਾਤਰ ਨੂੰ ਆਪਣੇ ਅੰਦਰ ਵੀ ਸਮਾ ਲੈਂਦਾ ਹੈ ਤੇ ਆਪ ਉਹਦੇ ਅੰਦਰ ਵੀ ਸਮਾ ਜਾਂਦਾ ਹੈ । ਉਹਦਾ ਪੇਂਡੂ ਪਾਤਰ ਹੋਵੇ ਜਾਂ ਸ਼ਹਿਰੀ ਉਹ ਜਾਣਦਾ ਹੈ ਕਿ ਅਜਿਹੀਆਂ ਵੰਡਾਂ ਅਤੇ ਵਖਰੇਵੇਂ ਹੁਣ ਉਹ ਨਹੀਂ ਰਹੇ ਜੋ ਅੱਜ ਤੋਂ 20-30 ਸਾਲ ਪਹਿਲਾਂ ਸਨ । ਪਿੰਡ ਤੇ ਸ਼ਹਿਰ ਘੁਲ ਮਿਲ ਗਏ ਹਨ, ਰਿਸ਼ਤਿਆਂ ਵਿੱਚ ਉਹਨਾਂ ਦੀ ਸਮਾਜਿਕ ਕਦਰਾਂ ਕੀਮਤਾਂ ਲਾਜ ਸ਼ਰਮ ਦੀ ਥਾਂ ਖੁਦਗਰਜੀ ਤੇ ਗਉਂ ਦਾ ਰੰਗ ਗੂੜਾ ਹੁੰਦਾ ਜਾਂਦਾ ਹੈ । ਇਸ ਮਾਹੌਲ ਵਿੱਚ ਵਿਚਰਦਿਆਂ ਉਹਦੇ ਪਾਤਰ ਨਾਲੋਂ ਨਾਲ ਦੋ ਸੰਗਰਾਮ ਲੜਦੇ ਹਨ , ਇੱਕ ਆਪਣੇ ਅੰਦਰਲਾ ਦੂਜਾ ਬਾਹਰਲਾ ਅਜੋਕੇ ਇਸਤਰੀ ਦੀ ਮਾਨਸਿਕਤਾ ਦੀ ਉਸਦੀ ਸਮਝ ਵੀ ਇਹਨਾਂ ਕਹਾਣੀਆਂ ਵਿੱਚ ਖੂਬ ਉਜਾਗਰ ਹੋਈ ਹੈ। ਨਿਰਨੇ ਦੀ ਘੜੀ ਉਹ ਪੁਰਸ਼ ਵੱਲ ਨਹੀਂ ਦੇਖਦੀ ਉਹ ਆਪਣੇ ਮਨ ਤੋਂ ਪੁੱਛਦੀ ਹੈ ਆਸ ਹੈ ਪਾਠਕ ਦਰਸ਼ਨ ਦੀਆਂ ਇਹ ਕਹਾਣੀਆਂ ਮੇਰੇ ਵਾਂਗ ਹੀ ਇੱਕੋ ਸਾਹੇ ਪੜਨਗੇ ਤੇ ਮੰਨਣਗੇ -ਗੁਰਬਚਨ ਸਿੰਘ ਭੁੱਲਰ ਪ੍ਰਸਿੱਧ ਪੰਜਾਬੀ ਗਲਪਕਾਰ






Reviews
There are no reviews yet.