Sale!

Totto-chan / ਤੋਤੋ-ਚਾਨ

Original price was: ₹150.00.Current price is: ₹145.00.

Description

ਤੋਤੋ-ਚਾਨ: ਦ ਲਿਟਲ ਗਰਲ ਐਟ ਦ ਵਿੰਡੋ ਜਪਾਨੀ ਟੈਲੀਵਿਜ਼ਨ ਸਖਸ਼ੀਅਤ ਅਤੇ ਯੁਨੀਸੇਫ਼ ਸਦਭਾਵਨਾ ਦੂਤ, ਤੇਤਸੁਕੋ ਕੁਰੋਯਾਨਾਗੀ ਦੀ ਲਿਖੀ ਬਾਲ ਪੁਸਤਕ ਹੈ। ਮੂਲ ਰੂਪ ਵਿੱਚ ਇਹ 窓ぎわのトットちゃん (Madogiwa no Totto-chan) ਵਜੋਂ 1981 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਜਪਾਨ ਵਿੱਚ ਤੁਰੰਤ ਸਭ ਤੋਂ ਵਧ ਵਿਕਣ ਵਾਲੀ ਕਿਤਾਬ ਬਣ ਗਈ ਸੀ। ਇਹ ਕਿਤਾਬ ਦੂਜੀ ਵਿਸ਼ਵ ਜੰਗ ਦੌਰਾਨ ਸੋਸਾਕੂ ਕੋਬਾਯਾਸ਼ੀ ਦੇ ਟੋਕੀਓ ਵਿੱਚ ਖੋਲੇ ਇੱਕ ਐਲੀਮੈਂਟਰੀ ਸਕੂਲ, ਤੋਮੋਇ ਗਾਕੁਏਨ ਵਿੱਚ ਕੂਰਿਓਨਾਗੀ ਦੁਆਰਾ ਪ੍ਰਾਪਤ ਕੀਤੀ ਗੈਰ-ਰਵਾਇਤੀ ਸਿੱਖਿਆ ਦੀਆਂ ਕਦਰਾਂ ਕੀਮਤਾਂ ਬਾਰੇ ਹੈ ਅਤੇ ਇਸਨੂੰ ਉਸ ਦੀਆਂ ਬਚਪਨ ਦੀਆਂ ਯਾਦਾਂ ਸਮਝਿਆ ਜਾਂਦਾ ਹੈ।

ਕਿਤਾਬ ਦਾ ਜਪਾਨੀ ਨਾਂ ਫ਼ੇਲ ਹੋ ਗਏ ਲੋਕਾਂ ਲਈ ਵਰਤਿਆ ਜਾਂਦਾ ਵਾਕੰਸ਼ ਹੈ। ਇਸ ਕਿਤਾਬ ਵਿੱਚ ਲੇਖਿਕਾ ਹੀ ਮੈਂ ਪਾਤਰ (ਤੋਤੋਚਾਨ) ਹੈ, ਜੋ ਆਪਣੀਆਂ ਬਚਪਨ ਦੀਆਂ ਯਾਦਾਂ ਅਤੇ ਇੱਕ ਗੈਰ-ਰਵਾਇਤੀ ਸਕੂਲ ਦਾ, ਜਿੱਥੇ ਉਹ ਪੜ੍ਹਦੀ ਹੈ, ਜ਼ਿਕਰ ਕਰਦੀ ਹੈ। ਤੋਤੋਚਾਨ ਨੂੰ ਉਸਦੀਆਂ ਵੱਖਰੀਆਂ ਆਦਤਾਂ ਕਾਰਨ ਕਈਂ ਸਕੂਲਾਂ ਵਿੱਚੋਂ ਹਟਾ ਦਿੱਤਾ ਜਾਂਦਾ ਹੈ। ਫਿਰ ਉਸਦੀ ਮਾਂ ਉਸਨੂੰ ਤੋਮੋਇ ਸਕੂਲ ਵਿੱਚ ਦਾਖਲ ਕਰਵਾ ਦਿੰਦੀ ਹੈ।

Reviews

There are no reviews yet.

Be the first to review “Totto-chan / ਤੋਤੋ-ਚਾਨ”

Your email address will not be published. Required fields are marked *