Description
Gadri Gulab Kaur / ਗਦਰੀ ਗੁਲਾਬ ਕੌਰ
Author ਬਲਦੇਵ ਸਿੰਘ
ਸੰਨ 1914 – ਹਾਂਗਕਾਂਗ ਦੀਆਂ ਠੰਢੀਆਂ ਸ਼ਾਮਾਂ ਸਨ।
ਹਾਂਗਕਾਂਗ ’ਚ ਰੋਜ਼ਾਨਾ ਪ੍ਰਵਾਸੀ ਭਾਰਤੀਆਂ ਦੀਆਂ ਬੈਠਕਾਂ ਹੁੰਦੀਆਂ ਸਨ, ਜਿਨ੍ਹਾਂ ਵਿੱਚ ਗ਼ਦਰ ਪਾਰਟੀ ਦੇ ਆਗੂ ਭਾਸ਼ਣ ਦਿੰਦੇ ਤੇ ਆਜ਼ਾਦੀ ਦੀ ਜੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ।
ਭਾਸ਼ਣਾਂ ਤੋਂ ਬਾਅਦ ਇੱਕ ਮੁਟਿਆਰ ਉੱਠਦੀ, ਸੁਰੀਲੇ ਤੇ ਜੋਸ਼ੀਲੇ ਸੁਰ ਵਿੱਚ ‘ਗ਼ਦਰ ਦੀ ਗੂੰਜ’ ਕਵਿਤਾ ਦੀਆਂ ਸਤਰਾਂ ਪੜ੍ਹਦੀ।
ਇਨ੍ਹਾਂ ਭਾਸ਼ਣਾਂ ਤੇ ਕਵਿਤਾਵਾਂ ਨਾਲ ਦੇਸ਼–ਭਗਤੀ ਦੀ ਅਜਿਹੀ ਲਹਿਰ ਪੈਦਾ ਹੁੰਦੀ ਕਿ ਉੱਥੇ ਮੌਜੂਦ ਲੋਕ ਉਸ ਤੋਂ ਵਿਰਵੇ ਨਾ ਰਹਿ ਪਾਉਂਦੇ ਤੇ ਅੰਗਰੇਜ਼ ਹਕੂਮਤ ਵਿਰੁੱਧ ਬਗ਼ਾਵਤ ਕਰਨ ਲਈ ਆਪਣੇ ਨਾਂਅ ਦਰਜ ਕਰਵਾਉਣ ਲੱਗ ਜਾਂਦੇ।
ਕੋਈ ਦੁਬਿਧਾ ’ਚ ਦਿਸਦਾ… ਤਾਂ ਉਹੀ ਮਹਿਲਾ ਖੱਬੇ ਹੱਥ ਦੀਆਂ ਚੂੜੀਆਂ ਲਾਹ ਕੇ ਹੋਕਾ ਦਿੰਦੀ –
‘ਜੇ ਕੋਈ ਆਪਣੇ ਦੇਸ਼ ਦੀ ਆਜ਼ਾਦੀ ਲਈ ਹੱਥ ਆਏ ਇਸ ਮੌਕੇ ਤੋਂ ਪਿਛਾਂਹ ਹਟਦਾ ਹੈ, ਤਾਂ ਉਹ ਚੂੜੀਆਂ ਪਾ ਕੇ ਬੈਠ ਜਾਵੇ। ਅਸੀਂ ਔਰਤਾਂ ਉਨ੍ਹਾਂ ਦੀ ਥਾਂ ’ਤੇ ਲੜਾਂਗੀਆਂ।’
ਇਸ ਹੋਕੇ ਨਾਲ ਹਿੰਦੁਸਤਾਨੀਆਂ ਵਿੱਚ ਦੁੱਗਣਾ ਜੋਸ਼ ਭਰ ਜਾਂਦਾ।
ਅੰਗਰੇਜ਼ਾਂ ਵਿਰੁੱਧ ਭਾਰਤੀਆਂ ਨੂੰ ਜਗਾਉਣ ਵਾਲੀ ਉਸ ਵੀਰਾਂਗਣਾ ਦਾ ਨਾਮ ਸੀ – ਬੀਬੀ ਗੁਲਾਬ ਕੌਰ।






Reviews
There are no reviews yet.