Description
Dukhde Sun Santali De / ਦੁਖੜੇ ਸੰਨ ਸੰਤਾਲੀ ਦੇ
Author -ਸਾਂਵਲ ਧਾਮੀ.
ਚੌਦਵੀਂ ਸਦੀ ਵਿੱਚ ਤੈਮੂਰ ਦੇ ਦਿੱਲੀ ਲੁੱਟਣ ਤੇ ਇੱਥੇ ਕੀਤੇ ਕਤਲੇਆਮ ਤੋਂ ਬਾਅਦ 47 ਵਿੱਚ ਹੋਈ ਦੇਸ਼ ਦੀ ਵੰਡ ਇਸ ਖਿੱਤੇ ਵਿੱਚ ਵਾਪਰੀ ਸਭ ਤੋਂ ਵੱਡੀ ਤਰਾਸਦੀ ਹੈ 47 ਦੇ ਚਸ਼ਮਦੀਦ ਗਵਾਹਾਂ ਦੀ ਤਲਾਸ਼ ਚ ਲੇਖਕ ਨੇ ਸੈਂਕੜੇ ਮੀਲ ਪੈਂਡਾ ਅਗਾਹ ਮਾਰਿਆ ਉਹਨਾਂ ਲੋਕਾਂ ਦੀਆਂ ਦਰਦ ਕਹਾਣੀਆਂ ਨੂੰ ਤੇ ਵੰਡ ਦੇ ਹੱਡੀ ਹੰਡਾਏ ਤਜਰਬਿਆਂ ਨੂੰ ਅਦਬੀ ਲਿਖਤ ਵਿੱਚ ਢਾਲਿਆ ਤੇ ਵੀਡੀਓ ਦੇ ਰੂਪ ਦੇ ਵਿੱਚ ਯੂਟੀਊਬ ਚੈਨਲ 47 ਨਾਮਾਂ ਤੇ ਅਪਲੋਡ ਕੀਤਾ ਵੰਡ ਨਾਲ ਜੁੜੀਆਂ ਯਾਦਾਂ ਦੇ ਬਹੁਤੇ ਚਸ਼ਮਦੀਦ ਗਵਾਹ ਇਸ ਦੁਨੀਆਂ ਨੂੰ ਛੱਡ ਚੁੱਕੇ ਹਨ ਪਰ ਹਾਲੇ ਵੀ ਕਿਤੇ ਵਿਰਲੇ ਟਾਵੇਂ ਬਜ਼ੁਰਗ ਮਰਦ ਤੇ ਔਰਤਾਂ ਜਿਉਂਦੇ ਨੇ ਜਿਨਾਂ ਦੇ ਚੇਤਿਆਂ ਦੇ ਵਿੱਚ ਉਸ ਦੌਰ ਦੀਆਂ ਕਹਾਣੀਆਂ ਸਾਹਮਣੇ ਪਈਆਂ ਹਨ ਇਹੀ ਕਹਾਣੀਆਂ ਲੇਖਕ ਦੀ ਕਲਮ ਦੀ ਚੁੰਝ ਚੋਂ ਹਰਫਾਂ ਦਾ ਚੋਗਾ ਬਣ ਕੇ ਕੋਰੇ ਕਾਗਜਾਂ ਤੇ ਕਿਰ ਗਈਆਂ






Reviews
There are no reviews yet.