Description
Beant Singh Qatal Da Asal Sach / ਬੇਅੰਤ ਸਿੰਘ ਕਤਲ ਦਾ ਅਸਲ ਸੱਚ
Author : ਉਜਾਗਰ ਸਿੰਘ
ਮੈਂ ਕਥਿਤ ਅੱਤਵਾਦੀਆਂ ਦੇ ਵਿਰੁੱਧ ਨਹੀਂ ਹਾਂ, ਪਰ ਪ੍ਰੰਤੂ ਅੱਤਵਾਦ ਦੇ ਵਿਰੁੱਧ ਹਾਂI ਸੰਸਾਰ ਦਾ ਕੋਈ ਧਰਮ ਖਾਸ ਤੌਰ ਤੇ ਸਿੱਖ ਧਰਮ ਜਿਹੜਾ ਸੰਸਾਰ ਦਾ ਸਭ ਤੋਂ ਆਧੁਨਿਕ ਸ਼ਾਂਤੀ ਸਦਭਾਵਨਾ ਸਹਿਣਸ਼ੀਲਤਾ ਬਰਾਬਰਤਾ ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ , ਖੂਨ ਖਰਾਬੇ ਅਤੇ ਕਤਲੇਆਮ ਦੀ ਇਜਾਜ਼ਤ ਨਹੀਂ ਦਿੰਦਾ ਉਸ ਦਾ ਪੈਰੋਕਾਰ ਹਾਂ, ਕਿਉਂਕਿ ਸਿੱਖ ਧਰਮ ਮਾਨਵਤਾ ਦੀ ਰੱਖਿਆ ਕਰਨ ਵਿੱਚ ਯਕੀਨ ਰੱਖਦਾ I ਸਾਰੇ ਇਨਸਾਨਾਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੋਇਆ, ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਹੈ I ਪੰਗਤ ਅਤੇ ਸੰਗਤ ਦੀ ਵਿਚਾਰਧਾਰਾ ਉੱਪਰ ਪਹਿਰਾ ਦਿੰਦਾ ਹੈ I ਮਾਨਵਤਾ ਦਾ ਖੂਨ ਵਹਾਉਣ ਵਾਲੇ ਕਦੀ ਵੀ ਸਿੱਖ ਨਹੀਂ ਹੋ ਸਕਦੇ ,ਸਿੱਖੀ ਸਰੂਪ ਦਾ ਮਖੌਟਾ ਪਾ ਕੇ ਬੱਚਿਆਂ ,ਇਸਤਰੀਆਂ ,ਬੇਸਹਾਰਾ, ਨਿਹੱਥੇ, ਨਿਆਸਰਾ ਤੇ ਗਰੀਬਾਂ ਦੇ ਕਤਲ ਕਰਨ ਵਾਲੇ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਕਿਉਂਕਿ ਸਿੱਖ ਤਾਂ ਗਰੀਬਾਂ ਤੇ ਮਜਲੂਮਾਂ ਦੇ ਸਹਾਈ ਤੇ ਰਾਖੇ ਹੁੰਦੇ ਹਨ I ਇਸ ਲਈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਬਾਰੇ ਲਿਖਿਆ ‘ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ‘ ਜੋ ਇਨਸਾਨੀਅਤ ਉੱਪਰ ਜ਼ੋਰ ਜ਼ਬਰਦਸਤੀ ਕਰਦਾ ਉਹ ਸਿੱਖ ਨਹੀਂ ਹੋ ਸਕਦਾ ਕਤਲੇਆਮ ਭਾਵੇਂ ਸਰਕਾਰੀ ਤੰਤਰ ਵੱਲੋਂ ਹੋਵੇ ਜਾਂ ਕੋਈ ਹੋਰ ਕਰੇ ਮੈਂ ਦੋਹਾਂ ਵਿਰੁੱਧ ਹਾਂ ਮੈਂ ਖੂਨ ਖਰਾਬਾ ਕਿਸੇ ਕੀਮਤ ਤੇ ਨਹੀਂ ਹੋਣ ਦੇਵਾਂਗਾ ਭਾਵੇਂ ਮੈਨੂੰ ਇਸ ਬਦਲੇ ਆਪਣੀ ਜਾਨ ਦੀ ਅਹੂਤੀ ਹੀ ਕਿਉਂ ਨਾ ਦੇਣੀ ਪਵੇ- ਬੇਅੰਤ ਸਿੰਘ






Reviews
There are no reviews yet.