ਸਿੱਖ ਇਤਿਹਾਸ ‘ਚ ਕੂਕੇ / Sikh Itihas ‘ch Kooke

400.00

ਲੇਖਕ ਹਰਭਜਨ ਸਿੰਘ ਸਰਵਾਲੀ  
ਇਸ ਪੁਸਤਕ ਵਿੱਚ ਚਾਨਣਾ ਪਾਇਆ ਗਿਆ ਹੈ ਕਿ ਕਿਵੇਂ ਨਾਮਧਾਰੀ ਲਿਖਾਰੀਆਂ ਨੇ ਕੁਝ ਗ੍ਰੰਥਾਂ ਵਿੱਚੋਂ ਆਪਣੇ ਮਤਲਬ ਦੀਆਂ ਅਜੋੜਮੀਆਂ ਤੋੜਵੀਆਂ ਸਤਰਾਂ ਨੂੰ ਲੈ ਕੇ ਇੱਕ ਮਨਘੜਤ ਕਹਾਣੀ ਨੂੰ ਉਛਾਲ ਕੇ ਸਿੱਖ ਇਤਿਹਾਸ ਨਾਲ ਕੋਝਾ ਮਜ਼ਾਕ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ, ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਦੇੜ ਵਿਖੇ 1708 ਈਸਵੀ ਨੂੰ ਜੋਤੀ ਜੋਤ ਨਹੀਂ ਸਮਾਏ ਅਤੇ ਨਾ ਹੀ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਅਰਪਣ ਕੀਤੀ ਸੀ । ਇਸ ਸੰਦਰਭ ਵਿੱਚ ਲੇਖਕ ਨੇ ਮਕਬੂਲ ਜੁਆਬਾਂ ਰਾਹੀਂ ਗੁਰੂ ਡੰਮ ਦਾ ਪਾਜ ਉਘੇੜਿਆ ਹੈ। ਲੇਖਕ ਨੇ ਦੇਸੀ ਵਿਦੇਸ਼ੀ ਲਿਖਾਰੀਆਂ ਦੇ ਇਤਿਹਾਸ ਵਿੱਚੋਂ ਪੁਖਤਾ ਪਰਵਾਨਾ ਰਾਹੀਂ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਨਾਮਧਾਰੀ ਲੇਖਕਾਂ ਦੇ ਕਥਿਕ ਝੂਠੇ ਦਾਅਵਿਆਂ ਦੇ ਧਾਰੀ ਗੁਰੂ ਦਾ ਪੋਲ ਖੋਲ ਕੇ ਰੱਖ ਦਿੱਤਾ ਹੈ। ਬਾਬਾ ਬਾਲਕ ਸਿੰਘ ਅਤੇ ਬਾਬਾ ਅਜਾਪਾਲ ਸਿੰਘ ਜੀ ਦੇ ਅਸਲੀ ਜੀਵਨ ਜਦੋਂ ਕਿ ਨਾਮਧਾਰੀ ਲੇਖਕਾਂ ਨੇ ਆਪਣੇ ਆਸ਼ੇ ਮੁਤਾਬਕ ਦੇਹਧਾਰੀ ਗੁਰੂ ਸਾਬਤ ਕਰਨ ਲਈ ਉਹਨਾਂ ਦੇ ਜੀਵਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ, ਦਾ ਹੂਬਹੂ ਚਿੱਤਰ ਕੇ ਉਹਨਾਂ ਨੂੰ ਗੁਰੂ ਡੰਮ ਦਾ ਸ਼ਿਕਾਰ ਨਹੀਂ ਹੋਣ ਦਿੱਤਾ । ਇਸ ਪੁਸਤਕ ਵਿੱਚ ਉਹਨਾਂ ਕੁਝ ਲਿਖਾਰੀਆਂ ਦੇ ਅਨਮੋਲ ਵਿਚਾਰ ਸ਼ਾਮਿਲ ਕੀਤੇ ਗਏ ਹਨ । ਜਿੰਨ੍ਹਾਂ ਗੁਰਬਾਣੀ ਦੀ ਰੌਸ਼ਨੀ ਵਿੱਚ ਸ਼ਬਦ ਨੂੰ ਸਦੀਵੀ ਅਤੇ ਜੁਗੋ ਜੁਗ ਅਟੱਲ ਕਹਿ ਕੇ ਰੱਬ ਨਾਲ ਤੁਲਨਾ ਕੀਤੀ ਹੈ ਅਤੇ ਸ਼ਬਦ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਬ੍ਰਹਮ ਦੱਸਿਆ ਹੈ । ਇਸਦੇ ਗਿਆਨ ਪ੍ਰਕਾਸ਼ ਵਿੱਚੋਂ ਲੋਕਾਈ ਨੂੰ ਤੁਰਨ ਦੀ ਨਸੀਹਤ ਕੀਤੀ ਹੈ। ਇਸ ਪੁਸਤਕ ਦਾ ਉਦੇਸ਼ ਗੁਰੂਆਂ ਦੇ ਮਿਸ਼ਨ ਸਿਧਾਂਤ ਤੇ ਮਨੋਰਥ ਦਾ ਅਨਿਆਈ ਬਣ ਕੇ ਜਾਤ -ਪਾਤ ,ਊਚ- ਨੀਚ ਅਤੇ ਕਰਮਕਾਂਡ ਵਰਗੀਆਂ ਸਮਾਜਿਕ ਕੁਰੀਤੀਆਂ ਤੇ ਨਿਜਾਤ ਪਵਾ ਕੇ ਸਮੁੱਚੇ ਸਮਾਜ ਦੀ ਇੱਕ ਇਕਾਈ ਵਜੋਂ ਸਮੁੱਚੇ ਸਮਾਜ ਦੀ ਬੇਹਤਰੀ ਦਾ ਮੁੱਦਈ ਹੋਣਾ ਦੱਸਿਆ । ਇਹ ਪੁਸਤਕ ਉਹਨਾਂ ਜਗਿਆਸੂਆਂ ਲਈ ਬੜੀ ਉਪਯੋਗੀ ਸਿੱਧ ਹੋਵੇਗੀ ਜਿੰਨ੍ਹਾਂ ਨੂੰ ਚਾਤਰ ਲੋਕ ਆਪਣੀਆਂ ਗੁੰਮਰਾਹਕੁੰਨ ਚਾਲਾਂ ਰਾਹੀਂ ਗੁਰੂ ਡੰਮ ਦੇ ਮੱਕੜ ਜਾਲ ਵਿੱਚ ਫਸਾਉਣ ਲਈ ਗੁਰਬਾਣੀ ਦੇ ਅਨਰਥ ਕਰਕੇ ਅਤੇ ਇਤਿਹਾਸ ਨੂੰ ਤੋਰ ਮਰੋੜ ਕੇ ਅੱਗੇ ਰੱਖਦੇ ਹਨ – ਹਰਭਜਨ ਸਿੰਘ, ਪ੍ਰਧਾਨ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਮਜੀਠਾ। ਅੰਮ੍ਰਿਤਸਰ

Description

Reviews

There are no reviews yet.

Be the first to review “ਸਿੱਖ ਇਤਿਹਾਸ ‘ਚ ਕੂਕੇ / Sikh Itihas ‘ch Kooke”

Your email address will not be published. Required fields are marked *