Description
ਭਾਰਤ ਦਾ ਸੰਵਿਧਾਨ / Bharat Da Sanvidhan
ਭਾਰਤ ਦਾ ਸੰਵਿਧਾਨ ਭਾਰਤ ਵਿੱਚ ਸਾਰੇ ਕਾਨੂੰਨਾਂ ਦਾ ਧੁਰਾ ਸਾਡਾ ਸੰਵਿਧਾਨ ਹੈ ਕਾਨੂੰਨ ਬਾਰੇ ਪੜ੍ਹਦਿਆਂ ਇੱਕ ਅਸਟਰੀਆ ਦੇ ਦਾਰਸ਼ਨਿਕ ਹੰਸ ਕੈਲਸਨ ਦੇ ਇੱਕ ਸਿਧਾਂਤ ਬਾਰੇ ਆਮ ਤੌਰ ਤੇ ਜ਼ਿਕਰ ਆਉਂਦਾ ਹੈ ਉਹਨਾਂ ਨੇ ਗਰਾਂਡ ਨੋਰਮ ਦਾ ਸਿਧਾਂਤ ਦਿੱਤਾ ਅੰਗਰੇਜ਼ੀ ਸ਼ਬਦ ਨੋਰਮ ਦਾ ਅਰਥ ਹੁੰਦਾ ਹੈ ਆਦਰਸ਼ ਹਸ ਕੈਲਸਨ ਨੇ ਇਸ ਇਸ ਸਿਧਾਂਤ ਉੱਪਰ ਅਨੁਸਾਰ ਹਰੇਕ ਕਾਨੂੰਨੀ ਅਵਸਥਾ ਵਿੱਚ ਇੱਕ ਬੁਨਿਆਦੀ ਸਿਧਾਂਤ ਹੁੰਦਾ ਹੈ ਜਿਸ ਨੂੰ ਉਸਨੇ ਗਰੈਂਡਨੋਮ ਦਾ ਨਾਮ ਦਿੱਤਾ ਉਸ ਦੇ ਅਨੁਸਾਰ ਇਸ ਬੁਨਿਆਦੀ ਸਿਧਾਂਤ ਦੇ ਅਨੁਸਾਰ ਹੀ ਬਾਕੀ ਸਾਰੇ ਸਿਧਾਂਤ ਤੇ ਕੈਦੇ ਬਣਾਏ ਜਾਂਦੇ ਹਨ ਅਤੇ ਰੱਦ ਕੀਤੇ ਜਾਂਦੇ ਹਨ ਅਤੇ ਇਸੇ ਸਿਧਾਂਤ ਤੋਂ ਹੀ ਬਾਕੀ ਸਾਰੇ ਨਿਯਮ ਆਪਣੀ ਸ਼ਕਤੀ ਪ੍ਰਾਪਤ ਕਰਦੇ ਹਨ ਅਤੇ ਇਹੀ ਉਹਨਾਂ ਨੂੰ ਵੈਦਤਾ ਦਿੰਦਾ ਹੈ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦਾ ਸੰਵਿਧਾਨ ਹੀ ਸਾਡਾ ਗ੍ਰੈਂਡਨੋਮ ਹੈ ਅਤੇ ਇਸ ਕਿਤਾਬ ਦਾ ਇਸ ਵਿੱਚ ਹੀ ਅਨੁਵਾਦ ਇਸ ਦਾ ਹੀ ਅਨੁਵਾਦ ਕੀਤਾ ਹੈ ਇਹ ਉਪਰਾਲਾ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਕੇ ਸੰਵਿਧਾਨ ਬਾਰੇ ਜਾਣਕਾਰੀ ਪਾਉਣਾ ਸਭ ਲਈ ਲਾਹੇਵੰਦ ਹੈ ਤੇ ਸੰਵਿਧਾਨ ਦਾ ਪੰਜਾਬੀ ਅਨੁਵਾਦ ਸਭ ਤੱਕ ਜਾਣਕਾਰੀ ਪਹੁੰਚਾਉਣ ਵਿੱਚ ਸਹਾਇਕ ਹੋਵੇਗਾ ਇਹ ਜਾਣਕਾਰੀ ਸਿਰਫ ਇਸ ਲਈ ਜਰੂਰੀ ਨਹੀਂ ਕਿ ਇਸ ਨਾਲ ਸਾਡੇ ਮੌਲਿਕ ਅਧਿਕਾਰਾਂ ਬਾਰੇ ਪਤਾ ਲੱਗਦਾ ਪਰ ਇਹ ਵੀ ਇਹ ਇਸ ਲਈ ਵੀ ਜਰੂਰੀ ਹੈ ਕਿ ਸਾਡੀ ਜ਼ਿੰਦਗੀ ਦੇ ਨਾਲ ਸੰਬੰਧਿਤ ਹਰ ਛੋਟੇ ਵੱਡੇ ਕਾਨੂੰਨ ਦੇ ਪਿੱਛੇ ਇਹ ਸੰਵਿਧਾਨ ਦੇ ਸਿਧਾਂਤ ਹਨ ਇਸ ਵਿੱਚ ਲਿਖੇ ਗਏ ਸਿਧਾਂਤਾਂ ਨੂੰ ਆਧਾਰ ਬਣਾ ਕੇ ਹੀ ਸਾਰੇ ਕਾਨੂੰਨ ਬਣਾਏ ਜਾਂਦੇ ਹਨ ਤੇ ਜੇਕਰ ਕੋਈ ਕਾਨੂੰਨ ਇਹਨਾਂ ਸਿਧਾਂਤਾਂ ਦੇ ਖਿਲਾਫ ਹੁੰਦਾ ਹੈ ਤਾਂ ਉਸਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਰੱਦ ਕੀਤਾ ਜਾ ਸਕਦਾ ਹੈ। ਇਹ ਕਿਤਾਬ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਹੀ ਲਿਖੀ ਗਈ ਹੈ ਅਤੇ ਉਸਦਾ ਇਨਵਿਨ ਅਨੁਵਾਦ ਹੈ। ਇਸ ਨੂੰ ਲਿਖਦੇ ਸਮੇਂ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਇਸਦੀ ਭਾਸ਼ਾ ਸਰਲ ਹੋਵੇ ਤਾਂ ਕਿ ਪਾਠਕਾਂ ਨੂੰ ਸਮਝਣ ਵਿੱਚ ਆਸਾਨੀ ਹੋਵੇ ਸੰਵਿਧਾਨ ਵਿੱਚ ਹੋਈਆਂ ਹੁਣ ਤੱਕ ਦੀਆਂ ਸਾਰੀਆਂ ਸੋਧਾਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ। ਇਹ ਕਿਤਾਬ ਨਾ ਸਿਰਫ ਕਾਨੂੰਨੀ ਮਾਹਰਾਂ ਸਲਾਹਕਾਰਾਂ ਤੇ ਵਿਦਿਆਰਥੀਆਂ ਲਈ ਲਿਖੀ ਗਈ ਹੈ ਬਲਕਿ ਉਹਨਾਂ ਸਾਰੇ ਲੋਕਾਂ ਲਈ ਵੀ ਹੈ ਜੋ ਕਾਨੂੰਨ ਦੇ ਬਾਰੇ ਜਾਣਣ ਦੇ ਉਤਸਕ ਹਨ।






Reviews
There are no reviews yet.