ਪੰਜਾਬ ਦਾ ਇਤਿਹਾਸਿਕ ਭੂਗੋਲ / Punjab Da Itihasak Bhugole

150.00

ਸੰਪਾਦਕ ਸੁਰਿੰਦਰ ਕੁਮਾਰ ਦਵੇਸ਼ਵਰ (ਡਾ:), ਹਰੀਸ਼ ਜੈਨ
ਪੰਜਾਬ ਦਾ ਇਤਿਹਾਸਿਕ ਭੂਗੋਲ ਜਾਣਨ ਲਈ ਪਹਿਲਾਂ ਇਸ ਦੀ ਇਲਾਕਾਈ ਪਹਿਚਾਣ ਜਰੂਰੀ ਹੈ। ਭਾਵੇਂ ਇਹ ਮੰਨ ਲਿਆ ਜਾਂਦਾ ਹੈ ਕਿ ਇਸ ਦੀ ਸਪੱਸ਼ਟ ਪਰਿਭਾਸ਼ਾ ਹੈ ਪ੍ਰੰਤੂ ‘ਪੰਜਾਬ’ ਦੇ ਨਾਂ ਤੇ ਜਾਣੇ ਜਾਂਦੇ ਭੂਖੰਡ ਬਾਰੇ ਇਤਿਹਾਸਕਾਰਾਂ ਜਾਂ ਦੂਸਰੇ ਸਮਾਜ ਵਿਗਿਆਨੀਆਂ ਦਾ ਕੋਈ ਇੱਕ ਮਤ ਨਹੀਂ । ਉਹਨਾਂ ਦੀ ਆਮ ਧਾਰਨਾ ਹੈ ਕਿ ਇਹ ਇੱਕ ਰਾਜਨੀਤਿਕ ਪ੍ਰਸ਼ਾਸਨ ਇਕਾਈ ਹੈ ਪ੍ਰੰਤੂ ਇਹ ਇਕਾਈ ਸਭ ਲਈ ਇੱਕ ਤੇ ਸਮਾਨ ਨਹੀਂ ਹੈ । 16ਵੀਂ ਸਦੀ ਦਾ ਮੁਗਲ ਪੰਜਾਬ ,19ਵੀਂ ਸਦੀ ਦੇ ਅੰਤ ਦੇ ਬ੍ਰਿਟਿਸ਼ ਪੰਜਾਬ ਤੋਂ ਵੱਖਰਾ ਸੀ। ਸੰਨ 1947 ਤੋਂ ਬਾਅਦ ਪੰਜਾਬ ਦੋ ਹੋ ਗਏ , ਇੱਕ ਭਾਰਤ ਵਿੱਚ ਅਤੇ ਇੱਕ ਪਾਕਿਸਤਾਨ ਵਿੱਚ ।

Description

ਸੰਪਾਦਕ ਸੁਰਿੰਦਰ ਕੁਮਾਰ ਦਵੇਸ਼ਵਰ (ਡਾ:), ਹਰੀਸ਼ ਜੈਨ
ਪੰਜਾਬ ਦਾ ਇਤਿਹਾਸਿਕ ਭੂਗੋਲ ਜਾਣਨ ਲਈ ਪਹਿਲਾਂ ਇਸ ਦੀ ਇਲਾਕਾਈ ਪਹਿਚਾਣ ਜਰੂਰੀ ਹੈ। ਭਾਵੇਂ ਇਹ ਮੰਨ ਲਿਆ ਜਾਂਦਾ ਹੈ ਕਿ ਇਸ ਦੀ ਸਪੱਸ਼ਟ ਪਰਿਭਾਸ਼ਾ ਹੈ ਪ੍ਰੰਤੂ ‘ਪੰਜਾਬ’ ਦੇ ਨਾਂ ਤੇ ਜਾਣੇ ਜਾਂਦੇ ਭੂਖੰਡ ਬਾਰੇ ਇਤਿਹਾਸਕਾਰਾਂ ਜਾਂ ਦੂਸਰੇ ਸਮਾਜ ਵਿਗਿਆਨੀਆਂ ਦਾ ਕੋਈ ਇੱਕ ਮਤ ਨਹੀਂ । ਉਹਨਾਂ ਦੀ ਆਮ ਧਾਰਨਾ ਹੈ ਕਿ ਇਹ ਇੱਕ ਰਾਜਨੀਤਿਕ ਪ੍ਰਸ਼ਾਸਨ ਇਕਾਈ ਹੈ ਪ੍ਰੰਤੂ ਇਹ ਇਕਾਈ ਸਭ ਲਈ ਇੱਕ ਤੇ ਸਮਾਨ ਨਹੀਂ ਹੈ । 16ਵੀਂ ਸਦੀ ਦਾ ਮੁਗਲ ਪੰਜਾਬ ,19ਵੀਂ ਸਦੀ ਦੇ ਅੰਤ ਦੇ ਬ੍ਰਿਟਿਸ਼ ਪੰਜਾਬ ਤੋਂ ਵੱਖਰਾ ਸੀ। ਸੰਨ 1947 ਤੋਂ ਬਾਅਦ ਪੰਜਾਬ ਦੋ ਹੋ ਗਏ , ਇੱਕ ਭਾਰਤ ਵਿੱਚ ਅਤੇ ਇੱਕ ਪਾਕਿਸਤਾਨ ਵਿੱਚ । ਭਾਰਤ ਦੇ ਪੰਜਾਬ ਵਿੱਚ ਤਿੰਨ ਪੰਜਾਬ ਬਣ ਚੁੱਕੇ ਹਨ। ਇੱਕ 1947 ਵਿੱਚ , ਦੂਸਰਾ 1956 ਵਿੱਚ ਅਤੇ ਤੀਸਰਾ 1966 ਵਿੱਚ ਇਹਨਾਂ ਤਿੰਨਾਂ ਵਿੱਚੋਂ ਕਿਸੇ ਬਾਰੇ ਵੀ ਲਿਖਣ ਵਿੱਚ ਕੋਈ ਦਿੱਕਤ ਨਹੀਂ ਕਿਉਂਕਿ ਇਹ ਸਾਰੀਆਂ ਸਪੱਸ਼ਟ ਰਾਜਨੀਤਿਕ ਪ੍ਰਸ਼ਾਸਨ ਇਕਾਈਆਂ ਹਨ ਪਰੰਤੂ ਇਹਨਾਂ ਵਿੱਚੋਂ ਕਿਸੇ ਨੂੰ ਵੀ ਆਪਣਾ ਪੰਜਾਬ ਚੁਣਨਾ ਮਨਮਰਜ਼ੀ ਕਰਨਾ ਹੋਵੇਗਾ। ਇਤਿਹਾਸਿਕ ਭੂਗੋਲ ਦੀ ਮਹੱਤਤਾ ਨੂੰ ਵੇਖਦੇ ਆਂ ਪੰਜਾਬ ਦੀ ਇੱਕ ਸੁਚੇਤ ਪਰਿਭਾਸ਼ਾ ਕਰਨੀ ਜਰੂਰੀ ਹੈ। ਜੇ.ਐਸ. ਗਰੇਵਾਲ

Reviews

There are no reviews yet.

Be the first to review “ਪੰਜਾਬ ਦਾ ਇਤਿਹਾਸਿਕ ਭੂਗੋਲ / Punjab Da Itihasak Bhugole”

Your email address will not be published. Required fields are marked *