Description
ਪ੍ਰਾਪਰਟੀ ਗੁਰੂ / Property Guru
ਰਾਜਵੰਤ ਸਿੰਘ ਮੋਹਾਲੀ
‘ਪ੍ਰਾਪਰਟੀ ਗੁਰੂ ‘ ਕਿਤਾਬ ਰਾਜਵੰਤ ਸਿੰਘ ਮੋਹਾਲੀ ਦੀ ਤੀਜੀ ਹੈ । ਲੇਖਕ ਦੀਆਂ ਪਹਿਲੀਆਂ ਕਿਤਾਬਾਂ ‘ ਪ੍ਰਾਪਰਟੀ ਕਾਰੋਬਾਰ ਤੋਂ ਖੁਸ਼ਹਾਲੀ ‘ ਅਤੇ ‘ ਨਾਟ ਮੈਡ ਸੋ ਬੈਡ’ ਹਰੇਕ ਵਰਗ ਖਾਸ ਕਰ ਵਪਾਰਕ ਸੋਚ ਵਾਲੇ ਪਾਠਕਾਂ ਵਿੱਚ ਵੀ ਬਹੁਤ ਮਕਬੂਲ ਹੋਈਆਂ ਹਨ । ਲੇਖਕ ਦੀ ਖਾਸੀਅਤ ਹੈ ਕਿ ਉਹ ਵਿਸ਼ੇ ਦੇ ਨਾਲ ਨਾਲ ਪਾਠਕਾਂ ਦੀ ਰੁਚੀ ਦਾ ਧਿਆਨ ਰੱਖਦਾ ਹੋਇਆ ਆਪਣੀ ਗੱਲ ਪ੍ਰੇਰਨਾਦਾਇਕ ਤਰੀਕੇ ਨਾਲ ਸਮਝਾਉਣ ਦਾ ਵੀ ਮਾਹਰ ਹੈ। ਪ੍ਰਾਪਰਟੀ ਦੀ ਗੱਲ ਕਰਦੇ ਹੋੇਏ ਆਮ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰ ਜਾਂਦਾ ਹੈ ।
‘ ਕੀ ਤੁਸੀਂ ਕੰਮ ਤੇ ਜਾਂਦੇ ਹੋ ਜਾਂ ਤੁਹਾਨੂੰ ਜਾਣਾ ਪੈਂਦਾ ਦੋਵਾਂ ਦੇ ਨਤੀਜਿਆਂ ਵਿੱਚ ਬਹੁਤ ਫਰਕ ਹੈ।’
‘ ਆਰਥਿਕ ਜਾਂ ਮਾਨਸਿਕ ਤੌਰ ਤੇ ਕਮਜ਼ੋਰ ਆਦਮੀ ਕਦੇ ਹੁਕਮ ਨਹੀਂ ਦੇ ਸਕਦਾ ।’
ਕੀ ਅਸੀਂ ਆਪਣੀ ਮੌਜੂਦਾ ਕਮਜ਼ੋਰ ਹਾਲਤ ਨੂੰ ਆਪਣੀ ਕਿਸਮਤ ਜਾਂ ਰੱਬ ਦੀ ਰਜਾ ਸਮਝ ਕੇ ਬੇਹਤਰ ਜਿੰਦਗੀ ਲਈ ਜੱਦੋ ਜਹਿਦ ਦੀ ਬਜਾਏ ਹਥਿਆਰ ਤਾਂ ਨਹੀਂ ਸੁੱਟ ਦਿੰਦੇ ।’
‘ਕੀ ਤੁਹਾਨੂੰ ਪਤਾ ਹੈ ਕਿ ਨਿਰਧਨ ਤੇ ਨਿਧਨ ਦੋਵੇਂ ਬਰਾਬਰ ਦੇ ਸ਼ਬਦ ਹਨ ।
ਕੀ ਤੁਹਾਨੂੰ ਪਤਾ ਹੈ ਕਿ ਪੈਸਾ ਖਰਚਣ ਦੀ ਖੁਸ਼ੀ ਅਸਥਾਈ ਹੁੰਦੀ ਹੈ ਤੇ ਪੈਸਾ ਜਾਣ ਦਾ ਦਰਦ ਸਥਾਈ ਹੁੰਦਾ ਹੈ ਇਸ ਲਈ ਪੈਸਾ ਖਰਚਣ ਤੋਂ ਪਹਿਲਾਂ ਕਮਾਉਣਾ ਜਰੂਰੀ ਹੁੰਦਾ ।
ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਸਭ ਤੋਂ ਉੱਤਮ ਸਮਾਂ ਉਹ ਹੁੰਦਾ ਜੋ ਤੁਸੀਂ ਲੋਕਾਂ ਵਿੱਚ ਨਿਵੇਸ਼ ਕਰਦੇ ਹੋ
180






Reviews
There are no reviews yet.