Description
ਤ੍ਰੇਹ/ Terah
ਮੀਰ ਤਨਹਾ ਯੂਸਫ਼ੀ
ਸੁਪਨਿਆਂ ਦੀ ਦੁਨੀਆਂ ਵਸਾਉਣਾ ਹੋਰ ਗੱਲ ਹੈ ਤੇ ਜ਼ਿੰਦਗੀ ਦੇ ਸੱਚ ਨਾਲ ਮੱਥਾ ਲਾਉਣਾ ਹੋਰ ਬਾਤ । ਤੇ ਬੱਗੂ ਨਾਲ ਇਸ਼ਕ ਕਰਨਾ ਝੱਲਾ ਹੋ ਕੇ ਫਿਰਨਾ ਉਸਨੂੰ ਲੱਭਣਾ ਸਾਰੇ ਜਹਾਨ ਨਾਲ ਦੁਸ਼ਮਣੀ ਲੈ ਕੇ ਪਿੰਡ ਦੇ ਜਵਾਨ ਮੁੰਡਿਆਂ ਨਾਲ ਮੱਥਾ ਲਾ ਕੇ ਉਹਨੂੰ ਆਪਣੇ ਵਿਹੜੇ ਦੀ ਰੌਣਕ ਬਣਾਉਣਾ ਹੋਰ ਗੱਲ ਸੀ । ਤੇ 65 ਸਾਲ ਦੀ ਉਮਰ ਵਿੱਚ ਲੱਗੇ ਦੋਸ਼ੇ ਉਮਰ ਵਿੱਚ ਦੋਸ਼ੇ ਅਕਬਰ ਤੇ ਮੁਸਤਫਾਕ ਵਰਗੇ ਜਵਾਨ ਹੱਥਾਂ ਵਿੱਚੋਂ ਲੰਘੀ ਛੱਲਾਂ ਮਾਰਦੀ ਜਵਾਨੀ ਨੂੰ ਹੱਥ ਪਾਉਣਾ ਹੋਰ ਗੱਲ ਸੀ। ਜੇ ਸਿਆਣੇ ਕਹਿ ਗਏ ਨਹੀਂ ਕਿ ਖੁਰਾਕ ਚੰਗੀ ਹੋਵੇ ਤਾਂ ਮਰਦ ਤੇ ਘੋੜਾ ਬੁੱਢੇ ਨਹੀਂ ਹੁੰਦੇ ਤਾਂ ਫਿਰ ਇਹ ਗੱਲ ਵੀ ਉਹ ਸਿਆਣੇ ਕਹਿ ਗਏ ਨੇ ਕਿ ਖੁਰਾਕਾਂ ਉਮਰ ਦੀਆਂ ਵਿੱਥਾਂ ਨਹੀਂ ਭਰ ਸਕਦੀਆਂ ।
ਦਾੜੀ ਕਲਫ ਵਾਲੇ ਤੇ ਖਜ਼ਾਬ ਵਾਲੇ ਸਿਰ ਨਾਲ ਬਿੰਦੇਪੁਰ ਵਿੱਚ ਆਕੜ ਆਕੜ ਫਿਰਦੇ ਅਬਦੁਲ ਰਹਿਮਾਨ ਨੇ ਸਾਰੇ ਯਤਨ ਕਰ ਵੇਖੇ ਪਰ ਦੋ ਮਹੀਨਿਆਂ ਵਿੱਚ ਹੀ ਉਹਨੂੰ ਸਾਰਾ ਚਾਨਣ ਹੋ ਗਿਆ ਬੱਗੋ ਬਹਾਨੇ ਬਣਾ ਬਣਾ ਕੇ ਉਹਦੇ ਤੋਂ ਦੂਰ ਹੁੰਦੀ ਜਾ ਰਹੀ ਸੀ। ਕਦੇ ਸਿਰ ਪੀੜ , ਕਦੇ ਲੱਕ ਵਿੱਚ ਦਰਦ , ਕਦੀ ਯਾਰ ਮੁਹੰਮਦ ਨੂੰ ਬੁਖਾਰ ਕਦੇ ਬਹਾਦਰ ਅਲੀ ਨੂੰ ਭੁੱਖ ਤੇ ਕਦੇ ਕੁਝ ਕਦੀ ਕੁਝ । ਹੁਣ ਉਹ ਆਪਣੇ ਬੱਚੇ ਨੂੰ ਲੈ ਕੇ ਸੌਣ ਲੱਗ ਪਈ ਸੀ। ਤਿੰਨਾਂ ਮਹੀਨਿਆਂ ਦੇ ਅੰਦਰ ਅੰਦਰ ਬੰਦੇਪੁਰ ਇੱਕ ਵਾਰ ਫਿਰ ਹਿੱਲਿਆ ਬੱਗੋ ਆਪਣੇ ਦੋਵੇਂ ਨਿਆਣੇ ਲੈ ਕੇ ਰਾਤੋ ਰਾਤ ਉੱਡ ਗਈ ।






Reviews
There are no reviews yet.