Bol Mardaniya / ਬੋਲ ਮਰਦਾਨਿਆ

300.00

‘ਬੋਲ ਮਰਦਾਨਿਆ’ ਨਾਵਲ ਦਾ ਛਪਣਾ ਸਧਾਰਨ ਵਾਪਰਨ ਵਾਲੀ ਘਟਨਾ ਨਹੀਂ ਇਸ ਤਰ੍ਹਾਂ ਦੇ ਨਾਵਲ ਕਦੇ ਹੀ ਛਪਦੇ ਨੇ ਇਹ ਸਾਡੇ ਸਮਿਆਂ ਵਿੱਚ ਛਪਿਆ ਸਾਡੀ ਖੁਸ਼ਨਸੀਬੀ ਹੈ । ਇਸ ਨਾਵਲ ਨੇ ਵਿਧਾ ਤੇ ਵਿਚਾਰ ਦੋਵਾਂ ਪੱਖਾਂ ਤੋਂ ਪੰਜਾਬੀ ਨਾਵਲ ਪਰੰਪਰਾ ਵਿੱਚ ਨਵੀਂ ਪਿਰਤ ਪਾਈ ਹੈ। ਇਸ ਨੇ ਕਹਾਣੀ ਕਹਿਣ ਦੇ ਅੰਦਾਜ਼ ਨੂੰ ਹੀ ਰੂਪਾਂਤਰਤ ਨਹੀਂ ਕੀਤਾ ਸਗੋਂ ਅਧਿਆਤਮਕ ਧਰਮ ਨੂੰ ਸਮਕਾਲ ਵਿੱਚ ਸਥਿਤ ਕਰਨ ਦੀ ਜਾਂਚ ਵੀ ਸਿਖਾਈ ਹੈ।

Description

Bol Mardaniya / ਬੋਲ ਮਰਦਾਨਿਆ

ਜਸਵੀਰ ਮੰਡ
ਕੁਰਅਤਲ ਐਨ ਹੈਦਰ ਨੇ ਜਿਵੇਂ ‘ਅੱਗ ਦਾ ਦਰਿਆ’ ਵਿੱਚ ਉਰਦੂ ਭਾਸ਼ਾ ਨੂੰ ਵਰਤਿਆ ਹੀ ਨਹੀਂ ਸਿਰਜਿਆ ਵੀ ਹੈ । ਉਸੇ ਤਰਾਂ ਮੰਡ ਨੇ ਪੰਜਾਬੀ ਨੂੰ ਬਹੁ ਅਰਥਕ, ਕਿਤੇ ਨਾਟਕੀ, ਕਿਤੇ ਕਾਬਕ , ਕਿਤੇ ਪ੍ਰਤੀਕਾਂ ਰਾਹੀਂ । ਜਿਸ ਤੋਂ ਮੰਡ ਦੀ ਸੋਚ ਸਮਝ ਤੇ ਸਮਰੱਥਾ ਦਾ ਪਤਾ ਲੱਗਦਾ – ਡਾਕਟਰ ਦਲੀਪ ਕੌਰ ਟਿਵਾਣਾ।
‘ਬੋਲ ਮਰਦਾਨਿਆ’ ਨਾਵਲ ਦਾ ਛਪਣਾ ਸਧਾਰਨ ਵਾਪਰਨ ਵਾਲੀ ਘਟਨਾ ਨਹੀਂ ਇਸ ਤਰ੍ਹਾਂ ਦੇ ਨਾਵਲ ਕਦੇ ਹੀ ਛਪਦੇ ਨੇ ਇਹ ਸਾਡੇ ਸਮਿਆਂ ਵਿੱਚ ਛਪਿਆ ਸਾਡੀ ਖੁਸ਼ਨਸੀਬੀ ਹੈ । ਇਸ ਨਾਵਲ ਨੇ ਵਿਧਾ ਤੇ ਵਿਚਾਰ ਦੋਵਾਂ ਪੱਖਾਂ ਤੋਂ ਪੰਜਾਬੀ ਨਾਵਲ ਪਰੰਪਰਾ ਵਿੱਚ ਨਵੀਂ ਪਿਰਤ ਪਾਈ ਹੈ। ਇਸ ਨੇ ਕਹਾਣੀ ਕਹਿਣ ਦੇ ਅੰਦਾਜ਼ ਨੂੰ ਹੀ ਰੂਪਾਂਤਰਤ ਨਹੀਂ ਕੀਤਾ ਸਗੋਂ ਅਧਿਆਤਮਕ ਧਰਮ ਨੂੰ ਸਮਕਾਲ ਵਿੱਚ ਸਥਿਤ ਕਰਨ ਦੀ ਜਾਂਚ ਵੀ ਸਿਖਾਈ ਹੈ। ਨਾਵਲ ਦੀ ਭਾਸ਼ਾ ਦਾ ਭਾਵੁਕ ਫਲਸਫਾਨਾ ਅੰਦਾਜ਼ ਅਤੇ ਵਿਚਾਰ ਦੀ ਦਾਰਸ਼ਨਿਕ ਗਹਿਰਾਈ ਦਿਲ ਨੂੰ ਖਿੱਚ ਪਾਉਂਦੇ ਹਨ। ਨਾਵਲ ਨੂੰ ਪੜ੍ਹਦਿਆਂ ਬਾਬੇ ਨਾਨਕ ਤੇ ਮਰਦਾਨੇ ਦੇ ‘ਪ੍ਰਕਾਸ਼’ ਵਿੱਚ ਜੋ ਪਲ ਬੀਤਦੇ ਹਨ ਉਹ ਜੀਵਨ ਹੋਂਦ ਨੂੰ ਸੋਹਣਾ ਅਤੇ ਜਿਉਣ ਯੋਗ ਬਣਾਉਂਦੇ ਹਨ। ਨਾਵਲ ਵਿੱਚ ਨਾਰੀ ਪਾਤਰਾਂ ਦੀ ਤਸਵੀਰਕਸ਼ੀ ਨਾਰੀ ਹੋਣ ਦੇ ਬੇਹੱਦ ਨਿੱਘੇ ਤੇ ਸਤਿਕਾਰਤ ਰੂਪ ਨੂੰ ਸਾਕਾਰ ਕਰਦੀ ਹੈ। ‘ਬੋਲ ਮਰਦਾਨਿਆ’ ਧੀਮੀ ਸੁਰ ਵਿੱਚ ਗਹਿਰੀਆਂ ਸੰਵਾਦੀ ਬਾਤਾਂ ਪਾਉਣ ਵਾਲੀ ਅਜਿਹੀ ਰਚਨਾ ਜਿਸ ਨਾਲ ਸਮਕਾਲੀ ਸਾਹਿਤ ਪ੍ਰਵੇਸ਼ ਗਹਿਰਾ ਅਤੇ ਨਿਰਮਲ ਹੋ ਗਿਆ ਮਹਿਸੂਸ ਹੁੰਦਾ ।- ਡਾਕਟਰ ਗੁਰਮੁਖ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ

Reviews

There are no reviews yet.

Be the first to review “Bol Mardaniya / ਬੋਲ ਮਰਦਾਨਿਆ”

Your email address will not be published. Required fields are marked *