ਛਲਾਵਿਆਂ ਦੀ ਰੁੱਤ / Chhalavian Di Rutt

250.00

ਛਲਾਵਿਆਂ ਦੀ ਰੁੱਤ / Chhalavian Di Rutt
ਅਲਫਾਜ਼ 
ਆਧੁਨਿਕ ਦੌਰ ਵਿੱਚ ਵਿਸ਼ਵ ਪੱਧਰ ਤੇ ਜਿਹੜੀਆਂ ਤਬਦੀਲੀਆਂ ਵਾਪਰ ਰਹੀਆਂ ਨੇ ਤੇ ਜਿਹੜੀਆਂ ਚੁਣੌਤੀਆਂ ਇਸ ਵੇਲੇ ਮਨੁੱਖੀ ਸੱਤਾ ਨੂੰ ਦੁਰਪੇਸ਼ ਹਨ ਉਹਨਾਂ ਨੂੰ ਆਪਣੇ ਰਚਨਾਵਾਂ ਵਿੱਚ ਪੇਸ਼ ਕਰਨਾ ਹਾਰੀ ਸਾਰੀ ਲੇਖਕ ਦੇ ਵੱਸ ਦਾ ਰੋਗ ਨਹੀਂ ਰਿਹਾ ਇਹਨਾਂ ਚੁਣੌਤੀਆਂ ਨੇ ਮਨੁੱਖੀ ਦਿਮਾਗ ਨੂੰ ਬੋਂਦਲਾ ਕੇ ਰੱਖ ਦਿੱਤਾ । ਸਮਾਂ ਸਾਡੀ ਚੇਤਨਾ ਤੋਂ ਕਿਤੇ ਤੇਜ ਦੌੜ ਰਿਹਾ ਹੈ ਤੇ ਅਸੀਂ ਉਹਨਾਂ ਦੇ ਬਰਾਬਰ ਦੌੜਨ ਵਿੱਚ ਅਸਮਰੱਥ ਸਾਬਤ ਹੋ ਰਹੇ ਹਾਂ। ਭਾਵੇਂ ਪੰਜਾਬੀ ਕਹਾਣੀ ਇਸ ਦੌਰ ਵਿੱਚ ਵਸਤੂ ਅਤੇ ਕਲਾ ਦੇ ਪੱਖੋਂ ਆਪਣੀਆਂ ਉਚੇਰੀਆਂ ਸਿਖਰਾਂ ਨੂੰ ਛੋਹ ਰਹੀ ਹੈ ਪਰ ਸਾਡੇ ਨਵੇਂ ਕਹਾਣੀਕਾਰ ਅਲਫਾਜ਼ ਦੀਆਂ ਕਹਾਣੀਆਂ ਪੜ੍ਹ ਕੇ ਮਹਿਸੂਸ ਹੁੰਦਾ ਕਿ ਹਜੇ ਬਹੁਤ ਕੁਝ ਅਜਿਹਾ ਹੈ ਜਿਸ ਤੋਂ ਪੰਜਾਬੀ ਕਹਾਣੀ ਅਜੇ ਵੀ ਵਾਂਝੀ ਹੈ । ਅਲਫਾਜ਼ ਦੀਆਂ ਇਹਨਾਂ ਕਹਾਣੀਆਂ ਦਾ ਵਸਤੂ ਵਿਸ਼ਵ ਵਰਤਾਰੇ ਦੇ ਉਹਨਾਂ ਖਤਰਨਾਕ ਪਹਿਲੂਆਂ ਨੂੰ ਆਪਣੇ ਸ਼ਿਲਪ ਵਿੱਚ ਢਾਲਦਾ ਹੈ , ਜਿੰਨ੍ਹਾਂ ਤੋਂ ਆਮ ਸਧਾਰਨ ਮਨੁੱਖ ਅਜੇ ਵਾਕਫ ਵੀ ਨਹੀਂ ਇਹਨਾਂ ਕਹਾਣੀਆਂ ਵਿੱਚ ਵਰਲਡ ਆਰਡਰ ਰਾਹੀਂ ਸਮੁੱਚੇ ਵਿਸ਼ਵ ਦਾ ਮੈਕਨਿਜ਼ਮ ਵਿਗਾੜਨ ਤੇ ਉਸ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੀਆਂ ਕੋਝੀਆਂ ਚਾਲਾਂ ਅਗਾਂਹਵਧੂ ਟੈਕਨੋਲਜੀ ਦੇ ਨਾਂ ਤੇ ਮਨੁੱਖ ਨੂੰ ਮਸ਼ੀਨ ਤੋਂ ਸੰਵੇਦਨਸ਼ੀਲ ਬਣਾਉਣ ਦੀਆਂ ਸਾਜਿਸ਼ਾਂ , ਅਤ੍ਰਿਪਤ ਕਾਮ ਵਾਸਨਾਵਾਂ ਨੂੰ ਔਜੜ ਰਾਹਵਾਂ ਤੇ ਧਕੇਲਣ ਦੇ ਖਤਰਨਾਕ ਮਨਸੂਬੇ , ਸਮਲਿੰਗੀ ਵਰਤਾਰਿਆਂ ਦਾ ਕਰਜ ਕੋਝ ਤੇ ਪੂੰਜੀਪਤੀ ਮੁਲਕਾਂ ਵੱਲੋਂ ਆਪਣੇ ਵੱਡੇ ਮੁਨਾਫਿਆਂ ਲਈ ਸਾਰੇ ਵਿਸ਼ਵ ਨੂੰ ਆਪਣੀ ਮੰਡੀ ਬਣਾਉਣ ਦੀਆਂ ਦਿਲ ਕੰਬਾਊ ਯੋਜਨਾਵਾਂ ਨੂੰ ਲੇਖਕ ਨੇ ਅਜਿਹੇ ਮੌਲਿਕ ਤੇ ਪ੍ਰੋੜ ਅਨੁਭਵ ਰਾਹੀਂ ਪੇਸ਼ ਕੀਤਾ ਹੈ ਕਿ ਪਾਠਕ ਲਈ ਇਹ ਕਹਾਣੀਆਂ ਕਥਾ ਰਸ ਨਾਲ ਭਰਪੂਰ ਘਟਨਾਵਾਂ ਹੀ ਨਹੀਂ ਰਹਿ ਜਾਂਦੀਆਂ ਸਗੋਂ ਉਸਦੇ ਸਾਹਮਣੇ ਅਜਿਹੇ ਵਿਰਾਟ ਵਿਸਥਾਰੇ ਦਾ ਦ੍ਰਿਸ਼ ਉਭਾਰਦੀਆਂ ਹਨ ਜੋ ਬੇਹੱਦ ਛਲਾਵਿਆਂ ਭਰਿਆ ਹੈ ਚੌਂਕਾ ਦੇਣ ਵਾਲਾ ਹੈ ਅਤੇ ਡਰਾ ਦੇਣ ਵਾਲਾ ਹੈ –ਡਾਕਟਰ ਅਮਰਜੀਤ ਕੌਕੇ

Description

ਛਲਾਵਿਆਂ ਦੀ ਰੁੱਤ / Chhalavian Di Rutt
ਅਲਫਾਜ਼ 
ਆਧੁਨਿਕ ਦੌਰ ਵਿੱਚ ਵਿਸ਼ਵ ਪੱਧਰ ਤੇ ਜਿਹੜੀਆਂ ਤਬਦੀਲੀਆਂ ਵਾਪਰ ਰਹੀਆਂ ਨੇ ਤੇ ਜਿਹੜੀਆਂ ਚੁਣੌਤੀਆਂ ਇਸ ਵੇਲੇ ਮਨੁੱਖੀ ਸੱਤਾ ਨੂੰ ਦੁਰਪੇਸ਼ ਹਨ ਉਹਨਾਂ ਨੂੰ ਆਪਣੇ ਰਚਨਾਵਾਂ ਵਿੱਚ ਪੇਸ਼ ਕਰਨਾ ਹਾਰੀ ਸਾਰੀ ਲੇਖਕ ਦੇ ਵੱਸ ਦਾ ਰੋਗ ਨਹੀਂ ਰਿਹਾ ਇਹਨਾਂ ਚੁਣੌਤੀਆਂ ਨੇ ਮਨੁੱਖੀ ਦਿਮਾਗ ਨੂੰ ਬੋਂਦਲਾ ਕੇ ਰੱਖ ਦਿੱਤਾ । ਸਮਾਂ ਸਾਡੀ ਚੇਤਨਾ ਤੋਂ ਕਿਤੇ ਤੇਜ ਦੌੜ ਰਿਹਾ ਹੈ ਤੇ ਅਸੀਂ ਉਹਨਾਂ ਦੇ ਬਰਾਬਰ ਦੌੜਨ ਵਿੱਚ ਅਸਮਰੱਥ ਸਾਬਤ ਹੋ ਰਹੇ ਹਾਂ। ਭਾਵੇਂ ਪੰਜਾਬੀ ਕਹਾਣੀ ਇਸ ਦੌਰ ਵਿੱਚ ਵਸਤੂ ਅਤੇ ਕਲਾ ਦੇ ਪੱਖੋਂ ਆਪਣੀਆਂ ਉਚੇਰੀਆਂ ਸਿਖਰਾਂ ਨੂੰ ਛੋਹ ਰਹੀ ਹੈ ਪਰ ਸਾਡੇ ਨਵੇਂ ਕਹਾਣੀਕਾਰ ਅਲਫਾਜ਼ ਦੀਆਂ ਕਹਾਣੀਆਂ ਪੜ੍ਹ ਕੇ ਮਹਿਸੂਸ ਹੁੰਦਾ ਕਿ ਹਜੇ ਬਹੁਤ ਕੁਝ ਅਜਿਹਾ ਹੈ ਜਿਸ ਤੋਂ ਪੰਜਾਬੀ ਕਹਾਣੀ ਅਜੇ ਵੀ ਵਾਂਝੀ ਹੈ । ਅਲਫਾਜ਼ ਦੀਆਂ ਇਹਨਾਂ ਕਹਾਣੀਆਂ ਦਾ ਵਸਤੂ ਵਿਸ਼ਵ ਵਰਤਾਰੇ ਦੇ ਉਹਨਾਂ ਖਤਰਨਾਕ ਪਹਿਲੂਆਂ ਨੂੰ ਆਪਣੇ ਸ਼ਿਲਪ ਵਿੱਚ ਢਾਲਦਾ ਹੈ , ਜਿੰਨ੍ਹਾਂ ਤੋਂ ਆਮ ਸਧਾਰਨ ਮਨੁੱਖ ਅਜੇ ਵਾਕਫ ਵੀ ਨਹੀਂ ਇਹਨਾਂ ਕਹਾਣੀਆਂ ਵਿੱਚ ਵਰਲਡ ਆਰਡਰ ਰਾਹੀਂ ਸਮੁੱਚੇ ਵਿਸ਼ਵ ਦਾ ਮੈਕਨਿਜ਼ਮ ਵਿਗਾੜਨ ਤੇ ਉਸ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੀਆਂ ਕੋਝੀਆਂ ਚਾਲਾਂ ਅਗਾਂਹਵਧੂ ਟੈਕਨੋਲਜੀ ਦੇ ਨਾਂ ਤੇ ਮਨੁੱਖ ਨੂੰ ਮਸ਼ੀਨ ਤੋਂ ਸੰਵੇਦਨਸ਼ੀਲ ਬਣਾਉਣ ਦੀਆਂ ਸਾਜਿਸ਼ਾਂ , ਅਤ੍ਰਿਪਤ ਕਾਮ ਵਾਸਨਾਵਾਂ ਨੂੰ ਔਜੜ ਰਾਹਵਾਂ ਤੇ ਧਕੇਲਣ ਦੇ ਖਤਰਨਾਕ ਮਨਸੂਬੇ , ਸਮਲਿੰਗੀ ਵਰਤਾਰਿਆਂ ਦਾ ਕਰਜ ਕੋਝ ਤੇ ਪੂੰਜੀਪਤੀ ਮੁਲਕਾਂ ਵੱਲੋਂ ਆਪਣੇ ਵੱਡੇ ਮੁਨਾਫਿਆਂ ਲਈ ਸਾਰੇ ਵਿਸ਼ਵ ਨੂੰ ਆਪਣੀ ਮੰਡੀ ਬਣਾਉਣ ਦੀਆਂ ਦਿਲ ਕੰਬਾਊ ਯੋਜਨਾਵਾਂ ਨੂੰ ਲੇਖਕ ਨੇ ਅਜਿਹੇ ਮੌਲਿਕ ਤੇ ਪ੍ਰੋੜ ਅਨੁਭਵ ਰਾਹੀਂ ਪੇਸ਼ ਕੀਤਾ ਹੈ ਕਿ ਪਾਠਕ ਲਈ ਇਹ ਕਹਾਣੀਆਂ ਕਥਾ ਰਸ ਨਾਲ ਭਰਪੂਰ ਘਟਨਾਵਾਂ ਹੀ ਨਹੀਂ ਰਹਿ ਜਾਂਦੀਆਂ ਸਗੋਂ ਉਸਦੇ ਸਾਹਮਣੇ ਅਜਿਹੇ ਵਿਰਾਟ ਵਿਸਥਾਰੇ ਦਾ ਦ੍ਰਿਸ਼ ਉਭਾਰਦੀਆਂ ਹਨ ਜੋ ਬੇਹੱਦ ਛਲਾਵਿਆਂ ਭਰਿਆ ਹੈ ਚੌਂਕਾ ਦੇਣ ਵਾਲਾ ਹੈ ਅਤੇ ਡਰਾ ਦੇਣ ਵਾਲਾ ਹੈ -ਡਾਕਟਰ ਅਮਰਜੀਤ ਕੌਕੇ

Reviews

There are no reviews yet.

Be the first to review “ਛਲਾਵਿਆਂ ਦੀ ਰੁੱਤ / Chhalavian Di Rutt”

Your email address will not be published. Required fields are marked *