Description
ਸਿੱਖਾਂ ਅਤੇ ਫਰੰਗੀਆਂ ਦੇ ਯੁੱਧ
ਜਨਰਲ ਸਰ ਚਾਰਲਸ ਗਫ – ਆਰਥਰ ਡੀ ਇਨਜ਼
ਅਨੁਵਾਦ ਜਗਰੂਪ ਸਿੰਘ ਛੀਨਾ
ਜਗਰੂਪ ਸਿੰਘ ਛੀਨਾ ਨੇ Sikhs and The Sikh Wars : The Rise Conguest,And annexation of The Punjab State ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਮਹੱਤਵਪੂਰਨ ਕੰਮ ਕੀਤਾ ਹੈ। ਇਤਿਹਾਸ ਦੀ ਇਹ ਪੁਸਤਕ ਵੀ ਹੋਰਨਾਂ ਅੰਗਰੇਜ਼ੀ ਇਤਿਹਾਸਕਾਰਾਂ ਦੀਆਂ ਪੁਸਤਕਾਂ ਵਾਂਗ ਅੰਗਰੇਜ਼ ਬਸਤੀਵਾਦ ਸਰਕਾਰ ਦੀਆਂ ਕੁਟਲ ਨੀਤੀਆਂ , ਛੜਯੰਤਰਾਂ , ਵਿਸਥਾਰਵਾਦੀ ਚਾਲਾਂ ਤੇ ਦਮਨਕਾਰੀ ਢੰਗ ਤਰੀਕਿਆਂ ਨੂੰ ਆਪਣੇ ਮਤਲਬ ਦੇ ਚੋਣਵੇਂ ਸਰੋਤਾਂ ਤੇ ਤੱਥਾਂ ਨੂੰ ਦਰਜ ਕਰਕੇ ਸਾਮਰਾਜ ਦੇ ਪਸਾਰ ਲਈ ਅੰਗਰੇਜ਼ੀ ਰਾਜ ਦੇ ਕਬਜ਼ਿਆਂ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰਦੀ ਹੈ। ਇਸ ਪੁਸਤਕ ਦੇ ਅਨੁਵਾਦ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਨੁਵਾਦਕ ਜਗਰੂਪ ਸਿੰਘ ਛੀਨਾ ਨੇ ਅੰਗਰੇਜ਼ੀ ਸਰਕਾਰ ਨੂੰ ਜਾਇਜ਼ ਠਹਿਰਾਉਣ ਵਾਲੇ ਲੇਖਕਾਂ ਦੇ ਬਸਤੀਵਾਦੀ ਬ੍ਰਿਤਾਂਤ ਸਿਰਜਣ ਦੀ ਤਰਕੀਬ ਨੂੰ ਨੰਗਿਆਂ ਕੀਤਾ । ਉਹ ਆਪਣੀ ਵਿਖੰਡਣੀ ਦ੍ਰਿਸ਼ਟੀ ਤੋਂ ਪੁਸਤਕ ਵਿਚਲੇ ਅੰਤਰ ਵਿਰੋਧੀ ਕਥਨਾਂ ਦੀ ਪਛਾਣ ਕਰਦਾ ਬਸਤੀਵਾਦੀ ਤਰਕੀਬਾਂ ਦੀ ਸ਼ਨਾਖਤ ਕਰਦਾ ਤੇ ਇੱਕ ਪਾਸੜ ਨਸਲਵਾਦੀ ਤੇ ਪੱਖਪਾਤੀ ਰਵੱਈਏ ਦੇ ਸੂਤਰ ਤਲਾਸ਼ ਕੇ ਉਹਨਾਂ ਨੂੰ ਇੱਕ ਬਸਤੀਵਾਦੀ ਇਤਿਹਾਸ ਦੇ ਤੌਰ ਤੇ ਸਥਾਪਿਤ ਕਰਦਾ ਹੈ। ਅੱਜ ਦੇ ਦੌਰ ਵਿੱਚ ਅਜਿਹੀ ਉੱਤਰ ਬਸਤੀਵਾਦੀ ਪਹੁੰਚ ਅਪਣਾ ਕੇ ਪੰਜਾਬੀਆਂ ਬਾਰੇ ਲਿਖੇ ਇਤਿਹਾਸਾਂ ਨੂੰ ਘੋਖਣਾ ਬਹੁਤ ਜਰੂਰੀ ਹੈ । ਕਿਉਂਕਿ ‘ਤਕੜੇ ਨੇ ਸੱਤੀ ਵੀ 100 ‘ ਕਰਕੇ ਘੱਟ ਗਿਣਤੀ ਕੌਮਾਂ ਨਾਲ ਇਤਿਹਾਸਿਕ ਲਿਖਤਾਂ ਵਿੱਚ ਅਨਿਆ ਕੀਤਾ ਹੈ। ਇਹ ਵੀ ਇੱਕ ਤਰ੍ਹਾਂ ਦੀ ਹਿੰਸਾ ਹੀ ਮੰਨੀ ਜਾਣੀ ਚਾਹੀਦੀ ਹੈ , ਜੋ ਪੰਜਾਬੀਆਂ ਨਾਲ ਬਾਰ ਬਾਰ ਹੋਈ ਅਤੇ ਇਸ ਦਾ ਉਸ ਪੱਧਰ ਤੇ ਪ੍ਰਤੀਉੱਤਰ ਦੇਣਾ ਅਹਿਮ ਹੈ। ਅਜੋਕੇ ਸਮੇਂ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ ਚਿੰਤਨ ਮੰਨਣ ਕਰ ਰਹੇ ਵਿਦਵਾਨਾਂ ਖੋਜੀਆਂ ਤੇ ਵਿਦਿਆਰਥੀਆਂ ਨੂੰ ਇਹ ਪੁਸਤਕ ਬੜੀ ਸੋਝੀ ਪ੍ਰਦਾਨ ਕਰ ਸਕਦੀ ਹੈ। ਸਮਕਾਲ ਵਿੱਚ ਪੰਜਾਬੀਆਂ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਸਾਹਮਣੇ ਪੰਜਾਬ ਵਿੱਚ ਸਿੱਖ ਸ਼ਕਤੀ ਦੇ ਉਭਾਰ ਸਿੱਖ ਰਾਜ ਦੀ ਸਥਾਪਨਾ , ਸਿੱਖ ਯੁੱਧ ਤੇ ਅੰਗਰੇਜ਼ਾਂ ਦੇ ਪੰਜਾਬ ਉੱਪਰ ਕਬਜ਼ੇ ਦੀ ਦੂਜੀ ਧਿਰ ਵੱਲੋਂ ਕੀਤੀ ਗਈ ਇਤਿਹਾਸਕਾਰੀ ਤੋਂ ਜਾਣੂ ਹੋ ਕੇ ਇੱਕ ਭਵਿੱਖ ਮੁਖੀ ਸਮਝ ਬਣਾਈ ਜਾ ਸਕਦੀ ਹੈ , ਜੋ ਆਉਣ ਵਾਲੇ ਸਮੇਂ ਪੰਜਾਬ ਅਤੇ ਪੰਜਾਬੀਆਂ ਦੀ ਸਰਬ ਸਾਂਝੀ ਸ਼ਕਤੀ ਦੇ ਉਭਾਰ ਤੇ ਵਿਕਾਸ ਤੇ ਮਾਡਲ ਵਿੱਚ ਅਹਿਮ ਯੋਗਦਾਨ ਪਾ ਸਕਦੀ ਹੈ – ਆਤਮ ਸਿੰਘ ਰੰਧਾਵਾ (ਡਾਕਟਰ )
ਮੁਖੀ ਪੰਜਾਬੀ ਵਿਭਾਗ ਖਾਲਸਾ ਕਾਲਜ ਅੰਮ੍ਰਿਤਸਰ






Reviews
There are no reviews yet.