ਧੰਨਾ ਭਗਤ / Dhana Bhagat

299.00

ਧੰਨਾ ਭਗਤ
ਜੀਵਨ ਬਿਰਤਾਂਤ

ਮਹਿੰਦਰ ਸਿੰਘ ਰਾਹੀ
ਧੰਨਾ ਭਗਤ, ਰਾਜਸਥਾਨ ਦਾ ਨਿਵਾਸੀ ਹੋਣ ਦੇ ਬਾਵਜੂਦ ਪੰਜਾਬੀਆਂ ਦੀ ਖਾਸ ਕਰਕੇ ਪੰਜਾਬੀ ਜੱਟ ਭਾਈਚਾਰੇ ਦੀ ਮਾਨਸਿਕਤਾ ਵਿੱਚ ਆਪਣੇ ਪੁਰਖੇ ਵਜੋਂ ਹੀ ਸਮਾਇਆ ਹੋਇਆ ਹੈ । ਜਦੋਂ ਇੱਕ ਪੰਜਾਬੀ ਧਾਰਮਿਕ ਪੁਰਸ਼ ਦੀ ਸਮਝੌਤੀ ਦੇ ਟੀਚਰੀ ਜਵਾਬ ਵਿੱਚ ਸਧਾਰਨ ਜਨ ਆਖਦਾ ਕਿ ‘ਰੱਬ ਫਿਰਦਾ ਸੀ ਧੰਨੇ ਦੇ ਖੁਰ ਵੜਦਾ , ਉਹਨੇ ਕਿਹੜਾ ਕੱਛ ਪਾਈ ਸੀ’ । ਉਹਦੇ ਮਨ ਵਿੱਚ ਧੰਨਾ ਪੰਜਾਬੀ ਵਜੋਂ ਹੀ ਬਿਰਜਾਮਾਨ ਸੀ। ਧੰਨੇ ਦੀ ਭਗਤੀ ਰੱਬ ਨੂੰ ਪਾਉਣ ਦੇ ਚਾਹਵਾਨ ਹੋਰ ਅਨੇਕਾਂ ਨਾਲੋਂ ਵੱਖਰੇ ਰੰਗ ਦੀ ਸੀ। ਉਹਨੇ ਨਾ ਧੂਣੀਆਂ ਤਾਪੀਆਂ ਨਾ ਜਲਧਾਰੇ ਕੀਤੇ ਨਾ ਇੱਕ ਟੰਗ ਤੇ ਖਲੋਤਾ, ਨਾ ਪੁੱਠਾ ਲਟਕਿਆ , ਪ੍ਰਚਲਿਤ ਆਰਤੀਆਂ ਦੇ ਬਰਾਬਰ ਉਸਨੇ ‘ਗੋਪਾਲ ਤੇਰਾ ਆਰਤਾ’ ਗਾਵਿਆ । ਸਹਿਜ ਸਰਲ ਕਿਰਤੀ ਜੀਵਨ ਜਾਂਚ ਹੀ ਉਸਦੀ ਭਗਤੀ ਸੀ । ਪੰਡਤ ਜਦੋਂ ਠਾਕਰ ਦੀ ਥਾਂ ਉਹਨੂੰ ਭਗਤੀ ਤੋਂ ਨੀਵਾਂ ਮੰਨ ਕੇ ਪੱਥਰ ਦਾ ਟੁਕੜਾ ਦੇ ਦਿੰਦਾ, ਕਿਰਤੀ ਜੀਵਨ ਵਿੱਚੋਂ ਲੰਘਦੇ ਰੱਬ ਨੂੰ ਉਹਦੇ ਰਾਹੋ ਚੱਲ ਕੇ ਆਪ ਹੋਣਾ ਪੈਂਦਾ ਆਦਿ ਗ੍ਰੰਥ ਦੇ ਸੰਪਾਦਕ ਪੰਜਵੇਂ ਗੁਰੂ ਸਾਹਿਬ ਚਾਰ ਸ਼ਬਦਾਂ ਵਿੱਚ ਧੰਨੇ ਦੀ ਭਗਤੀ ਦਾ ਸਾਰ ਦੱਸ ਦਿੰਦੇ ਨੇ , ‘ ਧੰਨੇ ਸੇਵਿਆ ਬਾਲ ਬੁਧ’ ਉਹਦੀ ਭਗਤੀ ਦਾ ਸਰੂਪ ਬਾਲਾਂ ਵਾਲਾ ਭੋਲਾਪਨ ਸੀ । ਇਸ ਮਾਸੂਮ ਭਗਤੀ ਦਾ ਫਲ ਕੀ ਮਿਲਿਆ ਉਹ ਵੀ ਪੰਜਵੇਂ ਗੁਰੂ ਸਾਹਿਬ ਹੀ ਦੱਸਦੇ ਹਨ ‘ਮਿਲੇ ਪ੍ਰਤੱਖ ਗੋਸਾਈਆਂ ਧੰਨਾ ਵਡਭਾਗਾ ‘ ਰੱਬ ਆਪ ਆ ਕੇ ਹੀ ਆਪਣੇ ਇਸ ਵਡਭਾਗੇ ਭਗਤ ਨੂੰ ਮਿਲਦਾ । ਉਹ ਦਰਸ਼ਨ ਹੀ ਨਹੀਂ ਦਿੰਦਾ, ਉਹਦੇ ਖੇਤੀ ਦੇ ਕੰਮ ਵਿੱਚ ਵੀ ਹੱਥ ਵਧਾਉਂਦਾ ਤੇ ਉਹਦੀਆਂ ਗਊਆਂ ਵੀ ਚਾਰਦਾ । ਧੰਨੇ ਭਗਤ ਦੇ ਜੀਵਨ ਤੇ ਰਚਨਾ ਬਾਰੇ ਬਹੁਤ ਕੁਝ ਨਹੀਂ ਮਿਲਦਾ । ਭਗਤ ਨਾਮਦੇਵ ਤੇ ਭਗਤ ਰਵਿਦਾਸ ਦੀਆਂ ਜੀਵਨੀਆਂ ਦੇ ਕਰਤਾ ਮਹਿੰਦਰ ਸਿੰਘ ਰਾਹੀ ਨੇ ਭਗਤ ਧੰਨੇ ਦੀ ਇਹ ਜੀਵਨੀ ਲਿਖ ਕੇ ਕਿੱਥੇ ਕਿੱਥੇ ਪਹੁੰਚ ਕੇ ਕਿਹਨੂੰ ਕਿਹਨੂੰ ਮਿਲ ਕੇ ਕੀ ਕੁਝ ਫਰੋਲ ਕੇ ਬੂੰਦ ਬੂੰਦ ਜੋੜਦਿਆਂ ਇਹ ਗਾਗਰ ਭਰੀ ਹੈ। ਇਹ ਕਾਰਜ ਵਡਿਆਈ ਯੋਗ ਤਾਂ ਹੈ ਹੀ ਨਾਲੇ ਸਾਹਿਤਿਕ ਖੋਜੀਆਂ ਲਈ ਰਾਹ ਦਿਖਾਵਾ ਵੀ ਹੈ – ਗੁਰਬਚਨ ਸਿੰਘ ਭੁੱਲਰ

Description

Reviews

There are no reviews yet.

Be the first to review “ਧੰਨਾ ਭਗਤ / Dhana Bhagat”

Your email address will not be published. Required fields are marked *