Sophia / ਸੋਫ਼ੀਆ

250.00

ਸੋਫੀਆ ਪੰਜਾਬ ਦੇ ਆਖਰੀ ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਧੀ ਸਨ ਅਤੇ ਬਰਤਾਨੀਆ ਦੀ ਰਾਣੀ ਵਿਕਟੋਰੀਆ ਦੀ ਮੁਤਬੰਨੀ ਧੀ ਵੀ ਰਹੇ ਸਨ।ਸੋਫੀਆ ਦੀ ਜੀਵਨੀ ਲਿਖਣ ਵਾਲੀ ਅਨੀਤਾ ਆਨੰਦ ਨੇ ਇੱਕ ਇੰਟਰਵਿਊ ਵਿੱਚ ਕਿਹਾ, “ਜਦੋਂ ਸੋਫੀਆ ਦਲੀਪ ਸਿੰਘ ਨੇ ਨਵੰਬਰ 1910 ਵਾਲੇ ਮਾਰਚ ਵਿੱਚ ਭਾਗ ਲਿਆ ਤਾਂ ਉਨ੍ਹਾਂ ਦਾ ਨਾਮ ਉੱਘੀਆਂ ਸ਼ਖਸੀਅਤਾਂ ਵਿੱਚ ਸ਼ੁਮਾਰ ਹੋਣ ਲੱਗਾ।

Description

Sophia / ਸੋਫ਼ੀਆ

Author : ਮਹਿੰਦਰਪਾਲ ਸਿੰਘ ਧਾਲੀਵਾਲ

ਆਖ਼ਰੀ ਸਿੱਖ ਸ਼ਾਸਕ ਦਲੀਪ ਸਿੰਘ ਦੀ ਧੀ ਸੋਫ਼ੀਆ ਜਦੋਂ ਪੰਜਾਬ ਆਈ ਤਾਂ ਕੁਝ ਲੋਕ ਦੇਖ ਕੇ ਰੋ ਪੈਂਦੇ ਸਨ
ਸੋਫੀਆ ਦਲੀਪ ਸਿੰਘਬ੍ਰਿਟੇਨ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦੇਣ ਲਈ ਸੰਘਰਸ਼ ਕਰਨ ਵਾਲੀ ਰਾਣੀ ਸੋਫੀਆ ਦਲੀਪ ਸਿੰਘ ਨੂੰ ਉਸ ਦੇ ਪੁਰਖਿਆਂ ਦੇ ਮੁਲਕ ਭਾਰਤ ਵਿੱਚ ਬਹੁਤ ਹੀ ਘੱਟ ਲੋਕ ਜਾਣਦੇ ਹਨ।

ਸੋਫੀਆ, ਪੰਜਾਬ ਦੇ ਮਰਹੂਮ ਸਾਸ਼ਕ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਅਤੇ ਖਾਲਸਾ ਦਰਬਾਰ ਦੇ ਵਾਰਿਸ ਦਲੀਪ ਸਿੰਘ ਦੀ ਧੀ ਸੀ।ਉਹ ਔਰਤਾਂ ਦੇ ਵੋਟ ਪਾਉਣ ਦੇ ਹੱਕ ਲਈ ਸੰਘਰਸ਼ ਕਰ ਰਹੇ 300 ਜਣਿਆਂ ਦੇ ਉਸ ਵਫ਼ਦ ਦਾ ਹਿੱਸਾ ਸਨ।

ਜਿਸ ਨੇ 1910 ਵਿੱਚ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਐੱਚਐੱਚ ਐਸਕੁਇਥ ਨੂੰ ਮਿਲਣ ਲਈ ਲੰਡਨ ਵਿੱਚ ਪਾਰਲੀਮੈਂਟ ਵੱਲ ਮਾਰਚ ਕੱਢਿਆ ਸੀ।

ਪਰ ਐਸਕੁਇਥ ਨੇ ਵਫ਼ਦ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਅਤੇ ਪ੍ਰਦਰਸ਼ਨ ਨੇ ਹਿੰਸਕ ਰੂਪ ਵੀ ਧਾਰਨ ਕਰ ਲਿਆ ਸੀ।

ਉਸ ਵੇਲੇ ਇਮਾਰਤ ਦੇ ਬਾਹਰ ਮੌਜੂਦ ਹਜੂਮ ਵਿਚਲੇ ਪੁਲਿਸ ਵਾਲਿਆਂ ਅਤੇ ਬੰਦਿਆਂ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ।ਇਸ ਦੌਰਾਨ ਬਹੁਤ ਸਾਰੇ ਪ੍ਰਦਰਸ਼ਨਕਾਰੀ ਗੰਭੀਰ ਰੂਪ ਵਿੱਚ ਜਖ਼ਮੀ ਹੋਏ, ਜਿਸ ਮਗਰੋਂ ਇਸ ਦਿਨ ਨੂੰ ਯੂਕੇ ਵਿੱਚ ‘ਬਲੈਕ ਫਰਾਈਡੇ’ ਆਖਿਆ ਜਾਣ ਲੱਗਾ।

ਸੋਫੀਆ ਉਨ੍ਹਾਂ 119 ਬੀਬੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੋਫੀਆ ਪੰਜਾਬ ਦੇ ਆਖਰੀ ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਧੀ ਸਨ ਅਤੇ ਬਰਤਾਨੀਆ ਦੀ ਰਾਣੀ ਵਿਕਟੋਰੀਆ ਦੀ ਮੁਤਬੰਨੀ ਧੀ ਵੀ ਰਹੇ ਸਨ।ਸੋਫੀਆ ਦੀ ਜੀਵਨੀ ਲਿਖਣ ਵਾਲੀ ਅਨੀਤਾ ਆਨੰਦ ਨੇ ਇੱਕ ਇੰਟਰਵਿਊ ਵਿੱਚ ਕਿਹਾ, “ਜਦੋਂ ਸੋਫੀਆ ਦਲੀਪ ਸਿੰਘ ਨੇ ਨਵੰਬਰ 1910 ਵਾਲੇ ਮਾਰਚ ਵਿੱਚ ਭਾਗ ਲਿਆ ਤਾਂ ਉਨ੍ਹਾਂ ਦਾ ਨਾਮ ਉੱਘੀਆਂ ਸ਼ਖਸੀਅਤਾਂ ਵਿੱਚ ਸ਼ੁਮਾਰ ਹੋਣ ਲੱਗਾ।”ਸੋਫੀਆ ਬਾਰੇ ਜਿੰਨੀ ਕੁ ਜਾਣਕਾਰੀ ਉਪਲੱਬਧ ਹੈ, ਉਸ ਦਾ ਵਧੇਰੇ ਹਿੱਸਾ ਅਨੀਤਾ ਆਨੰਦ ਦੀ 2015 ਵਿੱਚ ਲਿਖੀ ਖੋਜ-ਭਰਪੂਰ ਜੀਵਨੀ, ‘ਸੋਫੀਆ: ਪ੍ਰਿੰਸਿਸ, ਸਫਰਗੇਟ, ਰਿਵਲੂਸ਼ਨਰੀ’ ਵਿਚੋਂ ਆਉਂਦਾ ਹੈ।ਇਹ ਇੱਕ ਜਾਣਕਾਰੀ ਭਰਪੂਰ ਆਰਕਾਈਵਲ ਰਿਸਰਚ ਹੈ, ਜੋ ਪੁਲਿਸ, ਖੂਫੀਆ ਰਿਕਾਰਡ ਅਤੇ ਸੋਫੀਆ ਨੂੰ ਜਾਣਨ ਵਾਲੇ ਲੋਕਾਂ ਕੋਲੋਂ ਸਿੱਧੇ ਤੌਰ ‘ਤੇ ਹਾਸਿਲ ਕੀਤੇ ਵੇਰਵਿਆਂ ‘ਤੇ ਅਧਾਰਿਤ ਹੈ।

Reviews

There are no reviews yet.

Be the first to review “Sophia / ਸੋਫ਼ੀਆ”

Your email address will not be published. Required fields are marked *