Description
Sector 16 Dairy De Panne / ਸੈਕਟਰ 16 ( ਡਾਇਰੀ ਦੇ ਪੰਨੇ )
Author ਨਿੰਦਰ ਘੁਗਿਆਣਵੀ
ਨਿੰਦਰ ਦੀ ਭਾਰਤ ਵਿੱਚ ਇੱਕ ਅਨੂਠੀ ਖਿੱਚ ਹੈ ਪੜਨ ਬੈਠ ਗਏ ਤਾਂ ਫਿਰ ਜਾਓਗੇ ਕਿੱਥੇ ਫਿਰ ਲਿਖਤ ਤੁਹਾਨੂੰ ਫੜ ਕੇ ਬਹਿ ਜਾਵੇਗੀ ਜਾਪਦਾ ਕਿ ਲੇਖਕ ਨੀ ਤੁਹਾਡਾ ਕੋਈ ਡਾਢਾ ਆਪਣਾ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰੀ ਜਾ ਰਿਹਾ। ਇਹ ਗੱਲ ਚੋਂ ਗੱਲ ਕੱਢੀ ਤੁਰਿਆ ਜਾਂਦਾ ਤੇ ਤੁਸੀਂ ਉਹਦੇ ਬੋਲਾਂ ਦੇ ਕੀਲੇ ਹੋਏ ਉਹਦੇ ਨਾਲ ਨਾਲ ਤੁਰੇ ਜਾਂਦੇ ਹੋ ਉਹ ਕਦੀ ਤੁਹਾਨੂੰ ਡੂੰਘੀਆਂ ਸੋਚਾਂ ਵਿੱਚ ਵੀ ਪਾ ਦਿੰਦਾ ਪਰ ਅਗਲੇ ਪਲ ਹੀ ਕਤਾੜੀਆਂ ਵੀ ਕਰਨ ਲੱਗਦਾ । ਤੁਸੀਂ ਮੁਸਕਰਾਉਂਦੇ ਹੋ ਤੁਹਾਡਾ ਰੋਅ ਬਣਿਆ ਦੇਖ ਕੇ ਉਹ ਤੁਹਾਨੂੰ ਹਸਾ ਵੀ ਦਿੰਦਾ ,ਅਗਲੀਆਂ ਸਤਰਾਂ ਵਿੱਚ ਉਹ ਕੋਈ ਐਸੀ ਚੱਕ ਕੇ ਸਿਰਜਦਾ ਕਿ ਤੁਹਾਡੀਆਂ ਅੱਖਾਂ ਸਿਲੀਆਂ ਹੋ ਜਾਂਦੀਆਂ ਹਨ। ਲਿਖਤ ਪੜਨ ਤੋਂ ਬਾਅਦ ਤੁਸੀਂ ਕਦੇ ਰੱਜੇ ਰੱਜੇ ਮਹਿਸੂਸ ਕਰਦੇ ਹੋ ਕਦੇ ਬੇਚੈਨ ਜਾਪਦੇ ਹੋ ਤੇ ਪਰੇਸ਼ਾਨ ਵੀ ਲੱਗਦੇ ਹੋ ਉਹ ਕਦੀ ਬਹੁਤ ਖੁਸ਼ ਤੇ ਕਦੇ ਬਹੁਤ ਉਦਾਸ ਇਹੋ ਤਾਂ ਕਿਸੇ ਚੰਗੀ ਰਚਨਾ ਦੀ ਨਿਸ਼ਾਨੀ ਹੁੰਦੀ ਹੈ । – ਵਰਿਆਮ ਸਿੰਘ ਸੰਧੂ






Reviews
There are no reviews yet.