Description
Ranjit Singh – Punjab Da Maharaja / ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ
Author ਖੁਸ਼ਵੰਤ ਸਿੰਘ
ਖੁਸ਼ਵੰਤ ਸਿੰਘ ਦੀ ਪੁਸਤਕ ‘ਰਣਜੀਤ ਸਿੰਘ -ਪੰਜਾਬ ਦਾ ਮਹਾਰਾਜਾ ‘ ਪਹਿਲੇ ਤੇ ਇੱਕੋ ਇੱਕ ਸਿੱਖ ਮਹਾਰਾਜੇ ਦੀ ਵਿਸਥਾਰ ਪੂਰਵਕ ਜੀਵਨੀ ਹੈ। ਜੋ ਇੱਕ ਸਿੱਖ ਲੇਖਕ ਨੇ ਸਿੱਖ ਇਤਿਹਾਸ ਦੀ ਖੋਜ ਕਰਕੇ ਕਈ ਸਾਲਾਂ ਦੀ ਮਿਹਨਤ ਨਾਲ ਲਿਖੀ। ਰਣਜੀਤ ਸਿੰਘ ਨਾ ਤਾਂ ਨਿਰਸਵਾਰਥੀ ਦੇਸ਼ਭਗਤ ਸੀ ਤੇ ਨਾ ਹੀ ਲਾਲਚੀ ਲੁਟੇਰਾ ਨਾ ਉਹ ਸਦਾਚਾਰ ਦਾ ਆਦਰਸ਼ ਸੀ ਤੇ ਨਾ ਹੀ ਉਹ ਕਾਮੀ ਵਿਸ਼ਈ । ਉਹ ਇੱਕ ਲਹੂ ਮਾਸ ਦਾ ਮਨੁੱਖ ਸੀ ਤੇ ਬੜਾ ਚਤੁਰ ਨੀਤੀਵਾਨ । ਇਸ ਪ੍ਰਮਾਣਿਕ ਰਚਨਾ ਵਿੱਚ ਖੁਸ਼ਵੰਤ ਸਿੰਘ ਨੇ ਰਣਜੀਤ ਸਿੰਘ ਨੂੰ ਉਸੇ ਤਰ੍ਹਾਂ ਹੀ ਦਰਸਾਇਆ ਜੈਸਾ ਉਹ ਸੀ ਇੱਕ ਅਜਿਹਾ ਵਿਅਕਤੀ ਜਿਸਦੇ ਜਿਸਦਾ ਇੱਕੋ ਇੱਕ ਮਨੋਰਥ ਤਾਕਤ ਪ੍ਰਾਪਤ ਕਰਨਾ ਸੀ ਇੱਕ ਅਜਿਹਾ ਤਾਨਾ ਸ਼ਾਹ ਜਿਸਨੇ ਆਕਾਰਨ ਹੀ ਇੱਕ ਵੀ ਜਾਨ ਨਹੀਂ ਲਈ ਇੱਕ ਬਦਸੂਰਤ ਕਾਣਾ ਆਦਮੀ ਜਿਸਦਾ ਚਿਹਰਾ ਮਾਤਾ ਦੇ ਦਾਗਾਂ ਨਾਲ ਭਰਿਆ ਹੋਇਆ ਸੀ ਜੋ ਸੁੰਦਰ ਇਸਤਰੀਆਂ ਤੇ ਆਦਮੀਆਂ ਵਿੱਚ ਘਿਰਿਆ ਰਹਿ ਕੇ ਖੁਸ਼ ਹੁੰਦਾ ਸੀ ਤੇ ਉਸਦਾ ਘੋੜਿਆਂ ਚੰਗੀ ਸ਼ਰਾਬ ਨਾਚੀਆਂ ਤੇ ਕੀਮਤੀ ਹੀਰਿਆਂ ਪ੍ਰਤੀ ਬੜਾ ਮੋਹ ਸੀ।






Reviews
There are no reviews yet.