Description
Mountbatten Te Bharat Di Wand / ਮਾਊਂਟਬੈਟਨ ਤੇ ਭਾਰਤ ਦੀ ਵੰਡ
ਡੋਮਨਿਕ ਲੈਪਿਅਰ ਤੇ ਲੈਰੀ ਕਾਲਿਨਜ਼
ਅਨੁਵਾਦਕ ਕੁਲਵਿੰਦਰ ਸਿੰਘ ਸਰਾਂ
ਇਸ ਕਿਤਾਬ ਵਿੱਚ ਦੋਹਾਂ ਲੇਖਕਾਂ ਵੱਲੋਂ ਮਾਊਂਟਬੈਟਨ ਨਾਲ ਕੀਤੀਆਂ ਮੁਲਾਕਾਤਾਂ ਨੂੰ ਦਰਜ ਕੀਤਾ ਗਿਆ , ਜਿਨਾਂ ਰਾਹੀਂ ਕਈ ਭੇਦ ਭਰੇ ਖੁਲਾਸੇ ਹੁੰਦੇ ਹਨ । ਸਿਰਫ ਸਵਾਲ ਜਵਾਬ ਪੜ੍ਹ ਕੇ ਹੀ ਨਹੀਂ ਸਗੋਂ ਉਹਨਾਂ ਸ਼ਬਦਾਂ ਦੇ ਵਾਕਾਂ ਅੰਦਰਲੀ ਭਾਵਨਾ ਦੀ ਕੰਨਸੋਅ ਨਾਲ ਸਾਨੂੰ ਅੰਦਾਜ਼ੇ ਲੱਗਦੇ ਹਨ ਕਿ ਅਸਲ ‘ਚ ਕੀ ਤੇ ਕਿਵੇਂ ਵਾਪਰਿਆ ਸੀ ਤੇ ਉਸ ਨੂੰ ਕਿਸ ਢੰਗ ਦੇ ਨਾਲ ਪੇਸ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ । ਪ੍ਰਗਟਾਏ ਜਾ ਰਹੇ ਵਿਚਾਰਾਂ ਅਤੇ ਲਿਖਤੀ ਰਿਪੋਰਟਾਂ ਦੇ ਸ਼ਬਦਾਂ ਤੇ ਵਾਕਾਂ ਦੀਆਂ ਵਿਰਲਾਂ ਵਿੱਚ ਦੀ ਵਾਪਰਿਆ ਸੱਚ , ਪੇਸ਼ ਕੀਤੇ ਜਾਂਦੇ ਸੱਚ ਤੋਂ ਅਲੱਗ ਨਜ਼ਰ ਆਉਂਦਾ ਹੈ । ਮਾਊਂਟਬੈਟਨ ਦੀ ਸ਼ਖਸ਼ੀਅਤ ਤੇ ਉਸਦੀ ਤੇਜ਼ ਤਰਾਰੀ ਚੁਸਤੀ ਆਤਮ ਵਡਿਆਈ ਦੂਸਰਿਆਂ ਬਾਰੇ ਉਹਦਾ ਨਜ਼ਰੀਆ ਦੋ ਸ਼ਾਹੀ ਖਾਨਦਾਨ ਨਾਲ ਸੰਬੰਧਿਤ ਹੋਣ ਕਰਕੇ ਜ਼ਾਹਿਰਾ ਤੌਰ ਤੇ ਕਈ ਥਾਈ ਵਿਸ਼ੇਸ਼ ਬਣ ਕੇ ਸਾਹਮਣੇ ਆਉਂਦਾ ਹੈ । ਇਸ ਕਿਤਾਬ ਵਿੱਚ ਉਹਨਾਂ ਸਮਿਆਂ ਦੇ ਬਹੁਤ ਸਾਰੇ ਗੁਪਤ ਦਸਤਾਵੇਜਾਂ ਦੀਆਂ ਕਾਪੀਆਂ ਹਨ । ਜੋ ਮਾਊਂਟਬੈਟਨ ਦੇ ਨਿੱਜੀ ਰਿਕਾਰਡ ਦਾ ਹਿੱਸਾ ਹੋਣ ਕਾਰਨ ਉਸ ਦੀ ਨਿੱਜੀ ਲਾਇਬਰੇਰੀ ਵਿੱਚ ਸਨ ਤੇ ਇਸ ਕਿਤਾਬ ਨਾਲ ਹੀ ਪਹਿਲੀ ਵਾਰ ਜਨਤਕ ਹੋਏ ਨਿੱਜੀ ਤੇ ਗੁਪਤਕਾਰਡ ਛਾਪਣ ਲਈ ਉਹਨਾਂ ਨੂੰ ਮਹਾਰਾਣੀ ਦੀ ਸਪੈਸ਼ਲ ਮਨਜ਼ੂਰੀ ਲੈਣੀ ਪਈ ਦੇਖੋ ਇਹ ਕਿੰਨੇ ਖਾਸ ਤੇ ਗੁਪਤ ਹੋਣਗੇ , ਫਿਰ ਵੀ ਪੂਰਾ ਰਿਕਾਰਡ ਨਹੀਂ ਹੈ ਤੁਸੀਂ ਪੜ੍ਹਦੇ ਵਕਤ ਦੇਖੋਗੇ ਕਿ ਰਿਪੋਰਟਾਂ ਤੇ ਮੀਟਿੰਗਾਂ ਦੀ ਗਿਣਤੀ ਹੀ ਟੁੱਟਣੀ ਨਹੀਂ , ਸਗੋਂ ਪੈਰਿਆਂ ਦੀ ਨੰਬਰਿੰਗ ਵੀ ਕਈ ਥਾਵਾਂ ਤੇ ਟੁੱਟਣੀ ਹੈ। ਲਗਾਤਾਰ ਤਾਂ ਨਹੀਂ ਹੈ ਸੋ ਜ਼ਾਹਿਰ ਹੈ , ਇਸ ਵਿੱਚ ਇਸ ਤੋਂ ਵੀ ਕਿਤੇ ਜਿਆਦਾ ਗੁਪਤ ਤੇ ਗੰਭੀਰ ਕੁੱਝ ਹੋਵੇਗਾ ਜਿਸ ਨੂੰ ਛਾਪਣ ਦੀ ਆਗਿਆ ਨਹੀਂ ਮਿਲੀ ਇਹ ਮਹਿਜ਼ ਪੜ੍ਨ ਵਾਲੀ ਕਿਤਾਬ ਨਹੀਂ ਹੈ ਕਿਉਂਕਿ ਪੜ੍ਹਦੇ ਵਕਤ ਸਾਨੂੰ ਅਹਿਸਾਸ ਕਰਾਉਂਦੀ ਹੈ ਕਿ ਕਿਵੇਂ ਭਾਰਤੀ ਲੋਕਾਂ ਨਾਲ ਇੱਕ ਜ਼ਾਲਮਾਨਾ ਮਜ਼ਾਕ ਕੀਤਾ ਗਿਆ ਕਿਵੇਂ ਸਾਡੇ ਲੀਡਰ ਆਪਣੀਆਂ ਹੀ ਇੱਛਾਵਾਂ ਵਿੱਚ ਉਲਝ ਕੇ ਅੰਗਰੇਜ਼ ਨੀਤੀ ਦਾ ਸ਼ਿਕਾਰ ਹੋ ਗਏ ਤੇ ਭੁਗਤਣਾ ਆਮ ਲੋਕਾਂ ਨੂੰ ਪਿਆ । ਇਹ ਅਜੀਬ ਤੇ ਗਲਤ ਫੈਸਲਾ ਲੋਕਾਂ ਨੂੰ ਕਦੇ ਨਾ ਭਰਨ ਵਾਲੇ ਜ਼ਖ਼ਮ ਦੇ ਗਿਆ ਸਦੀਆਂ ਤੋਂ ਇਕੱਠੇ ਵਸਦੇ ਰਸਦੇ ਲੋਕਾਂ ਨੂੰ ਨਫਰਤ ਦੀ ਭੱਠੀ ਵਿੱਚ ਸੁੱਟ ਗਿਆ ਇਸ ਤਰ੍ਹਾਂ ਇਹ ਪੁਸਤਕ ਇਤਿਹਾਸ ਤੇ ਰਾਜਨੀਤੀ ਦੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਕਿਉਂਕਿ ਇਸ ਵਿੱਚ ਅਸਲੀ ਦਸਤਾਵੇਜ ਹਨ ।






Reviews
There are no reviews yet.