Description
Maharani Jindan / ਮਹਾਰਾਣੀ ਜਿੰਦਾਂ
ਲੇਖਕ ਜਗਤਾਰ ਸਿੰਘ ਭੰਗੂ
ਪੰਜਾਬ ਦੀ ਆਖ਼ਰੀ ਮਹਾਰਾਣੀ , ਮਹਾਰਾਣੀ ਜਿੰਦਾਂ
ਜਿੰਦ ਕੌਰ ਦਾ ਜਨਮ 1817 ਵਿੱਚ ਸਿਆਲਕੋਟ (ਹੁਣ ਪਾਕਿਸਤਾਨ) ਦੇ ਚਾੜ ਪਿੰਡ ਦੇ ਮੰਨਾ ਸਿੰਘ ਔਲਖ਼ ਦੇ ਘਰ ਹੋਇਆ ਸੀ।ਭਾਰਤ ਸਰਕਾਰ ਦੀ ‘ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਵੈੱਬਸਾਇਟ ਉੱਤੇ ਜਿੰਦਾਂ ਦਾ ਜ਼ਿਕਰ ਅਣਗੌਲ਼ੇ ਨਾਇਕਾਂ ਵਿੱਚ ਕੀਤਾ ਗਿਆ ਹੈ।ਇਸ ਵੈੱਬਸਾਈਟ ਉੱਤੇ ਉਪਲੱਬਧ ਜਾਣਕਾਰੀ ਮੁਤਾਬਕ, ‘‘ਮਹਾਰਾਣੀ ਜਿੰਦ ਕੌਰ 1843 ਤੋਂ 1846 ਤੱਕ ਸਿੱਖ ਸਾਮਰਾਜ ਦੀ ਆਖ਼ਰੀ ਰਾਣੀ ਸਨ। ਉਹ ਸਿੱਖ ਸਾਮਰਾਜ ਦੇ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੀ ਪਤਨੀ ਸਨ ਅਤੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸਨ।’’‘‘ਉਨ੍ਹਾਂ ਸਵੈ ਪ੍ਰਭੂਸੱਤਾ ਤੋਂ ਹੋਰ ਸਿੱਖਾਂ ਵਾਂਗ ਦੋ ਹੀ ਚੀਜ਼ਾਂ ਸਿੱਖੀਆਂ ਸਨ, ਰਾਜ ਕਰਨਾ ਜਾਂ ਬਗ਼ਾਵਤ ਕਰਨਾ।’’ਮਹਾਰਾਣੀ ਜਿੰਦ ਕੌਰ ਨੂੰ ਰਾਣੀ ਜਿੰਦਾਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜਿਨ੍ਹਾਂ ਦੀ ਮੁੱਢਲੀ ਪਛਾਣ ਭਾਵੇਂ ਰਣਜੀਤ ਸਿੰਘ ਦੀ ਪਤਨੀ ਹੋਣਾ ਸੀ, ਪਰ ਉਨ੍ਹਾਂ ਦੀ ਆਖ਼ਰੀ ਹਸਤੀ ਸਿੱਖ ਰਾਜ ਦੀ ਪ੍ਰਭੂਸੱਤਾ ਲਈ ਲੜਨ ਅਤੇ ‘ਮਾਂ’ ਵਜੋਂ ਮਾਨਤਾ ਹਾਸਲ ਕਰਨ ਵਾਲੀ ਸੀ।ਕਈ ਇਤਿਹਾਸਕਾਰਾਂ ਨੇ ਉਨ੍ਹਾਂ ਨੂੰ ਆਪਣੀਆਂ ਲਿਖਤਾਂ ਵਿੱਚ ‘ਰਾਣੀ ਮਾਈ’ ਜਾਂ ‘ਰਾਣੀ ਮਾਂ’ ਵੀ ਲਿਖਿਆ, ਪਰ ਭਾਰਤ ਵਿੱਚ ਬ੍ਰਿਟਿਸ਼ ਹਕੂਮਤ ਨੇ ਉਨ੍ਹਾਂ ਨੂੰ ‘‘ਪੰਜਾਬ ਦੀ ਮੇਸਾਲੀਨਾ’’ ਵਜੋਂ ਪ੍ਰਚਾਰਿਆ।ਭਾਵੇਂ ਕਿ ਭਾਰਤ ਸਰਕਾਰ ਦੀ ਅਧਿਕਾਰਤ ਜਾਣਕਾਰੀ ਵਿੱਚ ਦਾਅਵਾ ਕੀਤਾ ਗਿਆ ਕਿ ਜਿੰਦਾਂ ਦੀ ਰੋਮ ਸਮਾਰਾਜ ਦੀ ਮਹਾਰਾਣੀ ਵੈਲੇਰੀਆ ਮੇਸਾਲੀਨਾ ਨਾਲ ਬਹੁਤੀ ਸਮਾਨਤਾ ਨਹੀਂ ਸੀ।
ਚਿਤਰਾ ਬੈਨਰਜੀ ਵੀ ਆਪਣੀ ਕਿਤਾਬ ‘‘ਦਿ ਲਾਸਟ ਕੁਈਨ’’ ਵਿੱਚ ਜਿੰਦਾਂ ਦੇ ਮੂੰਹੋਂ ਇਹ ਬਿਆਨ ਦਰਜ ਕਰਵਾਉਂਦੇ ਹਨ, ‘‘ਬ੍ਰਿਟਿਸ਼ ਮੈਨੂੰ ‘‘ਪੰਜਾਬ ਦੀ ਮੇਸਾਲੀਨਾ’’ ਕਹਿੰਦੇ ਹਨ, ਇਸ ਪਿੱਛੇ ਗ਼ੁਲਾਬ ਸਿੰਘ ਦੀ ਸਾਜ਼ਿਸ਼ ਹੈ।’’
ਰੋਮ ਦੇ ਮਹਾਰਾਣੀ ਮੇਸਾਲੀਨਾ ਆਪਣੇ ਸਾਮਰਾਜ ਦੀ ਬਹਾਲੀ ਲ਼ਈ ਸਾਜ਼ਿਸ਼ਾਂ ਕਰਨ ਅਤੇ ਬੇਕਾਬੂ ਜਿਨਸੀ ਭੁੱਖ ਲ਼ਈ ਮਸ਼ਹੂਰ ਸਨ।






Reviews
There are no reviews yet.