Description
Komagatamaru Da Asli Sach / ਕਾਮਾਗਾਟਾਮਾਰੂ ਦਾ ਅਸਲੀ ਸੱਚ
Author : ਰਾਜਵਿੰਦਰ ਸਿੰਘ ਰਾਹੀ
ਗਾਥਾ ‘ਗੁਰੂ ਨਾਨਕ ਜਹਾਜ ਦੀ’ ਕਾਮਾਗਾਟਾ ਮਾਰੂ ਜਹਾਜ ਦੇ ਸਾਕੇ ਨੂੰ ਵਾਪਰਿਆ 100 ਸਾਲ ਬੀਤ ਗਿਆ ਇਸ ਬਾਰੇ ਬਹੁਤ ਸਾਰੀਆਂ ਕਿਤਾਬਾਂ ਤੇ ਲਿਖਤਾਂ ਛਪ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਅਜੇ ਵੀ ਇਸ ਬਾਰੇ ਪੂਰੀ ਜਾਣਕਾਰੀ ਅਤੇ ਸਹੀ ਸੱਚਾਈ ਸਾਹਮਣੇ ਨਹੀਂ ਆਈ। ਇਸ ਮਾਮਲੇ ਵਿੱਚ ਲੇਖਕਾਂ ਦੀਆਂ ਨਿੱਜੀ ਸੀਮਤਾਈਆਂ ਨਾਲੋਂ ਉਨਾਂ ਦਾ ਵਿਚਾਰਕ ਤੇ ਰਾਜਨੀਤਿਕ ਦ੍ਰਿਸ਼ਟੀਕੋਣ ਸਭ ਨਾਲੋਂ ਵੱਡੀ ਰੁਕਾਵਟ ਬਣ ਜਾਂਦਾ ਜਦੋਂ ਇਤਿਹਾਸਿਕ ਘਟਨਾਵਾਂ ਨੂੰ ਇੱਕ ਖਾਸ ਵਿਚਾਰਧਾਰਕ ਦ੍ਰਿਸ਼ਟੀਕੋਣ ਜਿਹੜਾ ਵੇਲੇ ਦੇ ਰਾਜ ਦੀ ਵਿਚਾਰਧਾਰਾ ਦੇ ਅਨੁਕੂਲ ਹੁੰਦਾ ਹੈ ਨੂੰ ਵੇਖਿਆ ਪਰਖਿਆ ਤੇ ਪੇਸ਼ ਕੀਤਾ ਜਾਂਦਾ ਤਾਂ ਅਧੂਰਾ ਜਾਂ ਇੱਕ ਪਾਸੜ ਸੱਚ ਹੀ ਸਾਹਮਣੇ ਆਉਂਦਾ , ਜਿਹੜਾ ਸੱਚ ਵੇਲੇ ਦੀ ਭਾਰੂ ਰਾਜਸੀ ਵਿਚਾਰਧਾਰਾ ਲਈ ਮੁਆਫਕ ਨਹੀਂ ਹੁੰਦਾ ਉਹ ਹਨੇਰੇ ਵਿੱਚ ਹੀ ਰਹਿ ਜਾਂਦਾ ਕਾਮਾਗਾਟਾ ਮਾਰੂ ਕਾਂਡ ਨਾਲ ਜਾਣੇ ਜਾਂਦੇ ਸਾਕੇ ਦੇ ਨਾਲ ਵੀ ਅਜਿਹਾ ਹੀ ਵਾਪਰਿਆ ਅਜੇ ਤੱਕ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਸ ਜਹਾਜੀ ਮੁਹਿੰਮ ਦੇ ਮੋਢੀ ਬਾਬਾ ਗੁਰਦਿੱਤ ਸਿੰਘ ਦੀ ਸ਼ਖਸ਼ੀਅਤ ਤੇ ਨਿਸਟਾ ਕਿਹੋ ਜਿਹੀ ਸੀ ਇਹ ਬਹੁਤ ਘੱਟ ਪਤਾ ਹੈ ਕਿ ਜਹਾਜ਼ ਬਣਾਉਣ ਤੋਂ ਪਹਿਲਾਂ ਉਹਨਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਨੇਵੀਗੇਸ਼ਨ ਕੰਪਨੀ ਸਥਾਪਿਤ ਕੀਤੀ ਗਈ ਸੀ ਅਤੇ ਜਪਾਨੀ ਕੰਪਨੀ ਵੱਲੋਂ ਕਾਮਾਗਾਟਾ ਮਾਰੂ ਨਾਂ ਦਾ ਜਹਾਜ਼ ਕਿਰਾਏ ਉੱਪਰ ਲਿਆ ਗਿਆ ਸੀ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਸ਼੍ਰੀ ਅਖੰਡ ਪਾਠ ਕਰਵਾਏ ਗਏ ਉਸ ਦਾ ਨਾਂ ‘ਸ੍ਰੀ ਗੁਰੂ ਨਾਨਕ ਜਹਾਜ’ ਰੱਖਿਆ ਗਿਆ ਸੀ। ਹੁਣ ਤੱਕ ਲਿਖੀਆਂ ਗਈਆਂ ਜਿਆਦਾਤਰ ਪੁਸਤਕਾਂ ਅਤੇ ਲਿਖਤਾਂ ਦੇ ਵਿੱਚੋਂ ਗੁਰੂ ਨਾਨਕ ਜਹਾਜ ਦਾ ਨਾਮ ਭੁੱਲ ਭੁਲਾ ਦਿੱਤਾ ਗਿਆ ਅਤੇ ਕਾਮਾਗਾਟਾ ਮਾਰੂ ਦਾ ਘੁਟਵਾ ਜਿਹਾ ਜਪਾਨੀ ਨਾ ਪ੍ਰਚਲਤ ਕਰ ਦਿੱਤਾ ਗਿਆ ਇਹ ਜਹਾਜੀ ਮੁਹਿੰਮ ਦੇ ਮੋਢੀਆਂ ਦੀ ਅਸਲੀ ਅਤੇ ਨਿਆਰੀ ਸੱਭਿਆਚਾਰਕ ਹਸਤੀ ਸਰਬ ਵਿਆਪਕ ਭਾਸ਼ਾ ਦੇ ਨਾਲ ਕਤਲ ਕਰ ਦਿੱਤੀ ਗਈ ਹੈ। ਸਰਦਾਰ ਰਜਿੰਦਰ ਸਿੰਘ ਰਾਹੀ ਜਿਨਾਂ ਨੇ ਇਸ ਤੋਂ ਪਹਿਲਾਂ ਗਦਰ ਪਾਰਟੀ ਬਾਰੇ ਹੁਣ ਤੱਕ ਅਣਗੌਲੇ ਕੀਤੇ ਗਏ ਤੱਥ ਸਾਹਮਣੇ ਲਿਆ ਕੇ ਇਸ ਲਹਿਰ ਦੇ ਇਤਿਹਾਸ ਤੋਂ ਕੂੜ ਦੀ ਗਰਦ ਝਾੜਨ ਦਾ ਪ੍ਰਸ਼ੰਸਾਯੋਗ ਬੌਧਿਕ ਕਾਰਜ ਪੇਸ਼ ਕੀਤਾ ਹੈ। ਨੇ ਬੜੀ ਖੋਜ ਅਤੇ ਮਿਹਨਤ ਕਰਕੇ ਗੁਰੂ ਨਾਨਕ ਜਹਾਜ ਦੀ ਸਾਰੀ ਮੁਹਿੰਮ ਨੂੰ ਨਵੇਂ ਸਿਰਿਓਂ ਅਤੇ ਨਮੀ ਦ੍ਰਿਸ਼ਟੀ ਤੋਂ ਕਲਮਬੰਦ ਕੀਤਾ ਹੈ। ਜਿਸ ਨਾਲ ਨਵੇਂ ਤੱਤ ਅਤੇ ਸੱਚ ਉਗੜ ਕੇ ਸਾਹਮਣੇ ਆਏ ਹਨ ਇਹ ਪੁਸਤਕ ਇਤਿਹਾਸਿਕ ਤੱਤ ਤੇ ਕਲਪਨਾ ਹਿਸਟੋਰੀਕਲ ਫੈਕਟਸ ਐਂਡ ਇਮੈਜੀਨੇਸ਼ਨ ਦਾ ਅਨੋਖਾ ਸੁਮੇਲ ਹੈ ਤੇ ਮੈਨੂੰ ਉਮੀਦ ਹੈ ਕਿ ਖਾਲਸਾ ਪੰਥ ਇਸ ਪੁਸਤਕ ਦਾ ਪੁਰਜੋਸ਼ ਸਵਾਗਤ ਕਰੇਗਾ – ਅਜਮੇਰ ਸਿੰਘ






Reviews
There are no reviews yet.