Description
Jinnah Bnam Gandhi / ਜਿਨਾਹ ਬਨਾਮ ਗਾਂਧੀ
Author ਰੌਂਡਰਿੰਗ ਮੈਥਿਊਜ
ਅਨੁਵਾਦਕ- ਗੁਰਨਾਮ ਕੰਵਰ
ਮੈਂ ਇਸ ਪੁਸਤਕ ਨੂੰ ਹਰ ਉਸ ਬੰਦੇ ਨੂੰ ਜੋ ਇਹਨਾਂ ਦੋ ਮਹਾਨ ਇਨਸਾਨਾਂ ਦੇ ਮਨਾਂ ਨੂੰ ਟੋਲਣਾ ਚਾਹੁੰਦਾ ਹੈ ਪੜ੍ਨ ਦੀ ਜੋਰਦਾਰ ਸਿਫਾਰਿਸ਼ ਕਰਦਾ ਹਾਂ ਜਸਵੰਤ ਸਿੰਘ ਮੈਥਿਊਜ ਦੀ ਕਿਤਾਬ ਕੌਮ ਬਾਰੇ ਜਨਾਹ ਤੇ ਗਾਂਧੀ ਦੇ ਸੁਪਨ ਦ੍ਰਿਸ਼ਾਂ ਦਾ ਟਾਕਰਾ ਕਰਦੀ ਹੈ ਇਸ ਸਪਸ਼ਟ ਤਿੰਨ ਧਰੀ ਪੇਸ਼ਕਾਰੀ ਹੈ ਜੋ ਗਾਂਧੀ ਦੀਆਂ ਬਿਆਨੀਆਂ ਪੁਜੀਸ਼ਨਾਂ ਤੋਂ ਇਲਾਵਾ ਘਟਨਾਵਾਂ ਲੋਕਾਂ ਅਤੇ ਸਿਆਸੀ ਸੋਚ ਦੀਆਂ ਪ੍ਰਣਾਲੀਆਂ ਸਾਡੇ ਸਾਹਮਣੇ ਉਜਾਗਰ ਕਰਦੀ ਹੈ -ਤਹਿਲਕਾ |
ਦੱਖਣੀ ਏਸ਼ੀਆ ਦਾ ਆਦਰਸ ਇਤਿਹਾਸ ਇਸ ਦੇ ਸਭ ਤੋਂ ਸਿਰ ਕੱਢ ਸਿਆਸਤਾਨਾ ਤੇ ਸਿਧਾਂਤਕਾਰਾਂ ਮੁਹੰਮਦ ਅਲੀਜ਼ਨਾ ਤੇ ਮੋਹਨਦਾਸ ਕਰਮ ਚੰਦ ਗਾਂਧੀ ਦੀਆਂ ਸ਼ਖਸ਼ੀਅਤਾਂ ਨੂੰ ਨੇ ਨਿਰੂਪਿਆ ਹੈ। ਜਿਨਾਂ ਨੇ ਨਿਰੰਤਰ ਪਾਕਿਸਤਾਨ ਦੀ ਮੰਗ ਕਰਦਿਆਂ ਅੰਤਿਮ ਸਮਝੌਤੇ ਨੂੰ ਰੂਪ ਦਿੱਤਾ ਤੇ ਗਾਂਧੀ ਨੇ ਸੁਤੰਤਰਤਾ ਘੋਲ ਦੇ ਮੋਟੇ ਤੌਰ ਤੇ ਅਹਿੰਸਕ ਚਰਿੱਤਰ ਨੂੰ ਪਰਿਭਾਸ਼ਿਤ ਕੀਤਾ ਉਹਨਾਂ ਦੀ ਕਹਾਣੀ ਸਫਲਤਾ ਦੀ ਕਹਾਣੀ ਜਾਪੇਗੀ ਪਰ ਅੰਤਿਮ ਰੂਪ ਵਿੱਚ ਉਹਨਾਂ ਦੋਹਾਂ ਲਈ ਹੀ ਇਹ ਕਹਾਣੀ ਇੱਕ ਕਿਸਮ ਦੀ ਅਸਫਲਤਾ ਦੀ ਕਹਾਣੀ ਵੀ ਬਣ ਨਿਕਲਦੀ ਹੈ। ਇਹ ਕਿਵੇਂ ਹੋਇਆ ਕਿ ਪੜ੍ੇ ਲਿਖੇ ਵਕੀਲ ਜਿਹੜੇ ਆਪਣੇ ਆਪ ਨੂੰ ਨਵ ਆਜ਼ਾਦ ਦੇਸ਼ ਦੇ ਅਗਰ ਦੂਤ ਵਜੋਂ ਦੇਖਦੇ ਸਨ ਉਹ ਰਾਜਸੀ ਦ੍ਰਿਸ਼ ਦੇ ਦੋ ਵਿਰੋਧੀ ਸਿਰਿਆਂ ਉੱਤੇ ਖੜੇ ਹੋ ਗਏ ਇਹ ਕਿਵੇਂ ਹੋਇਆ ਕਿ ਜਨਾ ਜੋ ਧਰਮ ਨਿਰਪੱਖ ਉਦਾਰਵਾਦੀ ਵਜੋਂ ਤੁਰਿਆ ਸੀ ਉਹ ਅਖੀਰ ਮੁਸਲਮਾਨ ਕੌਮ ਪ੍ਰਸਤ ਹੋ ਨਿਬੜਿਆ। ਇਹ ਕਿਵੇਂ ਹੋ ਗਿਆ ਕਿ ਗਾਂਧੀ ਵਰਗਾ ਸਦਾਚਾਰਵਾਦੀ ਤੇ ਸਮਾਜ ਸੁਧਾਰਕ ਅਖੀਰ ਕੌਮੀ ਰਾਜਨੀਤਿਕ ਆਗੂ ਬਣ ਗਿਆ ਤੇ ਇਹ ਕਿਵੇਂ ਹੋਇਆ ਕਿ ਉਹਨਾਂ ਦੇ ਬੁਨਿਆਦੀ ਮੱਤਭੇਦ ਅਖੀਰ ਨੂੰ ਦੋ ਨਵੇਂ ਦੇਸ਼ਾਂ ਦੀ ਸਿਰਜਣਾ ਤੱਕ ਲੈ ਗਏ I






Reviews
There are no reviews yet.