Description
Delhi / ਦਿੱਲੀ
ਖੁਸ਼ਵੰਤ ਸਿੰਘ
ਖੁਸ਼ਵੰਤ ਸਿੰਘ ਦਾ ਲਿਖਿਆ ਇੱਕ ਇਤਿਹਾਸਕ ਨਾਵਲ ਹੈ।
ਨਾਵਲ ਦੀ ਕਹਾਣੀ ਦਿੱਲੀ ਦੇ ਇਤਿਹਾਸ ਰਾਹੀਂ ਸਮੇਂ ਦੇ ਅੱਗੇ ਪਿੱਛੇ ਪਿੱਛੇ ਜਾਂਦੀ ਹੈ। ਇਸਦੀ ਪਿੱਠਭੂਮੀ ਵਿੱਚ ਬੁਢੇਪੇ ਦੇ ਦਿਨਾਂ ਵਿੱਚ ਦਾਖ਼ਲ ਹੋ ਰਹੇ ਇੱਕ ਪੱਤਰਕਾਰ (ਸੰਭਵ ਤੌਰ ‘ਤੇ ਸਵੈ-ਜੀਵਨੀ-ਮੂਲਕ ) ਅਤੇ ਭਾਗਮਤੀ ਨਾਮ ਦੇ ਇੱਕ ਹਿਜੜੇ (ਖੁਸਰੇ) ਨਾਲ ਉਸਦੇ ਰਿਸ਼ਤੇ ਦੀ ਕਹਾਣੀ ਹੈ।
ਲਿਖਣਾ
ਲੇਖਕ ਦਾ ਦਾਅਵਾ ਹੈ ਕਿ ਇਸ ਨਾਵਲ ਨੂੰ ਪੂਰਾ ਕਰਨ ਵਿੱਚ ਉਸ ਨੂੰ ਲਗਭਗ 25 ਸਾਲ ਲੱਗੇ। ਉਸਨੇ ਇਹ ਆਪਣੇ ਪੁੱਤਰ ਰਾਹੁਲ ਸਿੰਘ ਅਤੇ ਨੀਲੋਫਰ ਬਿਲੀਮੋਰੀਆ ਨੂੰ ਸਮਰਪਿਤ ਕੀਤਾ। ‘ਇਤਿਹਾਸ ਨੇ ਮੈਨੂੰ ਇੱਕ ਪਿੰਜਰ ਪ੍ਰਦਾਨ ਕੀਤਾ’, ਉਹ ਮਜ਼ਾਕ ਨਾਲ਼ ਕਹਿੰਦਾ ਹੈ, ‘ਮੈਂ ਇਸ ਨੂੰ ਮਾਸ ਨਾਲ ਢੱਕਿਆ ਅਤੇ ਇਸ ਵਿੱਚ ਖੂਨ ਅਤੇ ਬਹੁਤ ਸਾਰਾ ਤਰਲ ਪਦਾਰਥ ਪਾਇਆ’।ਨਾਵਲ ਦੇ ਕੁਝ ਹਿੱਸੇ ਐਵਰਗਰੀਨ ਰਿਵਿਊ ਅਤੇ ਦਿ ਇਲਸਟ੍ਰੇਟਿਡ ਵੀਕਲੀ ਆਫ਼ ਇੰਡੀਆ ਵਿੱਚ ਵੀ ਪ੍ਰਕਾਸ਼ਿਤ ਕੀਤੇ ਗਏ ਸਨ।






Reviews
There are no reviews yet.