Description
Baghelo Sadhani / ਬਘੇਲੋ ਸਾਧਣੀ
ਬਘੇਲੋ ਸਾਧਣੀ – ਰਾਮ ਸਰੂਪ ਅਣਖੀ ਦੀਆਂ ਔਰਤਾਂ ਬਾਰੇ ਲਿਖੀਆਂ 21 ਕਹਾਣੀਆਂ ਦਾ ਸੰਗ੍ਰਹਿ
ਡੇਰੇ ਦੇ ਮਹੰਤ ਦੀ ਉਹ ਕੁੰਜੀ ਮੁਖਤਿਆਰ ਬਣ ਗਈ। ਪੰਜ ਕਰੇ, ਪੰਜਾਹ ਕਰੇ, ਮਹੰਤ ਉਹਨੂੰ ਟੋਕਦਾ-ਵਰਜਦਾ ਨਹੀਂ ਸੀ। ਉਹ ਇੱਕ ਅੱਖੋਂ ਕਾਣਾ ਸੀ। ਖ਼ਾਸੀ ਉਮਰ ਦਾ ਹੋ ਚੁੱਕਿਆ ਸੀ। ਧਾਗੇ-ਤਵੀਤ ਦਿੰਦਾ ਤੇ ਵੈਦਗੀ ਵੀ ਕਰਦਾ। ਡੇਰੇ ਨਾਉਂ ਥੋੜ੍ਹੀਘਣੀ ਜ਼ਮੀਨ ਵੀ ਸੀ, ਪਰ ਪਿੰਡ ਵਿੱਚ ਮਹੰਤ ਦੀ ਮਾਨਤਾ ਬਹੁਤ ਸੀ। ਵਰਾਂਡੇ ਵਿੱਚ ਕਣਕ ਦੀਆਂ ਬੋਰੀਆਂ ਛੱਤਣ ਨੂੰ ਲੱਗੀਆਂ ਰਹਿੰਦੀਆਂ। ਦੁੱਧ-ਮੱਖਣ ਆਮ ਸੀ। ਲੰਗਰ ਚੌਵੀ ਘੰਟੇ ਖੁੱਲ੍ਹਾ ਰਹਿੰਦਾ। ਤੱਤਾ ਚਾਹੇ ਠੰਢਾ, ਪਰਸ਼ਾਦਾ ਹਰ ਸਮੇਂ ਮਿਲਦਾ। ਰਾਹੀ, ਪਾਂਧੀ ਕੋਈ ਆਉਂਦਾ, ਹਰ ਇੱਕ ਦੀ ਸੇਵਾ ਸੰਭਾਲ ਹੁੰਦੀ।






Reviews
There are no reviews yet.