Description
ਅੱਧੀ ਰਾਤ ਨੂੰ ਆਜ਼ਾਦੀ / Adhi Raat Nu Ajadi
ਪ੍ਰਸਿੱਧ ਪੁਸਤਕ । ‘Freedom At Midnight’ ਦਾ ਅਨੁਵਾਦ
ਲੈਰੀ ਕਾਲਿੰਸ -ਦਾਮੀਨਿਕ ਲੈਂਪੀਅਰ
ਅਨੁਵਾਦਕ ਭੁਪਿੰਦਰ ਪਾਲ ਸਿੰਘ ਜੈਤੋ
‘ਅੱਧੀ ਰਾਤ ਨੂੰ ਆਜ਼ਾਦੀ ‘ ਪੁਸਤਕ ਲਿਖਣ ਪਿੱਛੇ ਸੈਂਕੜੇ ਵਿਅਕਤੀਆਂ ਨਾਲ ਕੀਤੀਆਂ ਇੰਟਰਵਿਊਜ , ਭਾਰਤ ਦੇ ਆਖਰੀ ਵਾਇਸਰਾਏ ਲਾਰਡ ਮਾਊਂਟਬੈਟਨ ਨਾਲ ਰਿਕਾਰਡ ਕੀਤਾ 30 ਘੰਟਿਆਂ ਤੋਂ ਵੱਧ ਸਮਾਂ ਲੰਬਾ ਵਿਸ਼ੇਸ਼ ਇੰਟਰਵਿਊ, ਸਰਕਾਰੀ ਕਾਗਜਾਂ ਦੇ ਹਜ਼ਾਰਾਂ ਪੰਨਿਆਂ ਦਾ ਅਧਿਐਨ , ਅਸੰਖਿਆ ਮੀਲਾਂ ਦੀਆਂ ਯਾਤਰਾਵਾਂ ਤੇ ਤਿੰਨ ਸਾਲਾਂ ਦੀ ਨਿਰੰਤਰ ਮਿਹਨਤ ਲੁਕੀ ਹੋਈ ਹੈ। ਇਸ ਕਿਤਾਬ ਵਿੱਚ ਭਾਰਤ ਦੇ ਉਹ ਸਾਧੂ ਹਨ ਜੋ ਵਰਤ ਰੱਖ ਕੇ ਅੱਧ ਮੋਏ ਹੋ ਚੁੱਕੇ ਹਨ ਅਤੇ ਹੋਰ ਹਨ ਕਪਾਹ ਦੇ ਅਮੀਰ ਦਲਾਲ, ਰਾਜੇ, ਭਿਖਾਰੀ, ਖੈਬਰ ਦਰਾ , ਬਨਾਰਸ ਦੇ ਸ਼ਮਸ਼ਾਨ ਘਾਟ , ਕੋਲਕਾਤਾ ਦੀਆਂ ਦੁਰਗੰਧ ਭਰੀਆਂ ਝੁੱਗੀਆਂ ਝੌਪੜੀਆਂ , ਮੁੰਬਈ ਦੇ ਮਾਲਾਵਾਰ ਹਿੱਲ ਦੇ ਸ਼ਾਨਦਾਰ ਬੰਗਲੇ , ਉਹ ਭਾਰਤ ਜਵਾਹਰ ਲਾਲ ਨਹਿਰੂ ਦਾ ਹੈ ਜਿਸ ਦਾ ਦਿਲ ਦੇਸ਼ ਦੀ ਵੰਡ ਨੇ ਤੋੜ ਦਿੱਤਾ ਸੀ , ਇਹ ਦੇਸ਼ ਲੂਈ ਮਾਊਂਟ ਬੈਟਨ ਦਾ ਹੈ ਜਿੰਨ੍ਹਾਂ ਤੇ ਭਾਰਤੀਆਂ ਨੇ ਐਨਾ ਭਰੋਸਾ ਕੀਤਾ ਕਿ ਵਾਪਸ ਮਿਲੀ ਸੱਤਾ ਨੂੰ ਮੁੜ ਉਹਨਾਂ ਨੂੰ ਹੀ ਸੌਂਪਣ ਲਈ ਤਿਆਰ ਹੋ ਗਏ । ਇਸੇ ਭਾਰਤ ਵਿੱਚ ਗਾਂਧੀ ਅਤੇ ਜਨਾਹ ਹੋਏ ਗਾਂਧੀ ਨੂੰ ਚਰਚਿਲ ਐਡਮ ‘ਨੰਗਾ ਫਕੀਰ’ ਕਹਿੰਦਾ ਸੀ। ਇੱਕ ਵਾਰ ਵੀ ਉੱਚੀ ਆਵਾਜ਼ ਵਿੱਚ ਬੋਲੇ ਬਿਨਾਂ ਆਪਣਾ ਸੰਦੇਸ਼ ਦੇਸ਼ ਦੇ ਕੋਨੇ ਕੋਨੇ ਵਿੱਚ ਫੈਲਾਇਆ ਅਤੇ ਸਿਰਫ ਭੋਜਨ ਖਾਣ ਤੋਂ ਇਨਕਾਰ ਕਰਕੇ ਇੰਗਲੈਂਡ ਵਰਗੀ ਮਹਾਂ ਸ਼ਕਤੀ ਨੂੰ ਹਿਲਾ ਦਿੱਤਾ । ਉਸੇ ਗਾਂਧੀ ਦੇ ਹੱਤਿਆਰਿਆਂ ਦੀ ਕਹਾਣੀ ਆਪਣੇ ਪੂਰੇ ਸੂਖਮ ਡਰਾਉਣੇ ਵਰਣਨ ਸਮੇਤ ਪਹਿਲੀ ਵਾਰ ਇੱਥੇ ਪੇਸ਼ ਕੀਤੀ ਗਈ ਹੈ । ਇੱਥੇ ਮੌਜੂਦ ਹੈ ਮੁਹੰਮਦ ਅਲੀ ਜਨਾਹ ਜੋ ਸ਼ਰਾਬ ਪੀਂਦੇ , ਸੂਰ ਦਾ ਮਾਸ ਖਾਂਦੇ ਤੇ ਸ਼ਾਇਦ ਹੀ ਕਦੇ ਕਿਸੇ ਮਸਜਿਦ ਵਿੱਚ ਜਾਂਦੇ ਸਨ ਪਰ ਫਿਰ ਵੀ ਉਹਨਾਂ ਵਿੱਚ ਇੰਨੀ ਤਾਕਤ ਸੀ ਕਿ ਦੇਸ਼ ਦੇ ਸਾਢੇ ਚਾਰ ਕਰੋੜ ਮੁਸਲਮਾਨਾਂ ਨੂੰ ਉਹਨਾਂ ਨੇ ਇੱਕ ਨਵਾਂ ਰਾਸ਼ਟਰ ਦਿੱਤਾ ‘ਪਾਕਿਸਤਾਨ’/
ਰੋਮਾਂਸਿਕ ਪੜ੍ਹਨਯੋਗ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਇਹ ਕਿਤਾਬ ‘ਅੱਧੀ ਰਾਤ ਨੂੰ ਆਜ਼ਾਦੀ’ ਹਰ ਕਸਵੱਟੀ ਤੇ ਮਹਾਨ ਸਾਬਤ ਹੋਈ ਹੈ ਇਸ ਅਨੁਵਾਦ ਵਿੱਚ ਮੂਲ ਭਾਵਨਾ ਅਤੇ ਸ਼ੈਲੀ ਨੂੰ ਜਿਉਂ ਦਾ ਤਿਉਂ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਉਮੀਦ ਹੈ ਤੁਹਾਡੇ ਗਿਆਨ ਵਿੱਚ ਭਰਪੂਰ ਵਾਧਾ ਹੋਵੇਗਾ






Reviews
There are no reviews yet.