ਸੰਘਰਸ਼ ਤੋਂ ਬਾਅਦ ਪੰਜਾਬ

600.00

ਸੰਘਰਸ਼ ਤੋਂ ਬਾਅਦ ਪੰਜਾਬ
1994 2003
ਹਰਭਜਨ ਸਿੰਘ ਹਲਵਾਰਵੀ

ਪੰਜਾਬ ਵਿੱਚ 1978 ਤੋਂ ‘ਸ਼੍ਰੀ ਅਨੰਦਪੁਰ ਸਾਹਿਬ ਮਤੇ’ ਤਹਿਤ ਇੱਕ ਅੰਦੋਲਨ ਆਰੰਭ ਹੋਇਆ ਜੋ ਕਿ ਸ਼ੁਰੂ ਵਿੱਚ ਸ਼ਾਂਤਮਈ ਸੀ। ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਇਹ ਹਥਿਆਰਬੰਦ ਸੰਘਰਸ਼ ਵਿੱਚ ਬਦਲ ਗਿਆ । ਜਿੱਥੇ ਖਾੜਕੂ ਸਿੰਘਾਂ ਦੀ ਅਗਵਾਈ ਹੇਠ ਖਾਲਿਸਤਾਨ ਦੀ ਪ੍ਰਾਪਤੀ ਨੂੰ ਏਜੰਡਾ ਮੰਨਿਆ ਗਿਆ । ਇਹ ਪੁਸਤਕ ਪੰਜਾਬ ਖਾੜਕੂ ਲਹਿਰ ਤੋਂ ਬਾਅਦ ਪੰਜਾਬ ਦੀ ਰਾਜਸੀ ਸਥਿਤੀ ਨਾਲ ਸੰਬੰਧਿਤ ਹੈ। ਜਿਸ ਵਿੱਚ ਇਹਨਾਂ ਮੁੱਦਿਆਂ ਨਾਲ ਜੁੜੇ ਸ਼੍ਰੀ ਹਰਭਜਨ ਸਿੰਘ ਹਲਵਾਰਵੀ ਦੇ ਸੰਪਾਦਕੀ ਲੇਖ ਸ਼ਾਮਿਲ ਹਨ। ਬੇਸ਼ੱਕ ਇਸ ਲੇਖਣੀ ਦਾ ਧੁਰਾ ਕੇਂਦਰ ਅਤੇ ਸੂਬੇ ਦੇ ਸਬੰਧ , ਪੰਜਾਬ ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਅਤੇ ਧੜਿਆਂ ਦੀ ਭੂਮਿਕਾ ਤੇ ਕਾਰਗੁਜ਼ਾਰੀ ਦਾ ਲੰਮਾ ਲੇਖਾ ਜੋਖਾ ਹੈ , ਪਰ ਨਾਲ ਹੀ ਇਸ ਗੱਲ ਦੀ ਵੀ ਪੜਚੋਲ ਕੀਤੀ ਗਈ ਹੈ ਕਿ ਕਿਵੇਂ ਇਸ ਸੰਘਰਸ਼ ਤੋਂ ਬਾਅਦ ਪੰਜਾਬ ਦੀਆਂ ਪ੍ਰਸਥਿਤੀਆਂ ਨੇ ਇਥੋਂ ਦੇ ਵਸਨੀਕਾਂ ਉੱਪਰ ਕਿਸ ਕਿਸਮ ਦੇ ਸਮਾਜੀ ਮਾਨਸਿਕ ਪ੍ਰਭਾਵ ਪਾਏ । ਇਸ ਦੇ ਨਾਲ ਹੀ ਨਾ ਸਿਰਫ ਇਹਨਾਂ ਪਿੱਛੇ ਛੁਪੇ ਮੰਤਵਾਂ ਦੀ ਨਿਰਪੱਖ ਪਹਿਚਾਣ ਕੀਤੀ ਗਈ । ਬਲਕਿ ਨਿੱਡਰਤਾ ਨਾਲ ਇਹਨਾਂ ਪਿੱਛੇ ਗਤੀਸ਼ੀਲ ਤਾਕਤਾਂ ਵੱਲ ਇਸ਼ਾਰਾ ਵੀ ਹੈ । ਇਹਨਾਂ ਲੇਖਾਂ ਦਾ ਸਮੁੱਚਾ ਅਧਿਐਨ ਨਾ ਸਿਰਫ ਕਈ ਸਵਾਲ ਖੜ੍ਹੇ ਕਰੇਗਾ । ਬਲਕਿ ਘੱਟ ਗਿਣਤੀਆਂ ਦੇ ਭਵਿੱਖ ਸਬੰਧੀ ਨਵੀਂ ਰਣਨੀਤੀ ਵੱਲ ਵੀ ਸੰਕੇਤ ਕਰੇਗਾ । ਇਉ ਇਹ ਪੁਸਤਕ ਨਾਂ ਸਿਰਫ ਪੰਜਾਬ ਦੀ ਸਮਕਾਲੀ ਪ੍ਰਸਥਿਤੀ ਦਾ ਗੰਭੀਰ ਵਿਸ਼ਲੇਸ਼ਣ ਹੈ ਬਲਕਿ ਭਵਿੱਖ ਦੀ ਇਤਿਹਾਸਕਾਰੀ ਲਈ ਇੱਕ ਵਿਸ਼ੇਸ਼ ਪਰਿਪੇਖ ਵੀ ਹੈ ।

Description

Reviews

There are no reviews yet.

Be the first to review “ਸੰਘਰਸ਼ ਤੋਂ ਬਾਅਦ ਪੰਜਾਬ”

Your email address will not be published. Required fields are marked *