Description
ਸਾਵੀਆਂ ਚਿੜੀਆਂ / Saviean Chirian
ਅਜੀਤ ਕੌਰ / Ajeet Kaur
‘ਸਾਵੀਆਂ ਚਿੜੀਆਂ ‘ਕਿਤਾਬ ਵਿੱਚ ਸਵੈ ਜੀਵਨੀ ਦੇ ਦੋ ਟੁਕੜੇ ਅਤੇ ਸ੍ਰੇਸ਼ਟ ਕਹਾਣੀਆਂ ਦਾ ਸੰਗ੍ਰਹਿ ਇਸ ਤੋਂ ਇਲਾਵਾ ਇਸ ਵਿੱਚ ਤਿੰਨ ਨਾਵਲਟ ਸ਼ਾਮਿਲ ਹਨ ।ਅਜੀਤ ਕੌਰ ਕੋਲ ਬੁਝੇ ਅੱਖਰਾਂ ਨੂੰ ਬਾਲਣ ਦੀ ਜਾਂਚ ਇਸੇ ਲਈ ਜਦੋਂ ਉਹਦੀਆਂ ਕਹਾਣੀਆਂ ਤੇ ਕਿਰਦਾਰ ਠੰਡੀਆਂ ਬੁੱਝੀਆਂ ਤੇ ਉਦਾਸ ਅੱਖਾਂ ਨਾਲ ਉਹਦੇ ਵੱਲ ਵੇਖਦੇ ਹਨ ਉਹਨਾਂ ਦੇ ਅਹਿਸਾਸ ਸੁਲਗਦੇ ਹਨ ਅੱਖਰ ਬਣ ਜਾਂਦੇ ਹਨ ਅਤਰ ਸਿੰਘ ਕਹਿੰਦੇ ਹਾਂ ਕਿ ਮੁਲਕ ਦੀ ਤਕਸੀਮ ਮਗਰੋਂ ਰਚੀ ਜਾ ਰਹੀ ਪੰਜਾਬੀ ਕਹਾਣੀ ਵਿਚ ਅਜੀਤ ਕੌਰ ਦਾ ਨਾਂ ਸਭ ਨਾਲੋਂ ਵਧੇਰੇ ਮਹੱਤਵਪੂਰਣ ਹੈ। ਉਸ ਨੇ ਤੀਵੀਂ-ਮਰਦ ਦੇ ਰਿਸ਼ਤੇ ਨੂੰ ਜਿਸ ਬੇਬਾਕੀ ਤੇ ਡੂੰਘਾਈ ਨਾਲ ਬਿਆਨ ਕੀਤਾ ਹੈ ਉਸ ਨਾਲ ਪੰਜਾਬੀ ਅਦਬ ਦਾ ਇਕ ਨਵਾਂ ਦੌਰ ਸ਼ੁਰੂਹੁੰਦਾ ਹੈ। ਉਸ ਦੇ ਬਿਆਨ ਦਾ ਸੁਭਾਅ ਅਤਿ ਕੋਮਲ ਵੀ ਹੈ ਤੇ ਠੋਸ, ਚੱਟਾਨੀ ਵੀ।






Reviews
There are no reviews yet.