Description
ਸਾਈਬਰ ਐਂਡ ਕਾਊਂਟਰਸ / Cyber Encounters
ਆਨਲਾਈਨ ਅਪਰਾਧੀਆਂ ਨਾਲ ਪੁਲਿਸ ਦੀ ਮੁੱਠਭੇੜ ਦੀਆਂ ਸੱਚੀਆਂ ਕਹਾਣੀਆਂ
ਅਸ਼ੋਕ ਕੁਮਾਰ ਆਈਪੀਐਸ ਓਪੀ ਮਨੋਚਾ
ਅਨੁਵਾਦ ਹਰਜੋਤ ਤੇ ਗੁਰਪ੍ਰੀਤ ਸਿੰਘ ਕਾਸਿਫ
ਜਿਉਂ ਜਿਉਂ ਤਕਨੀਕ ਵਿਕਸਿਤ ਹੋਈ ਤਿਉਂ ਤਿਉਂ ਅਪਰਾਧ ਨੇ ਵੀ ਤਰੱਕੀ ਕਰ ਲਈ ਡਿਜੀਟਲ ਤਕਨੀਕਾਂ ਆਪਣੇ ਨਾਲ ਆਨਲਾਈਨ ਕੀਤੇ ਜਾਣ ਵਾਲੇ ਅਨੇਕਾਂ ਅਪਰਾਧ ਨੂੰ ਲੈ ਕੇ ਆਈਆਂ ਹਨ ਜਿਨਾਂ ਵਿੱਚ ਆਮ ਭੋਲੇ ਭਾਲੇ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਜਾਂਦੇ ਹਨ । ਨਕਲੀ ਵੈਬਸਾਈਟਾਂ ਉਤੇ ਝੂਠੇ ਇਸ਼ਤਿਆਰਾਂ ਦਾ ਝਾਂਸਾ ਦਿੱਤਾ ਜਾਂਦਾ ਹੈ। ਪੇਮੈਂਟ ਗੇਟਵੇ ਦੇ ਰਾਹੀਂ ਸ਼ੱਕੀ ਲਿੰਕ ਉੱਤੇ ਕਲਿੱਕ ਕਰਨ ਲਈ ਉਕਸਾਇਆ ਜਾਂਦਾ ਹੈ ਅਤੇ ਉਨਾਂ ਐਪਸ ਨੂੰ ਡਾਊਨਲੋਡ ਕਰਵਾਇਆ ਜਾਂਦਾ ਹੈ , ਜਿਸ ਨਾਲ ਦੂਰ ਬੈਠੇ ਅਪਰਾਧੀ ਉਹਨਾਂ ਦੇ ਯੰਤਰਾਂ ਤੱਕ ਆਪਣੀ ਪਹੁੰਚ ਬਣਾ ਲੈਂਦੇ ਹਨ। ਕਰੈਡਿਟ ਕਾਰਡ ਧੋਖਾਧੜੀ ਤੋਂ ਲੈ ਕੇ ਫਿਸ਼ਿੰਗ ਤੱਕ ਦੀ ਇਹ ਸੂਚੀ ਅੰਤਹੀਣ ਹੈ । ਕਿਤਾਬ ‘ਸਾਈਬਰ ਕ੍ਰਾਈਮ’ ਅਪਰਾਧ ਦੀਆਂ ਜੜਾਂ ਤੱਕ ਜਾ ਕੇ 12 ਦਿਲਚਸਪ ਤੇ ਸੱਚੀਆਂ ਕਹਾਣੀਆਂ ਤੁਹਾਡੇ ਸਨਮੁੱਖ ਰੱਖਦੀ ਹੈ । ਉੱਤਰਾਖੰਡ ਪੁਲਿਸ ਦੇ ਡੀਜੀਪੀ ਅਸ਼ੋਕ ਕੁਮਾਰ , ਸੂਬੇ ਵਿੱਚ ਸਾਈਬਰ ਅਪਰਾਧ ਦੇ ਵਿਰੁੱਧ ਯੋਜਨਾਵੱਧ ਲੜਾਈ ਲੜਨ ਦਾ ਤਜਰਬਾ ਰੱਖਦੇ ਹਨ ਅਤੇ ਉਹਪੀ ਮਨੋਚਾ ਡੀਆਰਡੀਓ ਦੇ ਸਾਬਕਾ ਵਿਗਿਆਨੀ ਹਨ। ਦੋਵੇਂ ਹਰ ਕਹਾਣੀ ਵਿੱਚ ਇੱਕ ਖਾਸ ਕਿਸਮ ਦੇ ਸਾਈਬਰ ਅਪਰਾਧ ਬਾਰੇ ਦੱਸਦੇ ਹਨ ਜੋ ਇੱਕ ਸੱਚੀ ਘਟਨਾ ਤੇ ਆਧਾਰਿਤ ਹੁੰਦੀ ਹੈ । ਅਪਰਾਧ ਉਸ ਦੀ ਜਾਂਚ ਤੇ ਅਪਰਾਧੀਆਂ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਨਾਲ ਭਰਪੂਰ ਅੱਖਾਂ ਖੋਲ ਦੇਣ ਵਾਲੀ ਇਹ ਕਿਤਾਬ ਸਾਰਿਆਂ ਨੂੰ ਜਰੂਰ ਪੜਨੀ ਚਾਹੀਦੀ ਹੈ।
‘ਇਹ ਕਿਤਾਬ ਉਸ ਹਰ ਵਿਅਕਤੀ ਨੂੰ ਜਰੂਰ ਪੜਨੀ ਚਾਹੀਦੀ ਹੈ ਜੋ ਖੁਦ ਨੂੰ ਸਾਈਬਰ ਅਪਰਾਧਾਂ ਤੋਂ ਬਚਾਉਣ ਦੇ ਲਈ ਦਿਲਚਸਪੀ ਰੱਖਦਾ ਹੈ –ਕਿਰਨ ਬੇਦੀ (ਆਈਪੀਐਸ ਸੇਵਾ ਮੁਕਤ ਤੇ ਸਾਬਕਾ ਰਾਜਪਾਲ )
ਇਹ ਕਿਤਾਬ ਅਸਲੀ ਸਾਈਬਰ ਅਪਰਾਧਾਂ ਤੇ ਅਧਾਰਤ ਦਿਲਚਸਪ ਕਹਾਣੀਆਂ ਪੇਸ਼ ਕਰਦੀ ਹੈ। ਇਹ ਕਿਤਾਬ ਆਮ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ ਕਿਉਂਕਿ ਇਹ ਵਿਸਥਾਰ ਨਾਲ ਦੱਸਦੀ ਹੈ ਕਿ ਸਾਈਬਰ ਅਪਰਾਧ ਕਿਵੇਂ ਕੀਤੇ ਜਾਂਦੇ ਹਨ –ਨੀਰਜ ਚੋਪੜਾ ਓਲੰਪਿਕ ਸੋਨ ਤਮਗਾ ਜੇਤੂ






Reviews
There are no reviews yet.