ਰਾਵਣ / Rawan

450.00

ਰਾਵਣ
ਰਾਜਾ ਰਾਖਸ਼ਾਂ ਦਾ
ਸ਼ਰਦ ਤਾਂਦਲੇ
ਮੈਂ ਰਾਖਸ਼ਾਂ ਦਾ ਰਾਜਾ ਹਾਂ,ਗਗਨ ਚੁੰਭੀ ਮਹੱਤਵ- ਅਕਾਂਖਿਆ, ਮਜਬੂਤ ਇੱਛਾ ਸ਼ਕਤੀ, ਦ੍ਰਿੜ ਆਤਮ ਵਿਸ਼ਵਾਸ, ਸਬਰ, ਤਾਕਤ, ਨਿਆ ਅਤੇ ਨੀਤੀ ਆਦਿ ਗੁਣਾਂ ਨਾਲ ਭਰਪੂਰ ਜਿਸ ਨੇ ਸਭ ਨੂੰ ਨਾਲ ਰਲਾ ਕੇ ਆਪਣਾ ਵਜੂਦ ਸਥਾਪਿਤ ਕੀਤਾ ਅਤੇ ਆਪਣੀ ਬੁੱਧੀ ਦੇ ਜ਼ੋਰ ਤੇ ਹੰਭਲਾ ਮਾਰਦਿਆਂ ਆਪਣਾ ਸਾਮਰਾਜ ਬਣਾਇਆ I ਤੁਸੀਂ ਹਜ਼ਾਰਾਂ ਸਾਲਾਂ ਤੋਂ ਮੈਨੂੰ ਸਾੜਦੇ ਆਏ ਹੋ,ਪਰ ਮੈਂ ਖਤਮ ਨਹੀਂ ਹੋਇਆ I ਅੱਜ ਤੱਕ ਮੈਂ ਕਹਾਣੀਆਂ ਸਾਹਿਤ ਗ੍ਰੰਥਾਂ ਅਤੇ ਕਿਤਾਬਾਂ ਰਾਹੀਂ ਗੱਲ ਨਹੀਂ ਕੀਤੀI ਇਸੇ ਲਈ ਮੈਂ ਤੁਹਾਡੀ ਸਮਝ ‘ਚ ਆਇਆ ਹੀ ਨਹੀਂ I ਤੁਸੀਂ ਮੈਨੂੰ ਦੁਸ਼ਟ ਤੇ ਹੰਕਾਰੀ ਕਹਿ ਕੇ ਠਿੱਠ ਕਰਦੇ ਰਹੇ I ਮੈਂ ਸ਼ਤਰੰਜ, ਰੁਦਰਵੀਣਾ, ਰਾਵਣ ਸੰਹਿਤਾ,ਕੁਮਾਰਤੰਤਰ ਸ਼ਿਵ ਤਾਂਡਵ ਸਰੋਤਰ ਰਾਹੀਂ ਗਿਆਨ ਦੀਆਂ ਸ੍ਰੇਣੀਆਂ ਨੂੰ ‘ ਨਵੀਆਂ ਉਚਾਈਆਂ ‘ਤੇ ਲੈ ਗਿਆ I ਮੈਂ ਦੈਂਤਾਂ,ਦਾਨਵਾਂ, ਅਸੁਰਾਂ, ਅਤੇ ਕਈ ਖਾਨਾਬਦੋਸ਼ ਕਬੀਲਿਆਂ ਨੂੰ ਇੱਕਜੁੱਟ ਕੀਤਾ ਅਤੇ ਰਾਕਸ਼ ਸੱਭਿਆਚਾਰ ਦੀ ਨੀਂਹ ਰੱਖੀ I ਦਰਸ਼ਨ, ਵਪਾਰ, ਰਾਜਨੀਤੀ ਵਿਗਿਆਨ, ਆਯੁਰਵੇਦ ਵਰਗੇ ਕਈ ਵਿਸ਼ਿਆਂ ਵਿੱਚ ਵਿਦਵਤਾ ਪ੍ਰਾਪਤ ਕਰਨ ਦੇ ਬਾਵਜੂਦ ਮੈਨੂੰ ਖਲਨਾਇਕ ਕਹਿ ਕੇ ਅਣਗੌਲਿਆ ਕੀਤਾ ਗਿਆ ਅਣਦੇਖੀ ਦੇ ਭਉਜਲ ‘ਚ ਫਸੇ ਮੇਰੇ ਜੀਵਨ ਦਾ ਸਾਰ ਨਿਗੂਣੇ ਵਿਸ਼ੇਸ਼ਣਾਂ ਦੀ ਭਰਪੂਰਤਾ ਨਾਲ ਰਚਿਆ ਗਿਆI ਹਜ਼ਾਰਾਂ ਸਾਲਾਂ ਤੋਂ ਮੈਨੂੰ ਸਾੜਨ ਦਾ ਤਿਉਹਾਰ ਖੁਸ਼ੀ ‘ਚ ਮਨਾਇਆ ਜਾਂਦਾ ਹੈ ਇਹ ਜਾਨਣ ਦੇ ਬਾਵਜੂਦ ਵੀ ਕਿ ਵਿਨਾਸ਼ ਕਦੇ ਚੰਗਾ ਨਹੀਂ ਹੁੰਦਾ I ਖੂਨ ਦੇ ਰਿਸ਼ਤਿਆਂ ਦੀ ਖਾਤਰ ਮੱਥੇ ‘ਤੇ ਲਹੂ ਦਾ ਚੰਦਨ ਦਾ ਤਿਲਕ ਲਗਾਉਣਾ ਪੈਂਦਾ, ਸੰਘਰਸ਼ ਕਰਨਾ ਪੈਂਦਾ ਅਤੇ ਸਮਾਂ ਆਉਣ ਤੇ ਸਿਧਾਂਤਾਂ ਲਈ ਮਰਨਾ ਤੇ ਮਾਰਨਾ ਵੀ ਪੈਂਦਾ I
ਮੇਰੀ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ—–ਅਚਾਨਕ ਆਏ ਤੂਫਾਨ —-ਵਿਚਾਰਾਂ ਦੇ ਚੀਥੜਿਆਂ ਨੂੰ ਇਕੱਠਿਆ ਕਰਦਿਆਂ ਵੀ, ਮੈਂ ਆਪਣੀ ਹਿੰਮਤ ਨਾਲ ਲੰਕਾ ਦਾ ਰਾਜਾ ਬਣਿਆ I ਦੂਜੇ ਰਾਜਿਆਂ ਦੇ ਉਲਟ ਮੈਂ ਇਕੱਲੇ ਨੇ ਐਸ਼ੋ ਆਰਾਮ ਨਹੀਂ ਮਾਣਿਆ ਮੇਰੀ ਜਨਤਾ ਵੀ ਸੁਨਹਿਰੀ ਘਰਾਂ ‘ਚ ਰਹਿੰਦੀ ਸੀ I ਤੁਸੀਂ ਕਦੇ ਮੇਰੀ ਨਿੱਜੀ ਜ਼ਿੰਦਗੀ, ਮੇਰੀਆਂ ਅੰਦਰੂਨੀ ਯੋਗਤਾਵਾਂ ਬਾਰੇ ਜਾਣਣ ਦੀ ਕੋਸ਼ਿਸ਼ ਕੀਤੀ ਹੈ ਜੋ ਹਜ਼ਾਰਾਂ ਸਾਲਾਂ ਤੋਂ ਜਵਾਬ ਉਡੀਕ ਰਹੀਆਂ ਹਨ ? ਮੇਰਾ ਜੀਵਨ ਰੋਮਾਂਚਿਕ ਘਟਨਾਵਾਂ ਅਤੇ ਹੈਰਾਨੀਜਨਕ ਕੰਮਾਂ ਨਾਲ ਭਰਿਆ ਹੋਇਆ I ਮੈਂ ਆਪਣੇ ਦਮ ‘ਤੇ ਸਾਰੇ ਦੇਵਤਿਆਂ ਨੂੰ ਹਰਾਇਆ I ਮੈਨੂੰ ਉਹਨਾਂ ਲੋਕਾਂ ਤੇ ਤਰਸ ਆਉਂਦਾ ਜੋ ਮੈਨੂੰ ਬਿਨਾਂ ਹੀ ਜਾਣੇ ਮੇਰੇ ਪੁਤਲੇ ਸਾੜਦੇ ਆਉਂਦੇ ਹਨ I ਉਹ ਮੈਨੂੰ ਸੀਤਾ ਦੇ ਅਗਵਾਹ ਲਈ ਦੋਸ਼ੀ ਠਹਿਰਾਉਂਦੇ ਹਨ ਪਰ ਉਹ ਇਹ ਕਿਉਂ ਭੁੱਲ ਜਾਂਦੇ ਹਨ ਕਿ ਮੈਂ ਉਸਦਾ ਚਰਿੱਤਰ ਹਰਨ ਨਹੀਂ ਕੀਤਾ? ਸੋਚੋ ਸਮਝੋ ਨਾਵਲ ਪੜੋ ਤੇ ਫੈਸਲਾ ਕਰੋ ਮੈਂ ਖਲਨਾਇਕ ਹਾਂ ਜਾਂ ਆਪਣੀ ਤਾਕਤ ਦੇ ਬਲਬੂਤੇ ਤੇ ਖੜਾ ਇੱਕ ਮਹਾਨ ਇੱਕ ਰਾਵਣ ਰਾਖਸ਼ਾਂ ਦਾ ਰਾਜਾ

Description

Reviews

There are no reviews yet.

Be the first to review “ਰਾਵਣ / Rawan”

Your email address will not be published. Required fields are marked *