Description
ਮੁਹੱਬਤ ਸਵੇਰ ਦਾ ਤਾਰਾ ਹੈ
ਉਮੇਰਾ ਅਹਿਮਦ
ਅਨੁਵਾਦ ਸੰਦੀਪ ਰਾਣਾ
ਸਵੇਰ ਦਾ ਤਾਰਾ ਉਹ ਹੁੰਦਾ ਜੋ ਸਭ ਤੋਂ ਹਨੇਰੀ ਰਾਤ ਤੋਂ ਬਾਅਦ ਚਮਕਦਾ ਹੈ , ਜਦੋਂ ਬਾਕੀ ਸਾਰੇ ਤਾਰੇ ਡੁੱਬ ਜਾਂਦੇ ਨੇ ਉਹ ਕੱਲਾ ਟਿਕਿਆ ਰਹਿੰਦਾ ਹੈ । ਰੋਮੇਸਾ ਵੀ ਅਜਿਹੀ ਹੀ ਸੀ । ਮਾਂ ਬਾਪ ਦੀ ਛਾਂ ਚਲੀ ਗਈ ਪਰ ਜਿੰਦਗੀ ਨਹੀਂ ਰੁਕੀ । ਖਾਲਾ ਦੇ ਘਰ ਦੀ ਹਰ ਇੱਟ ਨੇ ਉਸ ਨੂੰ ਇਹ ਯਾਦ ਕਰਵਾਇਆ ਕਿ ਉਹ ਸਿਰਫ ਮਹਿਮਾਨ ਹੈ , ਬੋਝ ਹੈ , ਬੇਲੋੜੀ ਹੈ । ਪਰ ਰੋਮੇਸਾ ਨੇ ਕਦੇ ਆਪਣਾ ਸਿਰ ਨਹੀਂ ਝੁਕਾਇਆ । ਕਿਉਂਕਿ ਜਿਸ ਦਾ ਕੋਈ ਨਾ ਹੋਵੇ ਉਸ ਦਾ ਰੱਬ ਹੁੰਦਾ ਹੈ। ਜਦੋਂ ਨਾਬਿਲ ਉਹਦੀ ਜ਼ਿੰਦਗੀ ਵਿੱਚ ਆਇਆ ਹੁਣ ਲੱਗਿਆ ਕਿ ਹਨੇਰਾ ਮੁੱਕ ਗਿਆ ਪਰ ਕਿਸਮਤ ਨੇ ਇੱਕ ਹੋਰ ਅਜਮਾਇਸ਼ ਵਿੱਚ ਪਾ ਦਿੱਤਾ। ਉਸ ਘਰ ਵਿੱਚ ਰਹਿਣਾ ਜਿੱਥੇ ਉਸ ਨੂੰ ਕੋਈ ਆਪਣਾ ਨਹੀਂ ਸਮਝਦਾ ਸੀ। ਉਸ ਛੱਤ ਹੇਠ ਜਿੱਥੇ ਇੱਜਤ ਨਹੀਂ ਸੀ ਅਤੇ ਟੁੱਟਣ ਦੀ ਥਾਂ ਹੋਰ ਉਹ ਮਜਬੂਤ ਹੋਰ ਹੁੰਦੀ ਗਈ। ਕਿਉਂਕਿ ਅੱਜ ਹੱਕ ਮੰਗਿਆ ਨਹੀਂ ਮਿਲਦਾ ਹੱਕ ਲਈ ਜਿਉਣਾ ਪੈਂਦਾ ਹੈ।
ਇਹ ਕਹਾਣੀ ਕਿਸੇ ਖਾਸ ਬੰਦੇ ਦੀ ਨਹੀਂ। ਇਹ ਹਰ ਉਸ ਰੂਹ ਦੀ ਕਹਾਣੀ ਹੈ। ਜਿਸਨੇ ਇਕੱਲੇ ਖੜ੍ਹ ਕੇ ਤੂਫਾਨ ਝੱਲੇ ਤੇ ਫਿਰ ਵੀ ਸਵੇਰ ਦੀ ਉਡੀਕ ਕੀਤੀ । ਮੁਹੱਬਤ ਸਵੇਰ ਦਾ ਤਾਰਾ ਹੈ , ਉਹਨਾਂ ਲਈ ਜੋ ਹਾਲੇ ਆਪਣੀ ਰਾਤ ਵਿੱਚ ਨੇ ਅਤੇ ਉਹਨਾਂ ਲਈ ਵੀ ਜੋ ਆਪਣੀ ਸਵੇਰ ਵੇਖ ਚੁੱਕੇ ਨੇ ਕਿਉਂਕਿ ਦੋਵੇਂ ਜਾਣਦੇ ਨੇ ਕਿ ਤਾਰਾ ਕਦੇ ਝੂਠ ਨਹੀਂ ਬੋਲਦਾ ।
ਕਭੀ ਕਭੀ ਯਾਦ ਮੇਂ ਉਭਰਤੇ ਹੈ ਨਕਸ਼ ਇਹ ਮਾਂਜੀ ਮਿਟੇ ਮਿਟੇਸੇ
ਦਿਲੋ ਨਜ਼ਰ ਕੀ ਬੋ ਕੁਰਬਤੋ ਸੀ ਫਾਸਲੇ ਸੇ
ਫੈਜ਼ ਅਹਿਮਦ ਫੈਜ਼






Reviews
There are no reviews yet.