Description
ਮਹਾਰਾਜਾ ਪੋਰਸ / Maharaja Poras
ਲੇਖਕ ਬੁੱਧ ਪ੍ਰਕਾਸ਼ ,ਪ੍ਰੋਫੈਸਰ ਹਮੀਦ ਉਲਾ ਸ਼ਾਹ ਹਾਸ਼ਮੀ
ਅਨੁਵਾਦਕ ਪ੍ਰਗਟ ਸਿੰਘ ਪੂਰਬਾ ਮਸੂਦ
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇਸ ਧਰਤੀ ‘ਤੇ ਜਨਮ ਲੈ ਕੇ ਅਨੇਕਾਂ ਹੀ ਸੂਰਮਿਆਂ ਯੋਧਿਆਂ ਤੇ ਜਰਨੈਲਾਂ ਨੇ ਬੜਾ ਹੀ ਮਾਣਮੱਤਾ ਇਤਿਹਾਸ ਸਿਰਜਿਆ । ਜਿੱਥੇ ਇੱਕ ਪਾਸੇ ਇਸ ਧਰਤੀ ਦੇ ਜਾਇਆਂ ਦੇ ਘੋੜੇ ਇਸਦੇ ਪੰਜ ਦਰਿਆਵਾਂ ਦਾ ਪਾਣੀ ਪੀਂਦੇ ਰਹੇ । ਉੱਥੇ ਹੀ ਵਿਦੇਸ਼ੀ ਹਮਲਾਵਰ ਇਸ ਜਰਖੇਜ਼ ਜ਼ਮੀਨ ਨੂੰ ਵੇਖ ਕੇ ਆਪਣੇ ਘੋੜਿਆਂ ਦੀਆਂ ਵਾਗਾਂ ਇਧਰ ਨੂੰ ਮੋੜਦੇ ਰਹੇ । ਇਹਨਾਂ ਵਿਦੇਸੀਆਂ ਦੇ ਮੂੰਹ ਮੋੜਨ ਨੂੰ ਸਮੇਂ-ਸਮੇਂ ਤੇ ਇਸ ਧਰਤੀ ਤੇ ਜਾਇਆਂ ਨੇ ਉਹਨਾਂ ਦਾ ਟਾਕਰਾ ਕੀਤਾ । ਜਿੱਥੇ ਦੋ ਢਾਈ ਸਦੀਆਂ ਪਹਿਲਾਂ ਸ਼ੇਰੇ ਪੰਜਾਬ ਸਰਕਾਰ ਰਣਜੀਤ ਸਿੰਘ ਨੇ ਵਿਦੇਸ਼ੀ ਹਮਲਾਵਰਾਂ ਦਾ ਮੂੰਹ ਮੋੜਿਆ ਉਥੇ ਹੀ ਕੋਈ ਸਾਢੇ ਸਦੀਆਂ ਪਹਿਲਾਂ ਸਨ 326 ਪੂਰਬ ਈਸਵੀ ਵਿੱਚ ਇਸ ਧਰਤੀ ਦਾ ਜਾਇਆ ਮਹਾਰਾਜਾ ਪੁਰਸ ਹਮਲਾਵਰ ਹੋ ਕੇ ਆਏ ਸਿਕੰਦਰ ਨੂੰ ਟੱਕਰਿਆ । ਯੂਨਾਨ ਤੋਂ ਤੁਰੇ ਸਿਕੰਦਰ ਨਾਲ ਪੋਰਸ ਦੀ ਅਗਵਾਈ ਵਿੱਚ ਪੰਜਾਬੀ ਫੌਜਾਂ ਇਸ ਤਰ੍ਹਾਂ ਟੱਕਰੀਆਂ ਕਿ ਸਿਕੰਦਰ ਨੂੰ ਆਖਰਕਾਰ ਮਹਾਰਾਜਾ ਪੋਰਸ ਨਾਲ ਸਮਝੌਤਾ ਕਰਨਾ ਪਿਆ ਇਸ ਜੰਗ ਦੇ ਸਾਰੇ ਹਵਾਲੇ ਕੇਵਲ ਯੂਨਾਨੀ ਇਤਿਹਾਸਕਾਰਾਂ ਨੇ ਲਿਖੇ ਹਨ। ਪੰਜਾਬ ਜਾਂ ਹਿੰਦ ਵਾਲੇ ਪਾਸੇ ਇਸ ਬਾਰੇ ਇਤਿਹਾਸਿਕ ਸਰੋਤਾਂ ਦੀ ਬੜੀ ਵੱਡੀ ਘਾਟ ਰਹੀ ਹੈ। ਜੇਕਰ ਸਾਡੇ ਕੋਲ ਜਨਾਨੀ ਸਰੋਤ ਨਾ ਹੁੰਦੇ ਤਾਂ ਖੌਰੇ ਅਸੀਂ ਪੋਰਸ ਦਾ ਨਾਂ ਵੀ ਨਾ ਜਾਣਦੇ ਹੁੰਦੇ ਸਾਡੇ ਤੱਕ ਪਹੁੰਚੇ ਇਤਿਹਾਸਿਕ ਇਤਿਹਾਸ ਵਿੱਚ ਪੋਰਸ ਨੂੰ ਹਾਰਿਆ ਤੇ ਸਿਕੰਦਰ ਨੂੰ ਜੇਤੂ ਦਰਸਾ ਦਿੱਤਾ ਗਿਆ ਪਰ ਬੇਰਹਿਮੀ ਨਾਲ ਅਨੇਕਾਂ ਰਾਜਿਆਂ ਤੇ ਲੋਕਾਂ ਦਾ ਕਤਲੇਆਮ ਕਰਨ ਵਾਲਾ ਸਿਕੰਦਰ ਇੱਕ ਹਾਰੇ ਹੋਏ ਬਾਦਸ਼ਾਹ ਨਾਲ ਸਮਝੌਤਾ ਕਿਉਂ ਕਰਦਾ ਯਕੀਨਨ ਪੁਰਸ ਹਾਰਿਆ ਨਹੀਂ ਸੀ ਇਹ ਮਸਲਾ ਬੜਾ ਗੁੰਝਲਦਾਰ ਸੀ ਹਥਲੀ ਕਿਤਾਬ ਵਿੱਚ ਬੁੱਧ ਪ੍ਰਕਾਸ਼ ਜੀ ਨੇ ਇਤਿਹਾਸਿਕ ਹਵਾਲਿਆਂ ਰਾਹੀਂ ਇਸ ਗੁੰਝਲ ਨੂੰ ਸੁਲਝਾਉਣ ਦਾ ਯਤਨ ਕੀਤਾ ਹੈ। ਭਾਗ ਊੜਾ ਵਿੱਚ ਕੁਝ ਹੋਰ ਵਧੇਰੇ ਜਾਣਕਾਰੀ ਵੀ ਸ਼ਾਮਿਲ ਕੀਤੀ ਗਈ ਹੈ ਜਿਹੜੀ ਉਸ ਵੇਲੇ ਦੇ ਪੰਜਾਬ ਬਾਰੇ ਹੈ।






Reviews
There are no reviews yet.