ਬ੍ਰਾਹਮਣ ਦੀ ਧੀ / Brahman Di Dhee

250.00

ਸ਼ਰਤ ਚੰਦਰ ਚਟੋਪਾਧਿਆਏ ਦਾ ਜਨਮ 15 ਸਤੰਬਰ 1876 ਨੂੰ ਪੱਛਮੀ ਬੰਗਾਲ ਦੇ ਹੁਗਲੀ ਜਿਲੇ ਦੇ ਪਿੰਡ ਦੇਵਾਨੰਦਪੁਰ ਵਿੱਚ ਹੋਇਆ ਸੀ । ਸ਼ਰਤ ਚੰਦਰ ਨੇ ਨਾ ਸਿਰਫ ਉਸ ਸਮੇਂ ਦੀਆਂ ਸਮਾਜਿਕ ਕਦਰਾਂ ਕੀਮਤਾਂ ਤੇ ਵਾਰ-ਵਾਰ ਸਵਾਲ ਖੜ੍ਹੇ ਕੀਤੇ , ਸਗੋਂ ਸਮਾਜ ਵਿੱਚ ਵੇਸ਼ਵਾਵਾਂ ਅਤੇ ਅਪਰਾਧੀਆਂ ਲਈ ਸਨਮਾਨਜਨਕ ਸਥਾਨ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ । ਪ੍ਰੇਮ ਨੂੰ ਕਾਮ ਵਾਸਨਾ ਦੀ ਦਲ ਦਲ ਵਿੱਚੋਂ ਕੱਢ ਕੇ , ਅਧਿਆਤਮਕ ਮੁਕਾਮ ਤੱਕ ਪਹੁੰਚਾਉਣ ਵਿੱਚ ਉਸਦੇ ਸਾਹਿਤ ਦੀ ਭੂਮਿਕਾ ਵਰਣਨਯੋਗ ਹੈ । ਸ਼ਰਤ ਚੰਦਰ ਨੇ ਬੰਗਾਲ ਦੀ ਭਾਸ਼ਾ ਤੇ ਸਰਹੱਦਾਂ ਨੂੰ ਪਾਰ ਕਰਕੇ ਦੁਨੀਆਂ ਭਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਉਸ ਦੇ ਨਾਵਲਾਂ ਤੇ ਕਹਾਣੀਆਂ ਤੇ ਅਧਾਰਿਤ ਬਹੁਤ ਸਾਰੀਆਂ ਫਿਲਮਾਂ ਵੀ ਬਣੀਆਂ ਹਨ । ਉਹਨਾਂ ਦੇ ਨਾਵਲ ਦੇਵਦਾਸ ਤੇ 1936, 1955 ਤੇ 2002 ਵਿੱਚ ਸਫਲ ਹਿੰਦੀ ਫਿਲਮਾਂ ਬਣੀਆਂ । ਦੇਵਦਾਸ ਨੂੰ ਹੁਣ ਤੱਕ 16 ਵਾਰੀ ਵੱਖ-ਵੱਖ ਭਾਸ਼ਾਵਾਂ ਚ ਫਿਲਮਾਇਆ ਜਾ ਚੁੱਕਾ ਹੈ । ਸੰਨ 1953 ਤੇ 2005 ਵਿੱਚ ‘ਪਰੀਨੀਤਾ’ 1967 ਵਿੱਚ ‘ਮੰਜ਼ਲੀ ਦੀਦੀ’ ਤੇ 1969 ਵਿੱਚ ‘ਬੜੀ ਦੀਦੀ’ ਆਦਿ ਸਫਲ ਫਿਲਮਾਂ ਬਣ ਚੁੱਕੀਆਂ ਹਨ । ‘ਬ੍ਰਾਹਮਣ ਦੀ ਧੀ’ ਨਾਵਲ ਵਿੱਚ ਸ਼ਰਤ ਚੰਦਰ ਨੇ ਊਚ ਨੀਚ ਅਤੇ ਛੂਤ ਛਾਤ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਬੜੇ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਹੈ। ਸਾਹਿਤਕਾਰ ਸ਼ਰਤ ਚੰਦਰ ਚਟੋਪਾਧਿਆਏ 16 ਜਨਵਰੀ 1938 ਨੂੰ ਇਸ ਸੰਸਾਰ ਤੋਂ ਰੁਖਸਤ ਹੋ ਗਏ । ਭਾਵੇਂ ਉਹ ਸਾਡੇ ਵਿਚਕਾਰ ਨਹੀਂ ਪਰ ਆਪਣੇ ਹਰਮਨ ਪਿਆਰੇ ਸਹਿਤ ਸਦਕਾ ਉਹ ਹਮੇਸ਼ਾ ਸੰਸਾਰ ਵਿੱਚ ਮੌਜੂਦ ਰਹਿਣਗੇ ।

Description

ਬ੍ਰਾਹਮਣ ਦੀ ਧੀ / Brahman Di Dhee 

 ਸ਼ਰਤ ਚੰਦਰ ਚਟੋਪਾਧਿਆਇ

ਅਨੁਵਾਦ ਮਨਪ੍ਰੀਤ ਕੌਰ ਸੰਧੂ

Reviews

There are no reviews yet.

Be the first to review “ਬ੍ਰਾਹਮਣ ਦੀ ਧੀ / Brahman Di Dhee”

Your email address will not be published. Required fields are marked *