Description
ਬੁੱਧ ਧਰਮ
ਨਿਕਾਸ ਤੇ ਵਿਕਾਸ
ਡਾਕਟਰ ਰੀਤੂ ਰਾਜ
ਬੁੱਧ ਧਰਮ ਨਿਕਾਸ ਅਤੇ ਵਿਕਾਸ ਲਈ ਦ੍ਰਿਸ਼ਟੀਆਂ ਤੋਂ ਮਹੱਤਵਪੂਰਨ ਪੁਸਤਕ ਹੈ ਬੁੱਧ ਧਰਮ ਦੀ ਦਾਰਸ਼ਨਿਕ ਪਿੱਠ ਭੂਮੀ ਨੂੰ ਇਸ ਗ੍ਰੰਥ ਵਿੱਚ ਸੁਚੱਜੇ ਢੰਗ ਨਾਲ ਉਭਾਰਿਆ ਗਿਆ ਹੈ ਭਾਰਤੀ ਉਪ ਮਹਾਂਦੀਪ ਵਿੱਚ ਬੁੱਧ ਧਰਮ ਦੀਆਂ ਸੱਭਿਆਚਾਰਿਕ ਇਕਾਈਆਂ ਦੇ ਸਮੂਹ ਨੂੰ ਵੀ ਤੱਥ ਮੂਲ ਉਦਾਹਰਨਾਂ ਨਾਲ ਨਿਸ਼ਚਿਤ ਕੀਤਾ ਹੈ ਅਤੇ ਬੁੱਧ ਧਰਮ ਦੇ ਇਤਿਹਾਸਿਕ ਅਲੱਗ ਅਲੱਗ ਪੜਾਵਾਂ ਦੇ ਮਹੱਤਵ ਨੂੰ ਵੀ ਉਪਲਬਧੀ ਵਜੋਂ ਗੁਣਾਤਮਕ ਸਵੀਕਾਰ ਕੀਤਾ ਗਿਆ ਹੈ।
ਧਰਮ ਅਧਿਐਨ ਦੇ ਵਿਦਿਆਰਥੀਆਂ ਅਤੇ ਜਗਿਆਸੂ ਪੰਜਾਬੀ ਭਾਸ਼ਾ ਵਿੱਚ ਛਪੇ ਇਸ ਗ੍ਰੰਥ ਤੋਂ ਬੁੱਧ ਧਰਮ ਦੀ ਮੁੱਢਲੀ ਜਾਣਕਾਰੀ ਅਤੇ ਬੁੱਧ ਧਰਮ ਦੇ ਨਿਕਾਸ ਅਤੇ ਵਿਕਾਸ ਦੀਆਂ ਜੜਾਂ ਦੀ ਪਹਿਚਾਣ ਕਰ ਸਕਦੇ ਹਨ ਪੰਜਾਬ ਦੇ ਖਿੱਤੇ ਦਾ ਬੁੱਧ ਨਾਲ ਜੋ ਅੰਤਰ ਸਬੰਧ ਰਿਹਾ ਹੈ ਉਸ ਦੀ ਉਪਸਥਿਤੀ ਵੀ ਇਸ ਗ੍ਰੰਥ ਨੂੰ ਉਪਯੋਗੀ ਬਣਾਉਂਦੀ ਹੈ ਡਾਕਟਰ ਰੀਤੂ ਰਾਜ ਵਧਾਈ ਦੇ ਪਾਤਰ ਹਨ =ਡਾਕਟਰ ਪ੍ਰੋਫੈਸਰ ਹਰਮਿੰਦਰ ਸਿੰਘ ਬੇਦੀ ਚਾਂਸਲਰ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼
ਬੁੱਧ ਧਰਮ ਦਾ ਬੁੱਧ ਧਰਮ ਗਿਆਨ ਦਾ ਭੰਡਾਰ ਹੈ ਇਹ ਪੂਰਾ ਭੰਡਾਰ ਮੂਲ ਰੂਪ ਵਿੱਚ ਪਾਲੀ ਭਾਸ਼ਾ ਅਤੇ ਸਾਹਿਤਯ ਵਿੱਚ ਉਪਲਬਧ ਹੈ ਬਾਅਦ ਵਿੱਚ ਇਸ ਦਾ ਅਨੁਵਾਦ ਸੰਸਕ੍ਰਿਤ ਹਿੰਦੀ ਸਹਿਤੇ ਤੋਂ ਇਲਾਵਾ ਦੁਨੀਆਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਕੀਤਾ ਗਿਆ ਇਸ ਇਹ ਬੜੀ ਦੁੱਖ ਗੱਲ ਹੈ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿੱਚ ਬੁੱਧ ਧਰਮ ਨਾਲ ਸੰਬੰਧਿਤ ਜਾਣਕਾਰੀ ਨਾ ਦੇ ਬਰਾਬਰ ਹੀ ਉਪਲਬਧ ਹੈ। ਬੁੱਧ ਧਰਮ ਅਤੇ ਸਾਹਿਤ ਵਿੱਚ ਦੇਸ਼ ਦਾ ਇਤਿਹਾਸ ਸੰਸਕ੍ਰਿਤੀ ਅਤੇ ਗਿਆਨ ਦੀਆਂ ਪਰੰਪਰਾਵਾਂ ਦਾ ਪੂਰਾ ਸਮਾਂ ਵੇਸ ਕੀਤਾ ਗਿਆ ਹੈ ਹੁਣ ਤੱਕ ਇਸ ਅਮੁਲ ਭੰਡਾਰ ਤੇ ਪੰਜਾਬੀ ਪਾਠਕ ਦੂਰ ਹਨ ਇਹੀ ਨਹੀਂ ਬੁੱਧ ਅਤੇ ਸਿੱਖ ਧਰਮ ਵਿੱਚ ਸਮਾਜਿਕ ਪੱਧਰ ਤੇ ਕਾਫੀ ਸਮਾਨਤਾ ਵੇਖਣ ਨੂੰ ਮਿਲਦੀ ਹੈ ਦੋਵਾਂ ਨੇ ਸਮਾਜ ਦੀਆਂ ਨਕਾਰਾ ਕੁਰੀਤੀਆਂ ਦੇ ਖਿਲਾਫ ਜੰਗ ਆਰੰਭੀ ਤੇ ਨਵੇਂ ਮਨੁੱਖ ਦੀ ਸਿਰਜਣਾ ਦਾ ਰਸਤਾ ਦਿਖਾਇਆ ਇਸ ਲਈ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਮਾਨਸਿਕਤਾ ਵਿੱਚ ਬੁੱਧ ਧਰਮ ਦੀਆਂ ਰਵਾਇਤਾਂ ਘੁਲੀਆਂ ਮਿਲੀਆਂ ਹਨ ਇਹਨਾਂ ਰਵਾਇਤਾਂ ਉੱਪਰ ਰੌਸ਼ਨੀ ਪਾਉਣ ਨਾਲ ਇਥੋਂ ਦੇ ਲੋਕਾਂ ਨੂੰ ਆਪਣਾ ਮੂਲ ਸਮਝਣ ਵਿੱਚ ਕਾਫੀ ਮਦਦ ਮਿਲੇਗੀ ਮੈਨੂੰ ਆਸ ਹੈ ਕਿ ਇਹ ਕਿਤਾਬ ਪੰਜਾਬੀ ਦੇ ਪਾਠਕਾਂ ਨੂੰ ਜਰੂਰ ਪਸੰਦ ਆਵੇਗੀ -ਪ੍ਰੋਫੈਸਰ ਸੰਗ ਸੇਨ ਸਿੰਘ ਪ੍ਰੋਫੈਸਰ ਅਤੇ ਪੂਰਬ ਪ੍ਰਮੁੱਖ ਬੋਧ ਅਧਿਐਨ ਵਿਭਾਗ ਦਿੱਲੀ ਯੂਨੀਵਰਸਿਟੀ ਦਿੱਲੀ






Reviews
There are no reviews yet.