Description
ਪੰਥ ਦਾ ਵਾਲੀ / Panth Da Wali
ਹਰਿੰਦਰ ਸਿੰਘ ਮਹਿਬੂਬ
ਇੱਕ ਦਿਨ ਡੱਲਾ ਗੁਰੂ ਜੀ ਦੇ ਕੋਲ ਬੈਠਾ ਆਪਣੇ ਅਲਬੇਲੇ ਪਰ ਅੱਥਰੇ ਅੰਦਾਜ਼ ਵਿੱਚ ਬੀਤੇ ਦੀਆਂ ਗੱਲਾਂ ਕਰ ਰਿਹਾ ਸੀ। ਅਨੰਦਪੁਰ, ਸਰਸੇ ਤੇ ਚਮਕੌਰ ਦੀਆਂ ਜੰਗਾਂ , ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੇ ਜੰਗਾਂ ‘ਚ ਆਉਂਦੀਆਂ ਬੇਮਿਸਾਲ ਕੁਰਬਾਨੀਆਂ ਦਾ ਜ਼ਿਕਰ ਕਰ ਰਿਹਾ ਸੀ । ਤਦੋਂ ਡੱਲਾ ਇਸ ਗੱਲ ਦਾ ਅਫਸੋਸ ਕਰਨ ਲੱਗਾ ਕਿ ਕਦੇ ਗੁਰੂ ਜੀ ਨੇ ਉਸ ਦੇ ਕੱਦਾਵਰ ਸੂਰਮੇ ਅਨੰਦਪੁਰ ਦੀਆਂ ਜੰਗਾਂ ਵਿੱਚ ਬੁਲਾਏ ਹੁੰਦੇ ਤਾਂ ਇਹ ਹਾਲ ਨਾ ਹੁੰਦਾ । ਸਖੀ ਦਾਤਾ ਜੀ , ਡੱਲੇ ਦੇ ਇਸ ਭੋਲੇ ਅਪਮਾਨ ਉੱਤੇ ਮੁਸਕਰਾਏ ਤੇ ਉਸਦੀ ਅਪਣੱਤ ਦੀ ਕਦਰ ਕਰਦੇ ਹੋਏ ਪਿਆਰ ਨਾਲ ਬੋਲੇ , ‘ਡੱਲਿਆ ਤੇਰੇ ਸੂਰਮੇ ਬਹਾਦਰ ਹਨ ਪਰ ਮੇਰੇ ਖਾਲਸੇ ਵਾਂਗ ਉਹ ਸਵਾ ਲੱਖ ਨਾਲ ਇਕੱਲੇ ਲੜਨ ਵਾਲੇ ਨਹੀਂ , ਉਹਨਾਂ ਨੇ ਖੰਡੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਗੁਰੂ ਦੀ ਰੀਤ ਤੋਂ ਅਣਜਾਣ ਹਨ ਤੇ ਨਾਮ ਦੀਆਂ ਬਰਕਤਾਂ ਤੋਂ ਕੋਰੇ ਹਨ।’ ਡੱਲੇ ਨੇ ਤਕਰਾਰ ਕੀਤੀ, ” ਪਰ ਪਾਤਸ਼ਾਹ ਲੜਨਾ ਤਾਂ ਬਾਹਾਂ ਦੇ ਜ਼ੋਰ ਨਾਲ ਹੈ।” ਗੁਰੂ ਜੀ ਨੇ ਕਿਸੇ ਨਵੇਂ ਨਵੇਲੇ ਅਲਾਹੀ ਰੰਗ ਵੱਲ ਇਸ਼ਾਰਾ ਕੀਤਾ , ‘ਡੱਲਿਆ ਠੀਕ ਹੈ ਸਰੀਰਾਂ ਨੇ ਲੜਨਾ ਹੈ ਪਰ ਸਰੀਰਾਂ ਨੂੰ ਵੇਖ ਕੇ ਬਾਦਸ਼ਾਹੀਆਂ ਨਹੀਂ ਕੰਬਦੀਆਂ ,ਬਾਦਸ਼ਾਹੀਆਂ ਖਾਲਸੇ ਦੇ ਰੂਹ ਦੇ ਜ਼ੋਰ ਤੋਂ ਕੰਬਦੀਆਂ।’






Reviews
There are no reviews yet.