ਪੰਥ ਦਾ ਵਾਲੀ / Panth Da Vali

250.00

ਪੰਥ ਦਾ ਵਾਲੀ / Panth Da Vali
ਹਰਿੰਦਰ ਸਿੰਘ ਮਹਿਬੂਬ

ਇੱਕ ਦਿਨ ਡੱਲਾ ਗੁਰੂ ਜੀ ਦੇ ਕੋਲ ਬੈਠਾ ਆਪਣੇ ਅਲਬੇਲੇ ਪਰ ਅੱਥਰੇ ਅੰਦਾਜ਼ ਵਿੱਚ ਬੀਤੇ ਦੀਆਂ ਗੱਲਾਂ ਕਰ ਰਿਹਾ ਸੀ। ਅਨੰਦਪੁਰ, ਸਰਸੇ ਤੇ ਚਮਕੌਰ ਦੀਆਂ ਜੰਗਾਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੇ ਸਿੰਘਾਂ ਦੀਆਂ ਬੇਮਿਸਾਲ ਕੁਰਬਾਨੀਆਂ ਦਾ ਜ਼ਿਕਰ ਚੱਲ ਰਿਹਾ ਸੀ। ਜਦੋਂ ਡੱਲਾ ਇਸ ਗੱਲ ਦਾ ਅਫ਼ਸੋਸ ਕਰਨ ਲੱਗਾ ਕਿ ਕਦੇ ਗੁਰੂ ਜੀ ਨੇ ਉਸ ਦੇ ਕੱਦਾਵਰ ਸੂਰਮੇ ਅਨੰਦਪੁਰ ਦੀਆਂ ਜੰਗਾਂ ਵਿੱਚ ਬੁਲਾਏ ਹੁੰਦੇ ਤਾਂ ਇਹ ਹਾਲ ਨਾ ਹੁੰਦਾ । ਸਖੀ ਦਾਤਾ ਜੀ ਡੱਲੇ ਦੇ ਉਸ ਭੋਲੇ ਅਭਿਮਾਨ ਉੱਤੇ ਮੁਸਕਰਾਏ ਅਤੇ ਉਸ ਦੀ ਅਪਣੱਤ ਦੀ ਕਦਰ ਕਰਦੇ ਹੋਏ ਪਿਆਰ ਨਾਲ ਬੋਲੇ ‘ਡੱਲਿਆ ਤੇਰੇ ਸੂਰਮੇ ਬਹਾਦਰ ਹਨ ਪਰ ਮੇਰੇ ਖਾਲਸੇ ਵਾਂਗ ਉਹ ਸਵਾ ਲੱਖ ਨਾਲ ਇਕੱਲੇ ਕੱਲੇ ਲੜਨ ਵਾਲੇ ਨਹੀਂ, ਉਹਨਾਂ ਨੇ ਤਾਂ ਖੰਡੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਗੁਰੂ ਦੀ ਰੀਝ ਤੋਂ ਅਣਜਾਣ ਹਨ ਅਤੇ ਨਾਮ ਦੀਆਂ ਬਰਕਤਾਂ ਤੋਂ ਕੋਰੇ ਹਨ। ਡੱਲੇ ਨੇ ਤਕਰਾਰ ਕੀਤੀ ,’ਪਰ ਪਾਤਸ਼ਾਹ ਲੜਨਾ ਤਾਂ ਬਾਹਾਂ ਦੇ ਜ਼ੋਰ ਨਾਲ ਹੈ।’ ਗੁਰੂ ਜੀ ਨੇ ਕਿਸੇ ਨਵੇਲੇ ਅਲਾਹੀ ਰੰਗ ਵਿੱਚ ਇਸ਼ਾਰਾ ਕੀਤਾ ,’ ਡੱਲਿਆ ਠੀਕ ਸਰੀਰਾਂ ਨੇ ਲੜਨਾ ਹੈ ਪਰ ਸਰੀਰਾਂ ਨੂੰ ਵੇਖ ਕੇ ਬਾਦਸ਼ਾਹੀਆਂ ਨਹੀਂ ਕੰਬਦੀਆਂ ਬਾਦਸ਼ਾਹੀਆਂ ਖਾਲਸੇ ਦੀ ਰੂਹ ਦੇ ਜ਼ੋਰ ਨਾਲ ਕੰਬਦੀਆਂ ਹਨ ਤੇ ਰੂਹ ਦੇ ਜ਼ੋਰ ਨਾਲ ਬਖਸ਼ਿਸ਼ ਗੁਰੂ ਨਾਨਕ ਦੇ ਘਰੋਂ ਖੰਡੇ ਦੇ ਅੰਮ੍ਰਿਤ ਵਿੱਚੋਂ ਮਿਲਦੀ ਹੈ।’

Description

Reviews

There are no reviews yet.

Be the first to review “ਪੰਥ ਦਾ ਵਾਲੀ / Panth Da Vali”

Your email address will not be published. Required fields are marked *