Description
ਪੰਜਾਬ ਅੰਦਰੂਨੀ ਦੁਸ਼ਮਣ / Punjab Aundrooni Dushman
ਜਹਿਰ ਨਾਲ ਛਲਣੀ ਜ਼ਖਮੀ ਧਰਤੀ ਦੀ ਪੀੜ
ਕੇਪੀਐਸ ਗਿੱਲ / ਸਾਧਵੀ ਖੋਸਲਾ
ਪੰਜਾਬ ਅੰਦਰੂਨੀ ਦੁਸ਼ਮਣ ਉਸ ਕਿਸੇ ਖੁਸ਼ਹਾਲ ਪੰਜਾਬ ਦਾ ਬਿਰਤਾਂਤ ਹੈ ਜੋ ਸੂਬੇ ਦੇ ਸੱਭਿਆਚਾਰਕ ਸਮਾਜਿਕ ਭੂਗੋਲਕ ਅਤੇ ਰਾਜਨੀਤਿਕ ਪਹਿਲੂਆਂ ਨੂੰ ਘੇਰਨ ਵਾਲੇ ਹਾਲਾਤਾਂ ਦਾ ਸ਼ਿਕਾਰ ਹੋ ਗਿਆ। ਇਹ ਆਜ਼ਾਦੀ ਦੇ ਦੌਰਾਨ ਹੋਈ ਬਰਬਾਦੀ ਤੋਂ ਪੰਜਾਬ ਦੀ ਕੀਤੀ ਵਾਪਸੀ ਦਾ ਵਰਣਨ ਕਰਦਾ ਹੈ। ਆਪਣੇ ਪੈਰਾਂ ਤੇ ਦ੍ਰਿੜ ਖੜੇ ਹੋਣ ਲਈ ਇਸ ਦਾ ਸੰਘਰਸ਼ ਅਤੇ 1980 ਦੇ ਦਹਾਕੇ ਵਿੱਚ ਇਹ ਇੰਨੀ ਬੁਰੀ ਤਰ੍ਹਾਂ ਕਿਵੇਂ ਡਿੱਗਾ ਤੇ ਪਹਿਲਾਂ ਨਾਲੋਂ ਵੀ ਬਦਤਰ ਬਰਬਾਦੀ ਵਾਲੀ ਦਿਸ਼ਾ ਵਿੱਚ ਕਿਵੇਂ ਪਹੁੰਚ ਗਿਆ । ਪੰਜਾਬ ਦੇ ਅਮੀਰ ਸੱਭਿਆਚਾਰਕ ਪਿੰਡ ਪ੍ਰਗਤੀਸ਼ੀਲ ਉਨੇ ਹੀ ਪਰ ਉਨੇ ਹੀ ਪਵਿੱਤਰ ਸ਼ਹਿਰ ਅੰਮ੍ਰਿਤਸਰ, ਪਟਿਆਲੇ ਦੇ ਸ਼ਾਹੀ ਸ਼ਹਿਰ ਅਤੇ ਸਰਬ ਮਹਾਂਦੀਪ ਅਗਾਂਹਵਧੂ ਮੁਕਾਮ ਜਿਵੇਂ ਕਨੇਡਾ , ਆਸਟਰੇਲੀਆ, ਨਿਊਜ਼ੀਲੈਂਡ , ਯੂਕੇ ਅਤੇ ਯੂਐਸਏ ਵਰਗੀਆਂ ਵੱਖ-ਵੱਖ ਥਾਵਾਂ ਵਿੱਚੋਂ ਸਫਰ ਕਰਦਿਆਂ ਲੇਖਕ ਨੇ ਪੰਜਾਬ ਦੇ ਅਨੇਕਾਂ ਪਹਿਲੂਆਂ ਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਉਜਾਗਰ ਕਰਨ ਦਾ ਉਪਰਾਲਾ ਕੀਤਾ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਦੇ ਨਾਲ ਸੰਬੰਧਿਤ ਪੰਜਾਬੀਆਂ ਨਾਲ ਗੱਲਬਾਤ ਦਾ ਖਾਕਾ ਖਿੱਚਦੇ ਇਹ ਪੁਸਤਕ ਇਹ ਬਿਆਨ ਕਰਨ ਦਾ ਯਤਨ ਕਰਦੀ ਹੈ ਕਿ ਆਜ਼ਾਦੀ ਦੇ ਬਾਅਦ ਦਾ ਪੰਜਾਬ ਉਹੋ ਜਿਹਾ ਬਣਨ ਕਿਉਂ ਅਸਫਲ ਰਿਹਾ ਜਿਹੋ ਜਿਹਾ ਉਹ 1947 ਦੀ ਭਾਰਤ ਦੀ ਮਹਾਂ ਵੰਡ ਤੋਂ ਪਹਿਲਾਂ ਸੀ । ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਬਣਨ ਤੋਂ ਬਾਅਦ ਪਿਛਲੇ ਕੁਝ ਦਹਾਕਿਆਂ ਵਿੱਚ ਹੀ ਸਹਿਜੇ ਸਹਿਜੇ ਅਤਿਅੰਤ ਨੀਵੇਂ ਪੱਧਰ ਤੇ ਕਿਵੇਂ ਡਿੱਗ ਪਿਆ ਕੀ ਦੇਸ਼ ਦੇ ਧਾਰਮਿਕ ਗੜ੍ਹ ਵਜੋਂ ਹੋਣਾ ਹੀ ਪੰਜਾਬ ਦੀ ਵਰਤਮਾਨ ਬਦਕਿਸਮਤੀ ਦਾ ਕਾਰਨ ਹੈ । ਇਹ ਪੁਸਤਕ ਇਹਨਾਂ ਗੰਭੀਰ ਸਵਾਲਾਂ ਦੇ ਜਵਾਬ ਦੇਣ ਦਾ ਯਤਨ ਕਰਦੀ ਹੈ ਅਤੇ ਇਸ ਮੰਦਭਾਗੀ ਧਰਤੀ ਦੇ ਪਤਨ ਦਾ ਉਲੇਖ ਕਰਦੀ ਹੈ ਜੋ ਪੂਜਨੀਕ ਗੁਰੂਆਂ । ਅਧਿਆਤਮਿਕ । ਪੀਰਾਂ ਅਤੇ ਬਹਾਦਰ ਯੋਧਿਆਂ ਜਿੰਨ੍ਹਾਂ ਭਾਰਤ ਨੂੰ ਨਿਵਾਜਿਆ ਦੁਆਰਾ ਪ੍ਰਾਪਤ ਕੀਤੀ ਗਈ ਸੀ। ਪੁਸਤਕ ਤੇ 10 ਅਧਿਆਏ ਪੰਜਾਬ ਅਤੇ ਪੰਜਾਬੀਆਂ ਦੀ ਜ਼ਿੰਦਗੀ ਬਾਰੇ ਵਿਸਥਾਰ ਪੂਰਵਕ ਵਰਣਨ ਨੂੰ ਪੇਸ਼ ਕਰਦੇ ਹਨ।






Reviews
There are no reviews yet.