Description
ਦੋਸ਼ੀ ਕੌਣ ਹਨ ? Doshi Kaun Hn ?
ਕਤਲੇਆਮ 1984 ਦਿੱਲੀ ਵਿੱਚ 31 ਅਕਤੂਬਰ ਤੋਂ 10 ਨਵੰਬਰ ਤੱਕ ਹੋਏ ਦੰਗੇ ਪ੍ਰਸਾਦਾਂ ਦੇ ਕਾਰਨ ਅਤੇ ਅਸਰ ਬਾਰੇ ਸਾਂਝੀ ਜਾਂਚ ਕਮੇਟੀ ਦੀ ਰਿਪੋਰਟ ( Who Is Guilty )
ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨਾ ਰਾਜ ਦੀ ਜਿੰਮੇਵਾਰੀ ਹੈ । ਸਮੇਂ-ਸਮੇਂ ਤੇ ਦੇਖਣ ਵਿੱਚ ਆਇਆ ਕਿ ਜਦ ਰਾਜ ਮਸ਼ੀਨਰੀ ਖੁਦ ਹੀ ਕੁਝ ਸਮੇਂ ਲਈ ਇਸ ਜਿੰਮੇਵਾਰੀ ਤੋਂ ਮੂੰਹ ਫੇਰ ਲੈਂਦੀ ਹੈ ਤਾਂ ਭਾਰੀ ਅਨਿਆ ਹੋ ਜਾਂਦਾ । ਇਸ ਤਰ੍ਹਾਂ ਦੇ ਤਾੜਵ ਨਾਚ ਦੇ ਪਿੱਛੇ ਨਵੀਆਂ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਦਾ ਏਜੰਡਾ ਵੀ ਲੁਕਿਆ ਹੁੰਦਾ । ਜਿਸ ਨੂੰ ਵਕਤ ਪੈਣ ਤੇ ਸਪਸ਼ੱਟ ਦੇਖਿਆ ਜਾ ਸਕਦਾ । 1984 ਦੇ ਸਿੱਖ ਦੇ ਕਤਲੇਆਮ ਦੀ ਰਿਪੋਰਟ ਉਸ ਵੇਲੇ ਤੁਰੰਤ ਤੱਥ ਇਕੱਠੇ ਕਰਕੇ ਜਨਤਾ ਵਿੱਚ ਲਜਾਈ ਗਈ ਸੀ । ਇਸ ਕਰਕੇ ਇਹ ਹਿੰਦੂ ਸਿੱਖ ਸਵਾਲ ਨਾ ਹੋ ਕੇ ਸਰਕਾਰੀ ਮਸ਼ੀਨਰੀ ਦੀ ਮਿਲੀਭੁਗਤ, ਰਾਸ਼ਟਰੀ ਤੇ ਅੰਤਰਰਾਸ਼ਟਰੀ ਸ਼ਾਜਿਸ਼ ਨਾਲ ਅੰਜਾਮ ਦਿੱਤਾ ਕਤਲੇਆਮ ਸੀ। ਇਸ ਰਿਪੋਰਟ ਬਾਰੇ ਦਿੱਤੇ ਗਏ ਤੱਥ ਪੰਜਾਬ ਨੂੰ ਹੋਰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾਉਣ ਦਾ ਵਸੀਲਾ ਵੀ ਬਣ ਸਕੇ । ਦੂਜੇ ਐਡੀਸ਼ਨ ਵਿੱਚ ਜਰਨਲਿਸਟ ਭਾਰਤ ਡੋਗਰਾ ਦੀ ਰਿਪੋਰਟ ਵੀ ਸ਼ਾਮਿਲ ਕੀਤੀ ਗਈ । ਜਿਸ ਨੇ ਸਪਸ਼ਟ ਕੀਤਾ ਕਿ ਕਿਵੇਂ ਗੈਰ ਸਿੱਖਾਂ ਨੇ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ਸਿੱਖਾਂ ਦੀ ਰੱਖਿਆ ਕੀਤੀ ਇਸ ਰਿਪੋਰਟ ਦੀ ਵਿਆਪਕ ਮੰਗ ਨੂੰ ਮੁੱਖ ਰੱਖ ਕੇ ਦੁਬਾਰਾ ਛਾਪਿਆ ਜਾ ਰਿਹਾ ਤਾਂ ਉਸ ਅਸਲੀਅਤ ਅਤੇ ਤੱਥ ਤੱਥ ਹਮੇਸ਼ਾ ਯਾਦ ਰਹਿਣ ਕਿ ਇਹ ਇੱਕ ਫਿਰਕੇ ਅਤੇ ਉਸ ਨਾਲ ਬੇਇਨਸਾਫੀ ਦੀ ਗੱਲ ਨਾ ਹੋ ਕੇ ਹਰ ਬੇਇਨਸਾਫੀ ਤੇ ਜਮਹੂਰੀ ਹੱਕਾਂ ਤੇ ਹਮਲਿਆਂ ਨੂੰ ਠੱਲ ਪਾਉਣ ਦਾ ਸਵਾਲ ਹੈ। ਇਹ ਜਰੂਰੀ ਹੈ ਕਿ ਚੇਤੰਨ ਤੇ ਸਾਂਝੇ ਹਮਲੇ ਨਾਲ ਇਹ ਨਿਰੰਤਰ ਹਮਲਿਆਂ ਦਾ ਮੁਕਾਬਲਾ ਕੀਤਾ ਜਾਵੇ ਆਸ ਹੈ ਕਿ ਪਾਠਕ ਇਹ ਇਤਿਹਾਸਿਕ ਦਸਤਾਵੇਜ ਸਮਝਣ ਤੇ ਸੋਚਣ ਲਈ ਲਾਹੇਵੰਦ ਹੋਵੇ ,-ਜਗਮੋਹਨ ਸਿੰਘ






Reviews
There are no reviews yet.