Description
ਜੋਗੀਆਂ ਦੀ ਧੀ / Jogian Di Dhee
ਵੀਨਾ ਵਰਮਾ
ਵੀਨਾ ਵਰਮਾ ਪੰਜਾਬੀ ਸਾਹਿਤ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਕਹਾਣੀਕਾਰ ਹੈ । ਰਾਜੇ ਦੀ ਘੋੜੀ ਦੇ ਸੂਣ ਵਾਂਗ ਪਾਠਕ ਉਸਦੀਆਂ ਕਹਾਣੀਆਂ ਦੀ ਬੜੀ ਬੇਸਬਰੀ ਅਤੇ ਚਾਅ ਨਾਲ ਉਡੀਕ ਕਰਦੇ ਰਹਿੰਦੇ ਹਨ ਪਰ ਉਹ ਕਦੇ ਕਦੇ ਹੀ ਲਿਖਦੀ ਹੈ । ਆਪਣੀ ਆਜ਼ਾਦ ਸੋਚ ਅਤੇ ਜ਼ੁਰਤ ਕਾਰਨ ਉਸਨੇ ਇਹੋ ਜਿਹੀਆਂ ਦਲੇਰ ਕਹਾਣੀਆਂ ਲਿਖੀਆਂ ਹਨ ਜਿੰਂਨ੍ਹਾਂ ਨਾਲ ਸਾਹਿਤ ਜਗਤ ਵਿੱਚ ਤਰਥੱਲੀ ਮੱਚ ਗਈ। ਵੱਡੇ ਵੱਡੇ ਸਾਹਿਤਕਾਰਾਂ ਨੇ ਉਸ ਦੀ ਕਲਮ ਦਾ ਲੋਹਾ ਮੰਨਿਆ ਅਤੇ ਉਸਨੂੰ ਪੰਜਾਬੀ ਸਾਹਿਤ ਦੀ ਨਵੀਂ ਪ੍ਰਾਪਤੀ ਦੱਸਿਆ । ਜਿੰਨੀਆਂ ਚਰਚਾ ਉਸਦੀਆਂ ਕਹਾਣੀਆਂ ਦੀ ਹੋਈ ਸ਼ਾਇਦ ਹੀ ਕਿਸੇ ਹੋਰ ਲੇਖਕ ਦੇ ਹਿੱਸੇ ਆਈ ਹੋਵੇ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੀਨਾ ਵਰਮਾ ਨੇ ਪੰਜਾਬੀ ਕਹਾਣੀ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ । ਉਸਦੀਆਂ ਕਹਾਣੀਆਂ ਕਹਾਣੀ ਕਲਾ ਦਾ ਸਿਖਰ ਛੋਹਦੀਆਂ ਹਨ । ਉਹ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਪਾਠਕਾਂ ‘ਚ ਹਰਮਨ ਪਿਆਰੀ ਬਣੀ ਵੀਨਾ ਵਰਮਾ ਨੇ ਆਪਣੀ ਕਲਮ ਨਾਲ ਉਨਾਂ ਅਛੂਤੇ ਮਸਲਿਆਂ ਨੂੰ ਛੋਹਿਆ ਜਿਨਾਂ ਬਾਰੇ ਪਹਿਲਾਂ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ । ਲਿਖਣ ਕਲਾ ਦੇ ਨਾਲ ਹੀ ਸਰਬ ਸੰਪੰਨ ਵੀਨਾ ਨੇ ਮਰਦ ਤੇ ਔਰਤਾਂ ਵਿਚਕਾਰਲੇ ਪਾੜੇ ਨੂੰ ਖਤਮ ਕਰ ਦਿੱਤਾ ਅਤੇ ਮਰਦ ਪ੍ਰਧਾਨ ਲੇਖਕ ਸਮਾਜ ਵਿੱਚ ਆਪਣੀ ਕਲਮ ਨਾਲ ਸਫਲਤਾ ਦੇ ਨਵੇਂ ਝੰਡੇ ਗੱਡੇ । ਇਹ ਖਾੜਕੂ ਕਹਾਣੀਕਾਰ ਨੇ ਆਪਣੀ ਰਚਨਾ ਵਿੱਚ ਇਹੋ ਜਿਹੇ ਚਿੰਨ ਸ਼ਬਦਾਵਲੀ ਬੋਲੀ ਤੇ ਸ਼ੈਲੀ ਵਰਤੀ ਜੋ ਆਮ ਪੰਜਾਬ ਦੇ ਧੁਰ ਸਿੱਧੀ ਅੰਦਰ ਉਤਰ ਗਈ ਸਾਡੇ ਸਮਾਜ ਵਿੱਚ ਵਰਜਿਤ ਵਿਸ਼ੇ ਜਿਨਸੀ ਸੰਬੰਧਾਂ ਬਾਰੇ ਜਿਸ ਨਿਡਰਤਾ ਅਤੇ ਸਰਲਤਾ ਨਾਲ ਵੀਨਾ ਨੇ ਲਿਖਿਆ ਉਹਦੀ ਤੁਲਨਾ ਉਰਦੂ ਦੇ ਮਹਾਨ ਕਹਾਣੀਕਾਰ ਸੁਆਦਤ ਮੰਟੋ ਨਾਲ ਕੀਤੀ ਗਈ .






Reviews
There are no reviews yet.