ਜੁੱਤੀ ਕਸੂਰੀ / Jutti Kasoori

350.00

ਮੇਰੀ ਜਾਚੇ ਯਾਦਵਿੰਦਰ ਸਿੰਘ ਤਪਾ ਨੇ ਲੰਮੇ ਸਮੇਂ ਬਾਅਦ ਮੌਲਿਕ ਸਿਰਜਣਾ ਦੀ ਖੜੋਤ ਨੂੰ ਹਰਕਤ ਦਿੱਤੀ ਹੈ। ਮੇਰੀ ਜਾਣਕਾਰੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਉਹ ਸਾਹਿਤਿਕ ਹਲਕਿਆਂ ਵਿੱਚ ਕਿਸੇ ਲਈ ਅੱਖ ਦੀ ਰੜਕ ਨਹੀਂ ਬਣਿਆ । ਹੁਣ ਉਸਨੇ ਆਪਣੇ ਨਵੇਂ ਨਾਵਲ ‘ਜੁੱਤੀ ਕਸੂਰੀ’ ਰਾਹੀਂ ਨਾਲ ਪੱਤਰਕਾਰੀ ਦੇ ਪਾਣੀਆਂ ਵਿੱਚ ਹਲਚਲ ਪੈਦਾ ਕੀਤੀ ਹੈ। ਕਸੂਰੀ ਜੁੱਤੀ ਧੌੜੀ ਦੀ ਹੋਵੇ , ਤਿੱਲੇ ਦੀ ਕੱਢੀ ਹੋਵੇ ਜਾਂ ਚਾਂਦੀ ਦੀ ਹੋਵੇ ਜੇ ਮੇਚ ਨਾ ਹੋਵੇ ਤਾਂ ਤੰਗ ਹੀ ਕਰਦੀ ਹੈ । ਇਹ ਕਥਾ ਬ੍ਰਿਤਾਂਤ ਵਿੱਚ ਅਜਿਹੀਆਂ ਕੁਝ ਜੁੱਤੀਆਂ ਦੀ ਝਲਕ ਪੈਂਦੀ ਹੈ । ਨਾਵਲ ਵਿੱਚ ਪੱਤਰਕਾਰਾਂ , ਖੇਤਰੀ ਇੰਚਾਰਜਾਂ ਅਤੇ ਅਖਬਾਰੀ ਮੁੱਖ ਦਫਤਰਾਂ ਦੀ ਜੋ ਦਸ਼ਾ ਯਾਦਵਿੰਦਰ ਨੇ ਬਿਆਨ ਕੀਤੀ ਹੈ । ਉਹ ਉਹੀ ਲੇਖਕ ਕਹਿ ਸਕਦਾ ਜਿਸ ਨੂੰ ਇਸ ਵਰਤਾਰੇ ਦੀ ਪੂਰੀ ਜਾਣਕਾਰੀ ਹੋਵੇ । ਊਠ ਦਾ ਬੁੱਲ ਡਿੱਗਣ ਦੀ ਉਡੀਕ ਵਾਂਗ ਕਦੇ ਨਾ ਕਦੇ ਤਾਂ ਭਲੇ ਦਿਨ ਆਉਣਗੇ ਸੋਚ ਕੇ ਪੱਤਰਕਾਰੀ ਦੀ ਕਸੂਰੀ ਜੁੱਤੀ ਨੂੰ ਜੀਅ ਵੀ ਨਹੀਂ ਕਰਦਾ ਸੁੱਟਣ ਨੂੰ ਅਤੇ ਪਹਿਨੀ ਵੀ ਨਹੀਂ ਜਾਂਦੀ , ਇਹ ਤਾਂ ਤੁਰਨਾ ਹੀ ਪੈਂਦਾ ਹੈ, ਭਾਵੇਂ ਪੈਰ ਛਾਲੇ ਛਾਲੇ ਹੋ ਜਾਣ । ਨਾਵਲ ਰੌਚਕ ਹੈ ਯਾਦਵਿੰਦਰ ਨੇ ਪੱਤਰਕਾਰੀ ਦੀਆਂ ਦੁਸ਼ਵਾਰੀਆਂ ਨੂੰ ਸਾਹਸ ਨਾਲ ਉਜਾਗਰ ਕੀਤਾ ਹੈ।- ਬਲਦੇਵ ਸਿੰਘ ਸੜਕਨਾਮਾ  

Description

ਜੁੱਤੀ ਕਸੂਰੀ
ਇੱਕ ਇਮਾਨਦਾਰ ਪੱਤਰਕਾਰ ਦੀ ਦਾਸਤਾਨ
ਭ੍ਰਿਸ਼ਟ ਸਿਸਟਮ ਦੇ ਦਰਦ ਵਿੱਚ ਇਮਾਨਦਾਰੀ ਦੀ ਕੀਮਤ
ਯਾਦਵਿੰਦਰ ਸਿੰਘ ਤਪਾ
ਇਮਾਨਦਾਰੀ ਸਭ ਤੋਂ ਵੱਡੀ ਕੀਮਤ ਮੰਗਦੀ ਹੈ
ਮੇਰੀ ਜਾਚੇ ਯਾਦਵਿੰਦਰ ਸਿੰਘ ਤਪਾ ਨੇ ਲੰਮੇ ਸਮੇਂ ਬਾਅਦ ਮੌਲਿਕ ਸਿਰਜਣਾ ਦੀ ਖੜੋਤ ਨੂੰ ਹਰਕਤ ਦਿੱਤੀ ਹੈ। ਮੇਰੀ ਜਾਣਕਾਰੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਉਹ ਸਾਹਿਤਿਕ ਹਲਕਿਆਂ ਵਿੱਚ ਕਿਸੇ ਲਈ ਅੱਖ ਦੀ ਰੜਕ ਨਹੀਂ ਬਣਿਆ । ਹੁਣ ਉਸਨੇ ਆਪਣੇ ਨਵੇਂ ਨਾਵਲ ‘ਜੁੱਤੀ ਕਸੂਰੀ’ ਰਾਹੀਂ ਨਾਲ ਪੱਤਰਕਾਰੀ ਦੇ ਪਾਣੀਆਂ ਵਿੱਚ ਹਲਚਲ ਪੈਦਾ ਕੀਤੀ ਹੈ। ਕਸੂਰੀ ਜੁੱਤੀ ਧੌੜੀ ਦੀ ਹੋਵੇ , ਤਿੱਲੇ ਦੀ ਕੱਢੀ ਹੋਵੇ ਜਾਂ ਚਾਂਦੀ ਦੀ ਹੋਵੇ ਜੇ ਮੇਚ ਨਾ ਹੋਵੇ ਤਾਂ ਤੰਗ ਹੀ ਕਰਦੀ ਹੈ । ਇਹ ਕਥਾ ਬ੍ਰਿਤਾਂਤ ਵਿੱਚ ਅਜਿਹੀਆਂ ਕੁਝ ਜੁੱਤੀਆਂ ਦੀ ਝਲਕ ਪੈਂਦੀ ਹੈ । ਨਾਵਲ ਵਿੱਚ ਪੱਤਰਕਾਰਾਂ , ਖੇਤਰੀ ਇੰਚਾਰਜਾਂ ਅਤੇ ਅਖਬਾਰੀ ਮੁੱਖ ਦਫਤਰਾਂ ਦੀ ਜੋ ਦਸ਼ਾ ਯਾਦਵਿੰਦਰ ਨੇ ਬਿਆਨ ਕੀਤੀ ਹੈ । ਉਹ ਉਹੀ ਲੇਖਕ ਕਹਿ ਸਕਦਾ ਜਿਸ ਨੂੰ ਇਸ ਵਰਤਾਰੇ ਦੀ ਪੂਰੀ ਜਾਣਕਾਰੀ ਹੋਵੇ । ਊਠ ਦਾ ਬੁੱਲ ਡਿੱਗਣ ਦੀ ਉਡੀਕ ਵਾਂਗ ਕਦੇ ਨਾ ਕਦੇ ਤਾਂ ਭਲੇ ਦਿਨ ਆਉਣਗੇ ਸੋਚ ਕੇ ਪੱਤਰਕਾਰੀ ਦੀ ਕਸੂਰੀ ਜੁੱਤੀ ਨੂੰ ਜੀਅ ਵੀ ਨਹੀਂ ਕਰਦਾ ਸੁੱਟਣ ਨੂੰ ਅਤੇ ਪਹਿਨੀ ਵੀ ਨਹੀਂ ਜਾਂਦੀ , ਇਹ ਤਾਂ ਤੁਰਨਾ ਹੀ ਪੈਂਦਾ ਹੈ, ਭਾਵੇਂ ਪੈਰ ਛਾਲੇ ਛਾਲੇ ਹੋ ਜਾਣ । ਨਾਵਲ ਰੌਚਕ ਹੈ ਯਾਦਵਿੰਦਰ ਨੇ ਪੱਤਰਕਾਰੀ ਦੀਆਂ ਦੁਸ਼ਵਾਰੀਆਂ ਨੂੰ ਸਾਹਸ ਨਾਲ ਉਜਾਗਰ ਕੀਤਾ ਹੈ।- ਬਲਦੇਵ ਸਿੰਘ ਸੜਕਨਾਮਾ  

Reviews

There are no reviews yet.

Be the first to review “ਜੁੱਤੀ ਕਸੂਰੀ / Jutti Kasoori”

Your email address will not be published. Required fields are marked *