Description
ਜ਼ਿੰਦਗੀ ਗੁਲਜ਼ਾਰ ਹੈ / Zindgi Gulzar Hai
ਉਮੇਰਾ ਅਹਿਮਦ
ਅਨੁਵਾਦ ਸੰਦੀਪ ਰਾਣਾ
ਕੁਝ ਲੋਕ ਜ਼ਿੰਦਗੀ ਦੇ ਦਿੱਤੇ ਦਰਦ ਨੂੰ ਖੁੱਲ੍ਹੇ ਹੱਥੀ ਲੈਂਦੇ ਹਨ ਤੇ ਕੁਝ ਉਸਨੂੰ ਮੁੱਠੀ ਵਿੱਚ ਬੰਦ ਕਰਕੇ ਅੱਗੇ ਤੁਰਦੇ ਰਹਿੰਦੇ ਹਨ।
ਕਸ਼ਫ਼ ਮੁਰਤਜਾ ਦੂਜੀ ਕਿਸਮ ਦੀ ਔਰਤ ਸੀ । ਉਹਦੀ ਜ਼ਿੰਦਗੀ ਵਿੱਚ ਨਾ ਸੌਖ ਸੀ , ਨਾ ਸਕੂਨ । ਪਰ ਉਹਦੀ ਖੁਦਾਰੀ ਅਤੇ ਮਿਹਨਤ ਉਸ ਦਾ ਸਭ ਤੋਂ ਵੱਡਾ ਸਰਮਾਇਆ ਸੀ। ਉਸਨੇ ਕਦੇ ਕਿਸੇ ਤੋਂ ਹਮਦਰਦੀ ਨਹੀਂ ਮੰਗੀ ਉਹ ਸਿਰਫ ਆਪਣਾ ਹੱਕ ਚਾਹੁੰਦੀ ਸੀ । ਫਿਰ ਜਰੂਨ ਆਇਆ ਅਮੀਰੀ। ਆਤਮ ਵਿਸ਼ਵਾਸ ਅਤੇ ਉਹ ਸੌਖ ਜੋ ਕਸ਼ਫ਼ ਨੇ ਕਦੇ ਜਾਣੀ ਹੀ ਨਹੀਂ ਸੀ । ਪਰ ਉਹਦੇ ਵਿੱਚ ਚਮਕ ਦਮਕ ਵਾਲੇ ਘਰ ਵਿੱਚ ਇੱਕ ਕਮੀ ਸੀ , ਰਿਸ਼ਤਿਆਂ ਦੀ ਉਸ ਨਿੱਘ ਦੀ ਕਮੀ , ਜੋ ਪੈਸਾ ਨਹੀਂ ਦੇ ਸਕਦਾ ਸੀ। ਦੋ ਅਜਿਹੇ ਇਨਸਾਨ ਜਿਹਨਾਂ ਦੀਆਂ ਦੁਨੀਆਂ ਬਿਲਕੁਲ ਅਲੱਗ ਸਨ। ਜਿੰਨ੍ਹਾਂ ਦੇ ਰਾਹ ਕਦੇ ਮਿਲਣੇ ਨਹੀਂ ਸਨ ਪਰ ਮਿਲ ਗਏ ਅਤੇ ਜਦੋਂ ਦੋ ਵੱਖਰੀਆਂ ਜਿੰਦਗੀਆਂ ਇੱਕ ਛੱਤ ਹੇਠ ਆਉਂਦੀਆਂ ਹਨ ਤਾਂ ਸਿਰਫ ਮੁਹੱਬਤ ਕਾਫੀ ਨਹੀਂ ਹੁੰਦੀ। ਸ਼ੁਕਰ, ਸਬਰ ਅਤੇ ਆਪਣੇ ਆਪ ਨੂੰ ਬਦਲਣ ਦੀ ਹਿੰਮਤ ਚਾਹੀਦੀ ਹੈ ।
ਉਮੇਰਾ ਅਹਿਮਦ ਦਾ ਇਹ ਦਿਲ ਟੁੰਬਵਾਂ ਨਾਵਲ ਸਾਨੂੰ ਦੱਸਦਾ ਕਿ ਜ਼ਿੰਦਗੀ ਦੀ ਅਸਲ ਖੂਬਸੂਰਤੀ ਉਦੋਂ ਨਜ਼ਰ ਆਉਂਦੀ ਹੈ ਜਦੋਂ ਅਸੀਂ ਸਿਰਫ ਆਪਣੀਆਂ ਕੰਧਾਂ ਢਾਹ ਕੇ ਰੱਬ ਉੱਤੇ ਭਰੋਸਾ ਕਰਨਾ ਸਕਦੇ ਹਾਂ, ਕਿਉਂਕਿ ਗੁਲਜ਼ਾਰ ਸਿਰਫ ਉਹੀ ਜ਼ਿੰਦਗੀ ਹੁੰਦੀ ਜੋ ਸ਼ੁਕਰ ਅਤੇ ਸਬਰ ਨਾ ਭਰੀ ਹੋਏ।
ਜਿੰਦਗੀ ਗੁਲਜਾਰ ਹੈ ਟੁੱਟੇ ਦਿਲਾਂ , ਜੱਦੀ ਰੂਹਾਂ ਅਤੇ ਉਹਨਾਂ ਸਭ ਲਈ ਜੋ ਜ਼ਿੰਦਗੀ ਦੇ ਔਖੇ ਪਲਾਂ ਵਿੱਚ ਵੀ ਆਸ ਨਹੀਂ ਛੱਡਦੇ ਅਤੇ ਯਕੀਨ ਕਰਦੇ ਹਨ ਕਿ ਬਹਾਰ ਆਵੇਗੀ .






Reviews
There are no reviews yet.