Description
ਭਾਈ ਵੀਰ ਸਿੰਘ
ਗੁਰੂ ਬਾਲਮ ਸਾਖੀਆਂ ਭਾਈ ਵੀਰ ਸਿੰਘ ਦੀ ਪ੍ਰੇਰਨਾਦਾਇਕ ਰਚਨਾ ਹੈ । ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸਾਖੀਆਂ ਨੂੰ ਸਰਲ ਰਸਭਰੀ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ । ਇਹ ਸਾਖੀਆਂ ਗੁਰੂ ਸਾਹਿਬ ਦੇ ਜੀਵਨ , ਉਹਨਾਂ ਦੀ ਵਿਲੱਖਣ ਸੋਚ , ਦਇਆ , ਨਿਮਰਤਾ ਤੇ ਮਨੁੱਖਤਾ ਪ੍ਰਤੀ ਅਥਾਹ ਪਿਆਰ ਦੇ ਨਾਲ ਪਾਠਕਾਂ ਦੀ ਜਾਣ ਪਛਾਣ ਕਰਾਉਂਦੀਆਂ ਹਨ । ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਅਤੇ ਉਪਦੇਸ਼ਾਂ ਰਾਹੀਂ ਮਨੁੱਖ ਨੂੰ ਸੱਚ ,ਸੇਵਾ ,ਸਿਮਰਨ, ਮਿਹਨਤ ਅਤੇ ਸੱਚੀ ਵਾਲਤਾ ਦਾ ਸਾਂਝੀਵਾਲਤਾ ਦਾ ਮਾਰਗ ਦਿਖਾਇਆ । ਉਹਨਾਂ ਨੇ ਜਾਤ-ਪਾਤ , ਊਚ-ਨੀਚ, ਵਹਿਮ-ਭਰਮ ‘ਤੇ ਸਮਾਜਿਕ ਭੇਦ-ਭਾਵ ਤੋਂ ਉੱਪਰ ਉੱਠ ਕੇ ਹਰ ਮਨੁੱਖ ਨੂੰ ਬਰਾਬਰ ਸਮਝਣ ਦਾ ਸੰਦੇਸ਼ ਦਿੱਤਾ । ਪੁਸਤਕ ਵਿੱਚ ਦਰਜ ਸਾਖੀਆਂ ਇਹਨਾਂ ਉੱਚੇ ਜੀਵਨ ਮੁੱਲਾਂ ਨੂੰ ਬੱਚਿਆਂ ਅਤੇ ਨੌਜਵਾਨਾਂ ਤੱਕ ਬਹੁਤ ਹੀ ਸਹਿਜ ਢੰਗ ਨਾਲ ਪਹੁੰਚਾਉਂਦੀਆਂ ਹਨ। ਭਾਈ ਵੀਰ ਸਿੰਘ ਜੀ ਦੀ ਲਿਖਤ ਦੀ ਖਾਸੀਅਤ ਇਹ ਹੈ ਕਿ ਉਹ ਗੰਭੀਰ ਅਧਿਆਤਮਕ ਅਤੇ ਨੈਤਿਕ ਵਿਚਾਰਾਂ ਨੂੰ ਵੀ ਕਥਾ ਦੇ ਰਸ ਨਾਲ ਜੋੜ ਕੇ ਪਾਠਕਾਂ ਦੇ ਮਨ ਵਿੱਚ ਉਤਾਰ ਦਿੰਦੇ ਹਨ ਇਸ ਲਈ ਇਹ ਪੁਸਤਕ ਕੇਵਲ ਧਾਰਮਿਕ ਸਾਖੀਆਂ ਦਾ ਸੰਗ੍ਰਹਿ ਨਹੀਂ ਸਗੋਂ ਬਾਲ ਮਨਾਂ ਵਿੱਚ ਸੱਚਾਈ ਦਇਆ ਨਿਸ਼ਕਾਮ ਸੇਵਾ ਨਿਮਰਤਾ ਮਿਹਨਤ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਪੈਦਾ ਕਰਨ ਵਾਲੀ ਰਚਨਾ ਵੀ ਹੈ |






Reviews
There are no reviews yet.