ਕਾਫੀਆਂ ਬੁੱਲੇ ਸ਼ਾਹ / Kafian Bulleh Shah

249.00

ਚੜ੍ਹਦੇ ਸੂਰਜ ਢਲਦੇ ਦੇਖੇ
ਬੁਝਦੇ ਦੀਵੇ ਬਲਦੇ ਦੇਖੇ
ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚਲਦੇ ਦੇਖੇ
ਜਿਨਾਂ ਦਾ ਨਾ ਜੱਗ ਤੇ ਕੋਈ ਉਹ ਵੀ ਪੁੱਤਰ ਪਲਦੇ ਦੇਖੇ
ਉਹਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚਲਦੇ ਦੇਖੇ
ਲੋਕੀ ਕਹਿੰਦੇ ਦਾਲ ਨਹੀਂ ਗਲਦੀ ਮੈਂ ਤਾਂ ਪੱਥਰ ਗਲ ਦੇ ਦੇਖੇ
ਜਿੰਨ੍ਹਾਂ ਕਦਰ ਨਾ ਕੀਤੀ ਰੱਬ ਦੀ ਬੁੱਲ੍ਹਿਆ ਖਾਲੀ ਹੱਥ ਉਹ ਮਲਦੇ ਦੇਖੇ

Description

ਬੁੱਲੇ ਸ਼ਾਹ ਪੰਜਾਬ ਦਾ ਪ੍ਰਸਿੱਧ ਸੂਫੀ ਦਰਵੇਸ਼ ਤੇ ਮਹਾਨ ਸੂਫੀ ਕਵੀ ਹੈ। ਬੁੱਲੇ ਸ਼ਾਹ ਜੀ ਦਾ ਜਨਮ 1680 ਨੂੰ ਲਾਹੌਰ ਦੇ ਸ਼ਹਿਰ ਕਸੂਰ ਦੇ ਨੇੜੇ ਪਿੰਡ ਪਾਂਡੋਕੇ ਵਿਖੇ ਹੋਇਆ । ਉਹਨਾਂ ਦੇ ਪਿਤਾ ਦਾ ਨਾਮ ਸਖੀ ਮੁਹੰਮਦ ਦਰਵੇਸ਼ ਸੀ। ਉਹਨਾਂ ਦੇ ਪਿਤਾ ਜੀ ਦੀਨੀ ਇਲਮ ਦੇ ਪ੍ਰਸਿੱਧ ਵਿਦਵਾਨ ਸਨ । ਬੁੱਲੇ ਸ਼ਾਹ ਨੇ ਮੁੱਢਲੀ ਵਿੱਦਿਆ ਪਿਤਾ ਜੀ ਪਾਸੋਂ ਹੀ ਪ੍ਰਾਪਤ ਕੀਤੀ । ਬੁੱਲ੍ਹਾ ਵੱਡਾ ਹੋਣ ਤੇ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਕਸੂਰ ਸ਼ਹਿਰ ਜਾ ਕੇ ਹਜ਼ਰਤ ਗੁਲਾਮ ਮਰਤਜਾ ਦਾ ਸ਼ਗਿਰਦ ਬਣ ਗਿਆ । ਬੁੱਲੇ ਸ਼ਾਹ ਦਾ ਅਸਲ ਨਾ ਅਬਦੁੱਲਾ ਸੀ ਜੋ ਅੱਗੇ ਜਾ ਕੇ ਬੁੱਲ੍ਹਾ ਸ਼ਾਹ ਬਾਬਾ ਬੁੱਲੇ ਸ਼ਾਹ ਬਣ ਗਿਆ । ਜਦ ਬੁੱਲੇ ਸ਼ਾਹ ਨੇ 1758 ਨੂੰ ਕਸੂਰ ਵਿਖੇ ਆਖ਼ਰੀ ਸਾਹ ਲਏ ਤਾਂ ਉੱਥੇ ਮੌਲਾਨਾ ਨੇ ਬੁੱਲੇ ਸ਼ਾਹ ਨੂੰ ਕਾਫਿ਼ਰ ਘੋਸ਼ਿਤ ਕਰ ਦਿੱਤਾ ਸੀ

Reviews

There are no reviews yet.

Be the first to review “ਕਾਫੀਆਂ ਬੁੱਲੇ ਸ਼ਾਹ / Kafian Bulleh Shah”

Your email address will not be published. Required fields are marked *