Description
ਆਪਣੇ ਹੀ ਲੋਕਾਂ ਖਿਲਾਫ ਜੰਗ
ਅਰੁੰਧਤੀ ਰਾਏ
ਅਨੁਵਾਦ ਤੇ ਸੰਪਾਦਨ ਬੂਟਾ ਸਿੰਘ
2008 ਵਿੱਚ ਪਲਾਨਿੰਗ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਮਾਹਿਰਾਂ ਦੇ ਇੱਕ ਗਰੁੱਪ ਨੇ ਇੱਕ ਰਿਪੋਰਟ ਪੇਸ਼ ਕੀਤੀ ਜਿਸ ਦਾ ਨਾਂ ਸੀ ‘ਅੱਤਵਾਦ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਵਿਕਾਸ ਦੀਆਂ ਚੁਣੌਤੀਆਂ’ ਇਸ ਵਿੱਚ ਕਿਹਾ ਗਿਆ ਕਿ ਨਕਸਲੀ ਮਾਓਵਾਦੀ ਲਹਿਰ ਨੂੰ ਇੱਕ ਸਿਆਸੀ ਲਹਿਰ ਦੇ ਤੌਰ ਤੇ ਤਸਲੀਮ ਕੀਤਾ ਜਾਣਾ ਚਾਹੀਦਾ , ਜਿਸ ਦਾ ਬੇਜ਼ਮੀਨਿਆਂ , ਗਰੀਬ ਕਿਸਾਨਾਂ ਅਤੇ ਆਦਿ ਵਾਸੀਆਂ ਵਿੱਚ ਮਜਬੂਤ ਆਧਾਰ ਹੈ। ਇਸ ਦੀ ਉਠਾਣ ਅਤੇ ਵਾਧੇ ਨੂੰ ਉਹਨਾਂ ਸਮਾਜਿਕ ਹਾਲਾਤ ਤੇ ਤਜਰਬਿਆਂ ਦੇ ਪ੍ਰਸੰਗ ਵਿੱਚ ਰੱਖ ਕੇ ਹੀ ਦੇਖਿਆ ਜਾਣਾ ਚਾਹੀਦਾ , ਜਿਸ ਵਿੱਚ ਇਸ ਲਹਿਰ ਚ ਸ਼ਾਮਿਲ ਲੋਕ ਵਿਚਰੇ ਹਨ। ਇਹਨਾਂ ਹਾਲਾਤ ਦੀ ਵਿਸ਼ੇਸ਼ਤਾ ਇਹ ਹੈ ਕਿ ਰਾਜ ਦੀਆਂ ਨੀਤੀਆਂ ਅਤੇ ਇਸ ਦੀ ਕਾਰਗੁਜ਼ਾਰੀ ਵਿੱਚ ਵੱਡਾ ਪਾੜਾ ਮੌਜੂਦ ਹੈ , ਭਾਵੇਂ ਕਿ ਮਾਓਵਾਦੀਆਂ ਦੀ ਲੰਬੇ ਸਮੇਂ ਦੀ ਯੁੱਧ ਨੀਤੀ ਤਾਕਤ ਦੇ ਜ਼ੋਰ ਨਾਲ ਰਾਜ ਸੱਤਾ ਹਾਸਲ ਕਰਨ ਦੀ ਹੈ ਪਰ ਬੁਨਿਆਦੀ ਤੌਰ ਤੇ ਉਹਨਾਂ ਦੀ ਰੋਜ਼ ਮੁਰਾ ਸਮਾਜੀ ਇਨਸਾਫ ਬਰਾਬਰੀ ਬਚਾਓ ਸੁਰੱਖਿਆ ਅਤੇ ਸਥਾਨਕ ਵਿਕਾਸ ਦੀ ਲੜਾਈ ਵਜੋਂ ਦੇਖੀ ਜਾਣੀ ਚਾਹੀਦੀ ਹੈ ਅਤੇ ਇਹ ਸਭ ਤੋਂ ਵੱਡੇ ਅੰਦਰੂਨੀ ਖਤਰੇ ਤੋਂ ਕਿਤੇ ਅਗਾਂਹ ਦੀ ਗੱਲ ਹੈ । ‘ਜੋ ਮੈਂ ਕਰਦੀ ਸਾਂ ਜੋ ਮੈਂ ਲਿਖਦੀ ਹਾਂ , ਜੋ ਮੈਂ ਲਿਖਦੀ ਹਾਂ ਮੈਂ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਂਦੀ ਮੈਂ ਕੋਈ ਬੈਂਕਰ ਜਾਂ ਅਕਾਊਂਟੈਂਟ ਨਹੀਂ ਆ , ਮੈਂ ਮਹਿਸੂਸ ਕਰਦੀ ਹਾਂ ਕਿ ਅੱਜ ਉਹ ਸਮਾਂ ਜਦੋਂ ਤੁਹਾਨੂੰ ਸਿਆਸੀ ਪੱਧਰ ਤੇ ਵੱਢ ਮਰਨਾ ਚਾਹੀਦਾ ਅਤੇ ਮੈਂ ਅਜਿਹਾ ਹੀ ਕੀਤਾ -ਅਰੁੰਧਤੀ ਰਾਏ






Reviews
There are no reviews yet.