Description
ਅਨਮੋਲ ਮੋਤੀ / Anmol Moti
-ਜੋਨ ਸਟੇਨਬੈਕ
ਅਨੁਵਾਦਕ ਨਿਰਮਲਜੀਤ ਸਿੰਘ
ਨੋਬਲ ਪੁਰਸਕਾਰ ਨਾਲ ਸਨਮਾਨਤ ਲੇਖਕ ਜੋਨ ਸਟੇਨਬੈਕ ਨੂੰ ਵਿਸ਼ਵ ਦੇ ਮਹਾਨਤਮ ਨਾਵਲਕਾਰਾਂ ਦੀ ਪਹਿਲੀ ਕਤਾਰ ਵਿੱਚ ਮਾਣਮੱਤਾ ਸਥਾਨ ਹਾਸਲ ਹੈ । ਉਹਨਾਂ ਨੇ ‘ਦਾ ਗ੍ਰੇਪਸ ਆਫ ਰਾਥ, ਈਸਟ ਆਫ ਈਡਨ , ਆਫ ਮਾਈਸ ਐਂਡ ਮੈਨ ਕੈਨਰੀ ਹੋ ਅਤੇ ਪਰਲ ਵਰਗੇ ਸ਼ਾਹਕਾਰ ਨਾਵਲਾਂ ਤੋਂ ਇਲਾਵਾ ਹੋਰ ਦੀ ਕਿੰਨੇ ਹੀ ਨਾਵਲ, ਕਹਾਣੀਆਂ । ਰਿਪੋਤਰਾਜ , ਯਾਤਰਾ ਅਤੇ ਆਲੋਚਨਾਤਮਕ ਲੇਖ ਲਿਖੇ । ਇਹਨਾਂ ਦਾ ਜਨਮ 27 ਫਰਵਰੀ 1902 ਨੂੰ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਸੈਲੀਨਾਸ ਵਿਖੇ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ। ਇਹਨਾਂ ਦਾ ਬਚਪਨ ਪ੍ਰਸ਼ਾਂਤ ਮਹਾਸਾਗਰ ਦੇ ਕੰਡੇ ਪੇਂਡੂ ਵਾਤਾਵਰਨ ਵਿੱਚ ਬੀਤਿਆ । ਇਸ ਪਿਛੋਕੜ ਦੇ ਇਰਦ ਗਿਰਦ ਹੀ ਇਹਨਾਂ ਨੇ ਆਪਣੇ ਨਾਵਲਾਂ – ਕਹਾਣੀਆਂ ਦਾ ਤਾਣਾ ਬਣਾ ਬੁਣਿਆ । ਸਟੇਨਬੈਕ ਦਾ ਇਹ ਨਾਵਲ ਲੋਕ ਕਥਾ ਵਾਂਗ ਬਹੁਤ ਹੀ ਸਹਿਜ ਸਰਲ ਅਤੇ ਦਿਲਚਸਪ ਹੈ । ਇਹਨਾਂ ਦੀ ਭਾਸ਼ਾ ਸ਼ੈਲੀ ਬੇਹੱਦ ਕਾਵਿਮਈ ਹੈ । ਇਹ ਨਾਵਲ ਇੱਕ ਹੀ ਬੈਠਕ ਵਿੱਚ ਬੜੀ ਆਸਾਨੀ ਨਾਲ ਪੜ੍ਹੀ ਜਾਣ ਵਾਲੀ ਰਚਨਾ ਹੈ । ਇਹ ਨਾਵਲ ਸ਼ਾਇਦ ਸਟੈਨ ਬੈਕ ਦਾ ਇੱਕੋ ਇੱਕ ਅਜਿਹਾ ਨਾਵਲਾ ਜੋ ਕੈਲੀਫੋਰਨੀਆ ਦੇ ਪਿਛੋਕੜ ਤੋਂ ਹਟ ਕੇ ਲਿਖਿਆ ਗਿਆ -ਜੰਗ ਬਹਾਦਰ ਸਿੰਘ ਗੋਇਲ






Reviews
There are no reviews yet.