Description
ਅਛੂਤ ਨਾਵਲ -ਮੁਲਕ ਰਾਜ ਆਨੰਦ
ਅਨੁਵਾਦ ਬਲਵੰਤ ਗਾਰਗੀ
ਮੁਲਕ ਰਾਜ ਆਨੰਦ ਅੰਗਰੇਜ਼ੀ ਵਿੱਚ ਲਿਖਣ ਵਾਲੇ ਪ੍ਰਸਿੱਧ ਭਾਰਤੀ ਨਾਵਲਕਾਰਾਂ ਵਿੱਚੋਂ ਹਨ । ਉਹਨਾਂ ਦਾ ਜਨਮ ਪਿਸ਼ਾਵਰ ਵਿੱਚ ਹੋਇਆ । ਉਹਨਾਂ ਨੇ ਲਾਹੌਰ , ਲੰਡਨ ਤੇ ਕੈਂਬਰਿਜ ਦੀਆਂ ਯੂਨੀਵਰਸਿਟੀਆਂ ਤੋਂ ਸਿੱਖਿਆ ਪ੍ਰਾਪਤ ਕੀਤੀ ਤੇ ਕਈ ਸਾਲਾਂ ਤੱਕ ਇੰਗਲੈਂਡ ਵਿੱਚ ਰਹੇ । ਅੰਤ ਵਿੱਚ ਯੁੱਧ ਤੋਂ ਬਾਅਦ ਪੱਛਮੀ ਭਾਰਤ ਦੇ ਇੱਕ ਪਿੰਡ ਵਿੱਚ ਵਸ ਗਏ । ਉਹਨਾਂ ਦੀ ਮੁੱਖ ਚਿੰਤਾ ਭਾਰਤੀ ਸਮਾਜ ਦੇ ਉਸ ਵਰਗ ਲਈ ਰਹੀ ਜਿਸ ਨੂੰ ਹਮੇਸ਼ਾ ਘਟੀਆ ਸਮਝ ਕੇ ਨਕਾਰਿਆ ਗਿਆ ਜਿੰਨ੍ਹਾਂ ਕੋਲ ਜ਼ਾਲਿਮਾਂ ਵਿਰੁੱਧ ਆਪਣਾ ਦਰਦ ਬਿਆਨ ਕਰਨ ਦਾ ਕੋਈ ਤਰੀਕਾ ਨਹੀਂ ਸੀ । ‘ਅਛੂਤ’ ਉਹਨਾਂ ਦੇ ਨਾਵਲ ‘ਅਨਟੱਚੇਬਲ’ ਦਾ ਪੰਜਾਬੀ ਅਨੁਵਾਦ ਹੈ ।
ਕੁਦਰਤ ਨੇ ਸਭ ਨੂੰ ਇੱਕੋ ਜਿਹਾ ਹੀ ਪੈਦਾ ਕੀਤਾ ਹੈ, ਪਰ ਕੁਝ ਅਖੌਤੀ ਲੋਕਾਂ ਨੇ ਆਪਣੇ ਆਪ ਨੂੰ ਉੱਚੇ ਅਤੇ ਦੂਜਿਆਂ ਨੂੰ ਨੀਵੇਂ ਕਹਿ ਕੇ ਉਹਨਾਂ ਨੂੰ ਦਬਾ ਕੇ ਰੱਖਣ ਲਈ ਜਾਤ ਪਾਤ ਦਾ ਢਾਂਚਾ ਬਣਾਇਆ । ਇਹਨਾਂ ਵੱਲੋਂ ਵੀ ਅਜਿਹੇ ਹੀ ਜਾਤ -ਪਾਤ ਦੇ ਚੱਕਰਵਿਊ ਵਿੱਚ ਫਸੇ ਸਮਾਜ ਵੱਲੋਂ ਅਛੂਤ ਕਹੇ ਜਾਂਦੇ ਨੌਜਵਾਨ ਦੀ ਕਹਾਣੀ ਹੈ । ਇਸ ਨਾਵਲ ਦਾ ਪੰਜਾਬੀ ਅਨੁਵਾਦ ਪ੍ਰਸਿੱਧ ਲੇਖਕ ਬਲਵੰਤ ਗਾਰਗੀ ਵੱਲੋਂ ਕੀਤਾ ਗਿਆ । ਗਾਰਗੀ ਪੰਜਾਬੀ ਭਾਸ਼ਾ ਦਾ ਨਾਮਵਰ ਨਾਟਕਕਾਰ, ਨਾਵਲਕਾਰ ਤੇ ਕਹਾਣੀਕਾਰ ਸੀ । ਰੰਗ ਮੰਚ ਦੀ ਉਤਪੱਤੀ ਅਤੇ ਵਿਕਾਸ ਲਈ ਉਸ ਨੂੰ 1762 ਵਿੱਚ ਸਾਹਿਤ ਅਕੈਡਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।






Reviews
There are no reviews yet.