Description
ਫਾਂਸੀ ਅਹਾਤੇ ਤੋਂ / Phasi de Aahate ton
ਯੇਰਵੜਾ ਦੀਆਂ ਔਰਤਾਂ ਨਾਲ ਗੁਜ਼ਾਰਿਆ ਇਕ ਵਰਾ
ਸੁਧਾ ਭਾਰਦਵਾਜ ਅਨੁਵਾਦ ਬੂਟਾ ਸਿੰਘ ਮਹਿਮੂਦਪੁਰ
ਐਡਵੋਕੇਟ ਸੁਧਾ ਭਾਰਦਵਾਜ ਭੀਮਾ-ਕੋਰੇਗਾਓਂ ਕਥਿਤ ਸਾਜ਼ਿਸ਼ ਕੇਸ ‘ਚ ਫਸਾਏ ਸਿਰਮੌਰ ਬੁੱਧੀਜੀਵੀਆਂ/ਹੱਕਾਂ ਦੇ ਕਾਰਕੁਨਾਂ ‘ਚੋਂ ਇਕ ਹੈ। ਨਵੰਬਰ 2018 ਤੋਂ ਲੈ ਕੇ ਫਰਵਰੀ 2020 ਤੱਕ ਯੋਰਵੜਾ ਜੇਲ੍ਹ ਦੇ ਫਾਂਸੀ ਅਹਾਤੇ ‘ਚ ਬੰਦ ਰਹਿਣ ਸਮੇਂ ਉਨ੍ਹਾਂ ਨੇ ਜੇਲ੍ਹ ਜ਼ਿੰਦਗੀ ਦੀ ਕਰੂਰਤਾ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਅਨੁਭਵਾਂ ਨੂੰ ਰੇਖਾ-ਚਿਤਰਾਂ ਦੇ ਰੂਪ ‘ਚ ਕਲਮਬੱਧ ਕੀਤਾ। ਇਹ ਜੇਲ੍ਹ ਜ਼ਿੰਦਗੀ ਬਾਰੇ
ਗਰਮਜੋਸ਼ੀ, ਹਮਦਰਦੀ ਅਤੇ ਖ਼ੁਸ਼ਮਿਜ਼ਾਜੀ ਨਾਲ ਲਿਖੀ ਕਿਤਾਬ ਹੈ। ਇਹ ਸੁਧਾ ਭਾਰਦਵਾਜ ਦਾ ਆਪਣੇ ਨਾਲ ਬੰਦ ਰਹੀਆਂ ਔਰਤਾਂ ਨੂੰ ਸਤਿਕਾਰ ਵੀ ਹੈ ਜਿਨ੍ਹਾਂ ਨੇ ਉਸ ਨੂੰ ਹਰ ਦਿਨ ਇਹ ਸਿਖਾਇਆ ਕਿ ‘ਅਨਿਆਂ ਤੋਂ ਕਿਵੇਂ ਬਚਣਾ ਹੈ, ਕਿਵੇਂ ਆਸਵੰਦ ਰਹਿਣਾ ਹੈ, ਇੱਥੋਂ ਤੱਕ ਕਿ ਸੀਖ਼ਾਂ ਦੇ ਪਿੱਛੇ ਵੀ ਕਿਵੇਂ ਜੀਣਾ, ਪਿਆਰ ਕਰਨਾ, ਲੜਨਾ ਅਤੇ ਹੱਸਦੇ ਰਹਿਣਾ ਹੈ।’
ਵੱਡੇ ਮਹੱਤਵ ਵਾਲੀ ਕਿਤਾਬ – ਅਮ੍ਰਿਤਿਆ ਸੇਨ






Reviews
There are no reviews yet.