Description
ਚੰਗੇਜ਼ ਆਈਤਮਾਤੋਵ ਦਾ ਹਰਮਨ ਪਿਆਰਾ ਨਾਵਲ ‘ਪਹਿਲਾ ਅਧਿਆਪਕ’ ਸਿਰਫ਼ ਇੱਕ ਅਧਿਆਪਕ ਦੇ ਰੂਪ ਵਿੱਚ ਨਾਇਕ ਦੇ ਜੁਝਾਰੂਪਣ ਤੇ ਕੁਰਬਾਨੀ ਦੀ ਹੀ ਕਹਾਣੀ ਨਹੀਂ ਹੈ ਸਗੋਂ ਇਹ ਸਮਾਜਵਾਦ ਰਾਹੀਂ ਸਿਰਜੇ ਨਵੇਂ ਮਨੁੱਖ ਨੂੰ ਚਿੱਤਰਦਾ ਨਾਵਲ ਹੈ। 1917 ਦੇ ਅਕਤੂਬਰ ਇਨਕਲਾਬ ਵਿੱਚ ਹਿੱਸਾ ਲੈਣ ਤੋਂ ਬਾਅਦ ਨਾਇਕ ਆਪਣੇ ਪਿੰਡ ਅਧਿਆਪਨ ਕਰਨ ਲਈ ਮੁੜਦਾ ਹੈ। ਪੁਰਾਣੇ ਸੱਭਿਆਚਾਰ, ਕਦਰਾਂ-ਕੀਮਤਾਂ ਨਾਲ਼ ਲੜਦਾ ਹੈ। ਪੜ੍ਹਨ ਦੇ ਨਾਮ ‘ਤੇ ਉਹ ਖ਼ੁਦ ਬਹੁਤ ਘੱਟ ਜਾਣਦਾ ਹੈ ਪਰ ਇਕ ਸੱਚੀ ਇਨਕਲਾਬੀ ਸਪਿਰਿਟ ਨਾਲ਼ ਉਹ ਪਿੰਡ ਵਿੱਚ ਨਾ ਸਿਰਫ਼ ਸਕੂਲ ਖੜ੍ਹਾ ਕਰਦਾ ਹੈ ਸਗੋਂ ਉਹਦੇ ਪੜ੍ਹਾਏ ਬੱਚੇ ਸਮਾਜਵਾਦ ਦਾ ਭਵਿੱਖ ਵੀ ਰੌਸ਼ਨ ਕਰਦੇ ਹਨ। ਇਨਕਲਾਬ ਤੋਂ ਪਹਿਲਾਂ ਦਾ ਅਨਪੜ੍ਹ-ਗੰਵਾਰ ਰੂਸ ਕਿਵੇਂ ਗਿਣਤੀ ਦੇ ਕੁੱਝ ਹੀ ਸਾਲਾਂ ਵਿੱਚ ਪੜ੍ਹਿਆਂ ਲਿਖਿਆਂ ਦਾ ਰੂਸ ਬਣ ਗਿਆ। ਨਾਵਲ ਉਸੇ ਤਾਕਤ ‘ਤੇ ਕੇਂਦਰਤ ਹੈ ਜਿਸਨੇ ਸਮਾਜਵਾਦ ਵਿੱਚ ਨਵੇਂ ਮਨੁੱਖ ਘੜੇ। ਖਾਸ ਕਰ ਅਧਿਆਪਕਾਂ ਨੂੰ ਇਹ ਨਾਵਲ ਜ਼ਰੂਰ ਪੜ੍ਹਨਾ ਚਾਹੀਦਾ ਹੈ।






Reviews
There are no reviews yet.