Sale!

Udana Baz / ਉੱਡਣਾ ਬਾਜ਼

Original price was: ₹300.00.Current price is: ₹290.00.

ਗੁਰਬਚਨ ਜਦੋਂ ਖੇਡਦਾ ਹੁੰਦਾ ਸੀ ਤਾਂ ਹੋਸਟਲ ਵਿਚ ਗੱਲਾਂ ਚੱਲ ਰਹੀਆਂ ਸਨ: ਡਿਸਕਸ ਥਰੋਅਰ ਬਲਦੇਵ ਸਿੰਘ ਧੜੀ ਦੁੱਧ ਪੀ ਗਿਆ। ਪ੍ਰਦੁੱਮਣ ਸਿੰਘ ਸਾਬਤਾ ਬੱਕਰਾ ਖਾ ਗਿਆ। ਪਰਵੀਨ ਰੂਹ ਅਫ਼ਜ਼ੇ ਦੀ ਸਾਬਤ ਬੋਤਲ ਘੜੇ ’ਚ ਘੋਲ ਕੇ ਪੀ ਗਿਆ। ਸ਼ਾਟ ਪੁੱਟਰ ਜੋਗਿੰਦਰ ਜੋਗੀ ਸਾਰਾ ਕੁਝ ਸਮੇਟ ਗਿਆ। ਗੁਰਬਚਨ ਸਿੰਘ ਕਹਿਣ ਲੱਗਾ, “ਹੋਰ ਥਰੋਅਰਾਂ ਨੇ ਕੀ ਕਰਨਾ ਸੀ? ਕਿਤੇ ਕੱਟੀ ਚੁੰਘ ਲਈ, ਕਿਤੇ ਵੱਛੀ। ਹਰ ਵੇਲੇ ਖਾਣ ’ਚ ਧਿਆਨ। ਏਨਾ ਸ਼ੁਕਰ ਆ ਪਈ ਇਨ੍ਹਾਂ ਅਜੇ ਤੱਕ ਕੋਈ ਐਥਲੀਟ ਨੀ ਖਾਧਾ।” ਉਂਜ ਮਿਲਖਾ ਸਿੰਘ ਦੇ ਮੁਕਾਬਲੇ ਗੁਰਬਚਨ ਸਿੰਘ ਆਲਰਾਊਂਡਰ ਐਥਲੀਟ ਸੀ। ਮਿਲਖਾ ਸਿੰਘ ਕੇਵਲ ਦੌੜਾਕ ਸੀ ਜਦਕਿ ਗੁਰਬਚਨ ਦੌੜਾਕ ਹੋਣ ਦੇ ਨਾਲ ਥਰੋਅਰ ਤੇ ਜੰਪਰ ਵੀ ਸੀ।

Description

Udana Baz / ਉੱਡਣਾ ਬਾਜ਼

ਉੱਡਣਾ ਬਾਜ਼ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ

ਨਵਦੀਪ ਸਿੰਘ ਗਿੱਲ
ਭਾਸ਼ਾ ਵਿਭਾਗ ਵੱਲੋਂ ਨਵਦੀਪ ਨੂੰ ਇਕ ਖਿਡਾਰੀ ਦੀ ਜੀਵਨੀ ਲਈ ਸਰਬੋਤਮ ਪੁਰਸਕਾਰ ਨਾਲ ਸਨਮਾਨਤ ਕੀਤੇ ਜਾਣਾ ਸਾਡੇ ਖੇਡ ਲਿਖਾਰੀਆਂ ਲਈ ਮਾਣ ਵਾਲੀ ਗੱਲ ਹੈ। “ਗੁਰਬਚਨ ਸਿੰਘ ਜਿੰਨਾ ਤਕੜਾ ਅਥਲੀਟ ਹੈ, ਓਨਾ ਹੀ ਤਕੜਾ ਗਾਲੜੀ” ਇਹ ਪਹਿਲਾ ਫਿਕਰਾ ਸੀ ਜੋ ਮੈਂ ਸਾਹਿਤਕ ਰਸਾਲੇ ‘ਆਰਸੀ’ ਵਿਚ ਉਹਦੇ ਪਲੇਠੇ ਰੇਖਾ ਚਿੱਤਰ ’ਚ ਲਿਖਿਆ। ਦੂਜਾ ਫਿਕਰਾ ਸੀ, “ਉਹ ਇੱਕੋ ਸਾਹ ਛੜਿਆਂ ਦੇ ਸ਼ੌਂਕ ਤੋਂ ਲੈ ਕੇ ਓਲੰਪਿਕ ਦੀ ਫਾਈਨਲ ਦੌੜ ਤੱਕ ਗੱਲਾਂ ਕਰੀ ਜਾਂਦਾ ਹੈ।” ਇਹ ਗੱਲ 1966 ਦੀ ਹੈ। ਉਦੋਂ ਉਹ 1962 ਦੀਆਂ ਏਸ਼ਿਆਈ ਖੇਡਾਂ ਦਾ ਬੈਸਟ ਐਥਲੀਟ ਬਣਨ ਤੋਂ ਬਾਅਦ ਟੋਕੀਓ-1964 ਦੀ ਓਲੰਪਿਕਸ ਤੋਂ 110 ਮੀਟਰ ਦੀ ਹਰਡਲਜ਼ ਦੌੜ ’ਚ ਪੰਜਵਾਂ ਸਥਾਨ ਹਾਸਲ ਕਰ ਚੁੱਕਾ ਸੀ। ਇੰਡੀਆ ਦੀ ਐਥਲੈਟਿਕਸ ਦੇ ਚਾਰ ਨੈਸ਼ਨਲ ਰਿਕਾਰਡ ਉਹਦੇ ਨਾਂ ਬੋਲਦੇ ਸਨ। ਪਰ ‘ਉੱਡਣੇ ਸਿੱਖ’ ਮਿਲਖਾ ਸਿੰਘ ਵਾਂਗ, ਹਰਡਲਾਂ ਦੇ ‘ਉੱਡਣੇ ਬਾਜ਼’ ਗੁਰਬਚਨ ਸਿੰਘ ਦੀ ਓਨੀ ਮਸ਼ਹੂਰੀ ਨਹੀਂ ਸੀ ਹੋਈ ਜਿੰਨੀ ਦਾ ਉਹ ਹੱਕਦਾਰ ਸੀ। ਇਸ ਗੱਲੋਂ ਉਹ ਮੀਡੀਆ ’ਤੇ ਖ਼ਫ਼ਾ ਸੀ।

ਮੈਂ ਪੰਜਾਬ ਦੇ ਮਾਣਮੱਤੇ ਓਲੰਪੀਅਨ ਨੂੰ ਵਡਿਆਉਣ ਲਈ ਪ੍ਰਸ਼ੰਸਾਮਈ ਰੇਖਾ ਚਿੱਤਰ ਲਿਖਿਆ ਤੇ ਉਹਦਾ ਨਾਂ ‘ਮੁੜ੍ਹਕੇ ਦਾ ਮੋਤੀ’ ਰੱਖਿਆ। ਜਦ ਛਪਿਆ ਤਾਂ ਚਾਈਂ-ਚਾਈਂ ‘ਆਰਸੀ’ ਦਾ ਅੰਕ ਉਸ ਨੂੰ ਪੜ੍ਹਨ ਨੂੰ ਦਿੱਤਾ।

ਮੇਰੀ ਆਸ ਦੇ ਉਲਟ ਗੁਰਬਚਨ ਸਿੰਘ ਨੂੰ ਮੇਰੇ ਮੁੱਢਲੇ ਫਿਕਰੇ ਪਸੰਦ ਨਹੀਂ ਸਨ ਆਏ। ਇਕ ਦਿਨ ਉਹ ਦਿੱਲੀ ਕਨਾਟ ਪਲੇਸ ਦੇ ਵਰਾਂਡੇ ਵਿਚ ਤੁਰਿਆ ਆਉਂਦਾ ਮਿਲ ਪਿਆ। ਆਸ ਸੀ ਕਿ ਧੰਨਵਾਦ ਕਰੇਗਾ ਪਰ ‘ਮਾਝੇ ਦਾ ਮਾਣ’ ਇਹ ਕਹਿੰਦਿਆਂ ‘ਇਹ ਕੀ ਲਿਖ ਮਾਰਿਆ ਈ ਭਾਊ’ ਦਾ ਉਲਾਂਭਾ ਦੇ ਕੇ ਹੱਥ ਮਿਲਾਏ ਬਿਨਾਂ ਅਗਾਂਹ ਤੁਰ ਗਿਆ। ਮੈਂ ਹੱਕਾ-ਬੱਕਾ ਰਹਿ ਗਿਆ ਤੇ ਅੱਖਾਂ ’ਚ ਸਿੰਮ ਆਏ ਹੰਝੂ ਲਕੋਣ ਲਈ ਕਨਾਟ ਪਲੇਸ ਦੇ ਇਕ ਲੁਕਵੇਂ ਖੂੰਜੇ ਜਾ ਖੜ੍ਹਾ ਹੋਇਆ। ਪਛਤਾਇਆ, ਲੈ ਆਹ ਮਿਲਿਆ ਈ ਇਨਾਮ ਕਿਸੇ ਖਿਡਾਰੀ ਬਾਰੇ ਲਿਖਣ ਦਾ!

ਹਾਲਾਂਕਿ ਉਸੇ ਰੇਖਾ ਚਿੱਤਰ ਵਿਚ ਮੈਂ ਲਿਖਿਆ ਸੀ, “ਐਥਲੈਟਿਕਸ ਗੁਰਬਚਨ ਸਿੰਘ ਦੇ ਲਹੂ ਵਿਚ ਹੈ। ਇਹਦੇ ਵਿਚ ਅੱਗੇ ਤੋਂ ਅੱਗੇ ਆਉਣ ਲਈ ਉਹਨੇ ਦਿਨ-ਰਾਤ ਮੁੜ੍ਹਕਾ ਡੋਲ੍ਹਿਆ ਹੈ ਤੇ ਹੁਣ ਅਸੀਂ ਉਸ ਨੂੰ ਹਰਡਲਾਂ ਉੱਤੇ ਬਾਜ਼ ਵਾਂਗ ਉੱਡਦਾ ਵੇਖਦੇ ਹਾਂ। ਮੈਂ ਖਿਡਾਰੀਆਂ ਬਾਰੇ ਲਿਖਣਾ ਗੁਰਬਚਨ ਸਿੰਘ ਦੇ ਰੇਖਾ ਚਿੱਤਰ ਨਾਲ ਸ਼ੁਰੂ ਕੀਤਾ ਸੀ। ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਖਿਡਾਰੀਆਂ ਬਾਰੇ ਲਿਖਣ ਤੋਂ ਮੂੰਹ ਹੀ ਮੋੜ ਲੈਂਦਾ। ਪਰ ਮੈਂ ਖ਼ੁਦ ਖਿਡਾਰੀ ਹੋਣ ਦੇ ਨਾਤੇ, ਗੁਰਬਚਨ ਦੇ ਉਲਾਂਭੇ ਨੂੰ ਚੈਲੰਜ ਵਾਂਗ ਲਿਆ ਤੇ ਖੇਡਾਂ-ਖਿਡਾਰੀਆਂ ਬਾਰੇ ਲਗਾਤਾਰ ਲਿਖਦਾ ਰਿਹਾ। ਹੁਣ ਜਦੋਂ ਨਵਦੀਪ ਗਿੱਲ ਦੀ ਜੀਵਨੀ ਪੁਸਤਕ ‘ਉੱਡਣਾ ਬਾਜ਼’ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਇਨਾਮ ਮਿਲਿਆ ਹੈ ਤਾਂ ਮਾਣਮੱਤੇ ਓਲੰਪੀਅਨ ਗੁਰਬਚਨ ਸਿੰਘ ਬਾਰੇ ਮੈਥੋਂ ਫਿਰ ਕੁਝ ਲਿਖਣੋਂ ਰਿਹਾ ਨਹੀਂ ਜਾ ਰਿਹਾ। ਭਾਊ ਇਹਨੂੰ ਚੰਗਾ ਸਮਝੇ ਭਾਵੇਂ ਮਾੜਾ? ਮੈਂ ਹੁਣ 85ਵੇਂ ਸਾਲ ‘ਚ ਹਾਂ ਤੇ ਭਾਊ 86ਵੇਂ ’ਚ। ਮੈਨੂੰ ਨਹੀਂ ਲੱਗਦਾ ਹੁਣ ਵੀ ਉਹ ‘ਉਲਾਂਭੇ ਦੇਣ ਵਾਲਾ ਭਾਊ’ ਰਹਿ ਗਿਆ ਹੋਵੇਗਾ। ਮੇਰੇ ਹੋਣਹਾਰ ਸ਼ਗਿਰਦ ਨਵਦੀਪ ਸਿੰਘ ਗਿੱਲ ਨੇ ਉਹਦੀ ਜੀਵਨੀ ‘ਉੱਡਣਾ ਬਾਜ਼ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ’ ਲਿਖ ਕੇ ਸਾਰੇ ਉਲਾਂਭੇ ਲਾਹ ਦਿੱਤੇ ਹਨ। ਉਂਜ ਨਵਦੀਪ ਨੂੰ ਵੀ ਲਿਖਣਾ ਪਿਆ, “ਗੁਰਬਚਨ ਸਿੰਘ ਰੰਧਾਵੇ ਵਿਚ ਮਝੈਲਾਂ ਵਾਲੀ ਮੜਕ ਵੀ ਹੈ, ਬੜ੍ਹਕ ਅਤੇ ਰੜਕ ਵੀ।”

ਗੁਰਬਚਨ ਜਦੋਂ ਖੇਡਦਾ ਹੁੰਦਾ ਸੀ ਤਾਂ ਹੋਸਟਲ ਵਿਚ ਗੱਲਾਂ ਚੱਲ ਰਹੀਆਂ ਸਨ: ਡਿਸਕਸ ਥਰੋਅਰ ਬਲਦੇਵ ਸਿੰਘ ਧੜੀ ਦੁੱਧ ਪੀ ਗਿਆ। ਪ੍ਰਦੁੱਮਣ ਸਿੰਘ ਸਾਬਤਾ ਬੱਕਰਾ ਖਾ ਗਿਆ। ਪਰਵੀਨ ਰੂਹ ਅਫ਼ਜ਼ੇ ਦੀ ਸਾਬਤ ਬੋਤਲ ਘੜੇ ’ਚ ਘੋਲ ਕੇ ਪੀ ਗਿਆ। ਸ਼ਾਟ ਪੁੱਟਰ ਜੋਗਿੰਦਰ ਜੋਗੀ ਸਾਰਾ ਕੁਝ ਸਮੇਟ ਗਿਆ। ਗੁਰਬਚਨ ਸਿੰਘ ਕਹਿਣ ਲੱਗਾ, “ਹੋਰ ਥਰੋਅਰਾਂ ਨੇ ਕੀ ਕਰਨਾ ਸੀ? ਕਿਤੇ ਕੱਟੀ ਚੁੰਘ ਲਈ, ਕਿਤੇ ਵੱਛੀ। ਹਰ ਵੇਲੇ ਖਾਣ ’ਚ ਧਿਆਨ। ਏਨਾ ਸ਼ੁਕਰ ਆ ਪਈ ਇਨ੍ਹਾਂ ਅਜੇ ਤੱਕ ਕੋਈ ਐਥਲੀਟ ਨੀ ਖਾਧਾ।” ਉਂਜ ਮਿਲਖਾ ਸਿੰਘ ਦੇ ਮੁਕਾਬਲੇ ਗੁਰਬਚਨ ਸਿੰਘ ਆਲਰਾਊਂਡਰ ਐਥਲੀਟ ਸੀ। ਮਿਲਖਾ ਸਿੰਘ ਕੇਵਲ ਦੌੜਾਕ ਸੀ ਜਦਕਿ ਗੁਰਬਚਨ ਦੌੜਾਕ ਹੋਣ ਦੇ ਨਾਲ ਥਰੋਅਰ ਤੇ ਜੰਪਰ ਵੀ ਸੀ।

ਜਕਾਰਤਾ ਦੀਆਂ ਏਸ਼ਿਆਈ ਖੇਡਾਂ 1962 ਵਿੱਚੋਂ ਡਿਕੈਥਲਨ ਦਾ ਗੋਲਡ ਮੈਡਲ ਜਿੱਤਣ ਕਰਕੇ ਉਸ ਨੂੰ ਏਸ਼ੀਆ ਦਾ ਬੈਸਟ ਐਥਲੀਟ ਐਲਾਨਿਆ ਗਿਆ ਸੀ। ਉਸ ਵੇਲੇ ਇੰਡੀਆ ਦੇ ਚਾਰ ਨੈਸ਼ਨਲ ਰਿਕਾਰਡ ਉਹਦੇ ਨਾਂ ਸਨ ਜੋ ਉਸ ਨੇ ਦੋ ਦਿਨਾਂ ’ਚ ਨਵਿਆਏ ਸਨ। ਗੁਰਬਚਨ ਸਿੰਘ 21 ਸਾਲ ਦੀ ਉਮਰੇ ਰੋਮ-1960 ਦੀਆਂ ਓਲੰਪਿਕ ਖੇਡਾਂ ’ਚ ਗਿਆ ਸੀ ਤੇ ਪਿੱਛੋਂ ਟੋਕੀਓ-1964 ਦੀਆਂ ਓਲੰਪਿਕ ਖੇਡਾਂ ’ਚ 110 ਮੀਟਰ ਹਰਡਲਜ਼ ਦੌੜ ਵਿਚ ਪੰਜਵੇਂ ਥਾਂ ਰਿਹਾ ਸੀ। ਉੱਥੇ ਉਹ ਭਾਰਤੀ ਖੇਡ ਦਲ ਦਾ ਮੋਹਰੀ ਸੀ। ਸੰਨ 1961 ਤੋਂ ਸ਼ੁਰੂ ਹੋਇਆ ਭਾਰਤ ਦਾ ਪ੍ਰਮੁੱਖ ਖੇਡ ਸਨਮਾਨ ਅਰਜਨ ਐਵਾਰਡ ਸਭ ਤੋਂ ਪਹਿਲਾਂ ਗੁਰਬਚਨ ਸਿੰਘ ਨੂੰ ਮਿਲਿਆ ਸੀ। ਬਾਅਦ ਵਿਚ ਉਸ ਨੂੰ ਪਦਮਸ੍ਰੀ ਦੀ ਉਪਾਧੀ ਵੀ ਮਿਲੀ ਤੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਮੇਤ ਹੋਰ ਵੀ ਬੜੇ ਮਾਣ-ਸਨਮਾਨ ਮਿਲੇ। ਪ੍ਰਿੰਸੀਪਲ ਸਰਵਣ ਸਿੰਘ

Reviews

There are no reviews yet.

Be the first to review “Udana Baz / ਉੱਡਣਾ ਬਾਜ਼”

Your email address will not be published. Required fields are marked *