Toshali Di Hanso | ਤੌਸ਼ਾਲੀ ਦੀ ਹੰਸੋ

200.00

ਸਮਰਾਟ ਅਸ਼ੋਕ ਅਤੇ ਕਾਲਿੰਗ ਦੇਸ ਦੇ ਵਾਸੀਆ ਬਾਰੇ ਇਸ ਨਾਵਲ ਵਿਚੋ ਬਹੁਤ ਜਾਣਕਾਰੀ ਮਿਲਦੀ ਹੈ। ਤੌਸ਼ਾਲੀ ਕਾਲਿੰਗ ਦੇਸ ਦੀ ਰਾਜਧਾਨੀ ਸੀ ਤੇ ਉਸ ਰਾਜਧਾਨੀ ਦੀ ਇੱਕ ਨਿਰਤਕੀ(ਨੱਚਣ ਵਾਲੀ ਔਰਤ) ਸੀ ਹੰਸੋ । ਤੌਸ਼ਾਲੀ ਇੱਕ ਫੁੱਲ਼ਾ ਨਾਲ ਲੱਦੇ ਬਗੀਚੇ ਦੀ ਤਰਾ ਖੂਬਸੂਰਤ ਤੇ ਹਸਦੀ ਵਸਦੀ ਨਗਰੀ ਸੀ। ਤੌਸ਼ਾਲੀ ਦੇ ਲੋਕ ਬੁੱਧ ਧਰਮ ਦੇ ਪੱਕੀ ਅਨੁਯਾਈ ਸਨ। ਕਾਲਿੰਗ ਦੇਸ ਉੱਪੇਰ ਸੰਘਰਾਜ ਸਥਾਪਿਤ ਸੀ ਭਾਵ ਛੋਟੇ ਛੋਟੇ ਸਰਦਾਰ ਸਾਰੇ ਮਿਲ ਕੇ ਰਹਿੰਦੇ ਸਨ ।ਨਾ ਕਿਸੇ ਤੇ ਜੁਲਮ ਕਰਦੇ ਤੇ ਨਾ ਹੀ ਕਿਸੇ ਤੇ ਹਮਲਾ ਕਰਦੇ। ਪਰ ਅਸ਼ੋਕ ਤੌਸ਼ਾਲੀ ਨੂੰ ਪਾਟਲੀ ਪੁੱਤਰ(ਅਸ਼ੋਕ ਦਾ ਸਾਮਰਾਜ) ਦਾ ਹੀ ਹਿੱਸਾ ਬਣਾਓਣਾ ਚਾਹੁੰਦਾ ਸੀ। ਉਸਨੇ ਅਪਣੀ ਵੱਡੀ ਤਾਕਤਵਰ ਸੈਨਾ ਨਾਲ ਤੌਸ਼ਾਲੀ ਭਗਤ ਲੋਕਾ ਤੇ ਹਮਲਾ ਕਰ ਦਿੱਤਾ। ਕਾਲਿੰਗ ਦੇ ਸੈਨਿਕ ਮਹੀਨਿਆ ਬੱਧੀ ਤਾਕਤਵਰ ਸੈਨਾ ਨਾਲ ਲੜਦੇ ਰਹੇ । ਉਹਨਾ ਦੀ ਅਣਖ ਅਤੇ ਲੜਨ ਦੀ ਬਾਹਾਦਰੀ ਵੇਖ ਕੇ ਅਸ਼ੋਕ ਹੈਰਾਨ ਰਹਿ ਗਿਆ।

Description

Toshali Di Hanso | ਤੌਸ਼ਾਲੀ ਦੀ ਹੰਸੋ
Author ਜਸਵੰਤ ਸਿੰਘ ਕੰਵਲ
ਤੌਸ਼ਾਲੀ ਦੀ ਹੰਸੋ ਜਸਵੰਤ ਸਿੰਘ ਕੰਵਲ ਜੀ ਦਾ 1993 ਚ ਲਿਖਿਆ ਗਿਆ ਇੱਕ ਇਤਿਹਾਸਿਕ ਨਾਵਲ ਹੈ। ਬਾਅਦ ਵਿੱਚ ਇਸਨੂੰ 1997 ਦਾ ਭਾਰਤੀ ਸਾਹਿਤ ਅਕਾਦਮੀ ਐਵਾਰਡ ਮਿਲਿਆ।
ਸਮਰਾਟ ਅਸ਼ੋਕ ਅਤੇ ਕਾਲਿੰਗ ਦੇਸ ਦੇ ਵਾਸੀਆ ਬਾਰੇ ਇਸ ਨਾਵਲ ਵਿਚੋ ਬਹੁਤ ਜਾਣਕਾਰੀ ਮਿਲਦੀ ਹੈ। ਤੌਸ਼ਾਲੀ ਕਾਲਿੰਗ ਦੇਸ ਦੀ ਰਾਜਧਾਨੀ ਸੀ ਤੇ ਉਸ ਰਾਜਧਾਨੀ ਦੀ ਇੱਕ ਨਿਰਤਕੀ(ਨੱਚਣ ਵਾਲੀ ਔਰਤ) ਸੀ ਹੰਸੋ । ਤੌਸ਼ਾਲੀ ਇੱਕ ਫੁੱਲ਼ਾ ਨਾਲ ਲੱਦੇ ਬਗੀਚੇ ਦੀ ਤਰਾ ਖੂਬਸੂਰਤ ਤੇ ਹਸਦੀ ਵਸਦੀ ਨਗਰੀ ਸੀ। ਤੌਸ਼ਾਲੀ ਦੇ ਲੋਕ ਬੁੱਧ ਧਰਮ ਦੇ ਪੱਕੀ ਅਨੁਯਾਈ ਸਨ। ਕਾਲਿੰਗ ਦੇਸ ਉੱਪੇਰ ਸੰਘਰਾਜ ਸਥਾਪਿਤ ਸੀ ਭਾਵ ਛੋਟੇ ਛੋਟੇ ਸਰਦਾਰ ਸਾਰੇ ਮਿਲ ਕੇ ਰਹਿੰਦੇ ਸਨ ।ਨਾ ਕਿਸੇ ਤੇ ਜੁਲਮ ਕਰਦੇ ਤੇ ਨਾ ਹੀ ਕਿਸੇ ਤੇ ਹਮਲਾ ਕਰਦੇ। ਪਰ ਅਸ਼ੋਕ ਤੌਸ਼ਾਲੀ ਨੂੰ ਪਾਟਲੀ ਪੁੱਤਰ(ਅਸ਼ੋਕ ਦਾ ਸਾਮਰਾਜ) ਦਾ ਹੀ ਹਿੱਸਾ ਬਣਾਓਣਾ ਚਾਹੁੰਦਾ ਸੀ। ਉਸਨੇ ਅਪਣੀ ਵੱਡੀ ਤਾਕਤਵਰ ਸੈਨਾ ਨਾਲ ਤੌਸ਼ਾਲੀ ਭਗਤ ਲੋਕਾ ਤੇ ਹਮਲਾ ਕਰ ਦਿੱਤਾ। ਕਾਲਿੰਗ ਦੇ ਸੈਨਿਕ ਮਹੀਨਿਆ ਬੱਧੀ ਤਾਕਤਵਰ ਸੈਨਾ ਨਾਲ ਲੜਦੇ ਰਹੇ । ਉਹਨਾ ਦੀ ਅਣਖ ਅਤੇ ਲੜਨ ਦੀ ਬਾਹਾਦਰੀ ਵੇਖ ਕੇ ਅਸ਼ੋਕ ਹੈਰਾਨ ਰਹਿ ਗਿਆ। ਅਸ਼ੋਕ ਦੇ ਸਾਮਰਾਜ ਦੇ ਬਹੁਤ ਲੋਕਾ ਉਪਰ ਕਾਲਿੰਗ ਦੇ ਬੁੱਧ ਧਰਮ ਦਾ ਪ੍ਰਭਾਵ ਪਿਆ। ਅਸ਼ੋਕ ਹੈਰਾਨ ਸੀ ਕਿ ਇਹਨਾ ਭਿਖਸ਼ੁਆ ਨੇ ਸਾਡੀ ਤਾਕਤਵਰ ਸੈਨਾ ਨੂੰ ਭਾਜੜਾ ਕਿਵੇ ਪਾ ਦਿੱਤੀਆ । ਅੱਧੀ ਤੋਂ ਵੱੱਧ ਸੈਨਾ ਅਸ਼ੋਕ ਦੀ ਮਾਰੀ ਗਈ । ਕਾਲਿੰਗਾ ਦੇ ਨਿਵਾਸੀ ਤੌਸ਼ਾਲੀ ਨੂੰ ਕਿਸੇ ਤਰਾ ਵੀ ਖੋਹਣਾ ਨਹੀ ਚਾਹੁੰਦੇ ਸਨ। ਓਹ ਲੜਦੇ ਰਹੇ। ਉਹਨਾ ਦੀ ਗਿਣਤੀ ਘਟਦੀ ਰਹੀ ਹੌਲੀ ਹੌਲੀ ਅਸ਼ੋਕ ਦਾ ਤੌਸ਼ਾਲੀ ਤੇ ਕਬਜ਼ਾ ਹੁੰਦਾ ਗਿਆ। ਅਸ਼ੋਕ ਦੇ ਸੈਨਿਕਾ ਨੇ ਤੌਸ਼ਾਲੀ ਦੇ ਲੋਕਾ ਬੱਚੇ ਬੁੱਢਿਆ ਤੇ ਕੁੜੀਆ ਨੂੰ ਮਾਰਨਾ ਸ਼ੁਰੂ ਕਰ ਦਿੱੱਤਾ । ਲੱਖਾ ਕਤਲ ਹੋਏ। ਉਸ ਕਤਲੇਆਮ ਵਿਚ ਹੰਸੋ ਦਾ ਪਤੀ ਮਾਤੂ ਵੀ ਮਾਰਿਆ ਗਿਆ। ਤੌਸ਼ਾਲੀ ਵਾਂਗ ਹੱਸਦੀ ਵਸਦੀ ਹੰਸੋ ਵੀ ਉੱਜੜ ਗਈ। ਅਸ਼ੋਕ ਲਈ ਹੈਰਾਨੀ ਦਿਨੋ ਦਿਨ ਵੱਧਦੀ ਗਈ ਤੇ ਲੋਕਾ ਦੇ ਕਤਲੇਆਮ ਦੇ ਦੁਖ ਨੇ ਓਸ ਨੂੰ ਮਾਨਸਿਕ ਧੱਕਾ ਦਿੱਤਾ। ਕਾਲਿੰਗ ਦੇ ਲੋਕ ਮਰਨਾ ਮਨਜੂਰ ਕਰਦੇ ਪਰ ਤੌਸ਼ਾਲੀ ਉੱਪਰ ਅਸ਼ੋਕ ਦਾ ਰਾਜ ਨਹੀ ਵੇਖਣਾ ਚਾਹੁੰਦੇ ਸੀ। ਅਸ਼ੋਕ ਨਾਲ ਬਚਦੇ ਕਾਲਿੰਗ ਵਾਸੀ ਨਫਰਤ ਕਰਨ ਲੱਗੇ। ਅਸ਼ੋਕ ਉਹਨਾ ਲਈ ਇੱਕ ਖੂਨ ਪੀਣ ਵਾਲਾ ਜਾਨਵਰ ਬਣ ਗਿਆ। ਪਰ ਕਲਿੰਗ ਦੇ ਵਾਸੀ ਹੈਰਾਨ ਰਹਿ ਗਏ ਜਦੋ ਹੰਸੋ ਨੇ ਅਸ਼ੋਕ ਦਰਬਾਰ ਵਿਚ ਜਾ ਕੇ ਅਪਣੀ ਨਾਚ ਕਲਾ ਦਿਖਾਓਣ ਦਾ ਆਦੇਸ਼ ਮੰਨ ਲਿਆ।ਹੰਸੋ ਨੇ ਅਸ਼ੋਕ ਨੂੰ ਮਾਰਨ ਲਈ ਆਪਣੀ ਤੌਸ਼ਾਲੀ ਦੇ ਲੋਕਾ ਤੇ ਪਤੀ ਦੀ ਮੌਤ ਦਾ ਬਦਲਾ ਲੈਣ ਲਈ ਅਸ਼ੋਕ ਨੂੰ ਮਾਰਨ ਦਾ ਇਹ ਢੌੰਗ ਰਚਿਆ। ਪਰ ਅਫਸੋਸ ਓਹ ਅਸ਼ੋਕ ਨੂੰ ਉਸਦੇ ਭਰੇ ਦਰਬਾਰ ਵਿਚ ਮਾਰਨ ਲਈ ਕਾਮਯਾਬ ਨਾ ਹੋ ਸਕੀ। ਅਸ਼ੋਕ ਆਪਣੇ ਉੱਪਰ ਕੀਤੇ ਗਏ ਭਰੇ ਦਰਬਾਰ ਚ ਨਿਰਭੈ ਵਾਰ ਨੂੰ ਵੇਖ ਕੇ ਹੈਰਾਨ ਰਹਿ ਗਿਆ। ਉਹ ਤੌਸ਼ਾਲੀ ਦੇ ਲੋਕਾ ਦੇ ਹੌਸਲੇ ਨੂੰ ਪੀਲੇ ਹੋਏ ਮੂਹ ਨਾਲ ਵੇਖਦਾ ਰਿਹਾ ਤੇ ਸੋਚਦਾ ਰਿਹਾ ਕਿ ਜਿਸ ਨਗਰ ਦੀਆ ਕਲਾਕਾਰ ਔਰਤਾ ਇਸ ਤਰਾ ਦਾ ਕਦਮ ਚੁੱਕ ਸਕਦੀਆ ਹਨ ਉਹਨਾ ਦੀ ਸੈਨਾ ਨੇ ਬਹਾਦਰ ਹੋਣਾ ਹੀ ਸੀ। ਹੰਸੋ ਦੇ ਬੋਲ ਅਸ਼ੋਕ ਦਾ ਥੋੜਾ ਬਹੁਤ ਬਚਦਾ ਦਿਲ ਹੋਰ ਹਲੂਣ ਗਏ-
“ਆਪਣੀ ਕਾਲਿੰਗ ਧਰਤੀ ਮਾ ਨੂੰ ਆਪਨੇ ਕਲਾ ਲਹੂ ਦਾ ਅਰਘ ਦੇਣਾ ਸੀ ਤੇ ਤੇਨੂੰ ਦੱਸਣਾ ਸੀ, ਤੇਰੀ ਤਲਵਾਰ ਕਲਿੰਗ ਦੀ ਆਤਮਾ ਨੂੰ ਨਹੀ ਜਿੱਤ ਸਕਦੀ। ਕਦੇ ਨਹੀ ਜਿੱਤ ਸਕਦੀ।”
ਹੀਰਿਆ ਦੇ ਤਾਜ ਵਾਲਾ ਸਿਰ ਹੰਸੋ ਅੱਗੇ ਝੁਕ ਗਿਆ ਤੇ ਅਸ਼ੋਕ ਸਭ ਕੁਝ ਭੁੱਲ ਭੁਲਾ ਕੇ ਆਪਣੀ ਗਲਤੀ ਮੰਨ ਦਾ ਅਫਸੋਸ ਅਤੇ ਦਰਦ ਭਰੇ ਮਨ ਨਾਲ ਬੁੱਧ ਧਰਮ ਦੇ ਭਿਖਸ਼ੂਆਂ ਦੀ ਸੰਗਤ ਵਿੱਚ ਜਾ ਰਲਿਆ।
“ਗੁਰੀ ਜੋਗਾ”

Reviews

There are no reviews yet.

Be the first to review “Toshali Di Hanso | ਤੌਸ਼ਾਲੀ ਦੀ ਹੰਸੋ”

Your email address will not be published. Required fields are marked *